27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਵਪਾਰਕ ਜੰਗ ’ਚ ਸਿਰਫ਼ ਜਵਾਬੀ ਟੈਕਸ ਲਗਾਉਣਾ ਕਾਫ਼ੀ ਨਹੀਂ, ਕਾਰਨੀ ਹੋਰ ਸਖ਼ਤ ਕਦਮ ਚੁੱਕਣ-ਈਬੀ

ਲੋਕਾਂ ਨੂੰ ਕੈਨੇਡੀਅਨ ਤੇ ਸਥਾਨਕ ਵਸਤਾਂ ਖਰੀਦਣ ਲਈ ਕੀਤਾ ਉਤਸ਼ਾਹਿਤ ਵੈਨਕੂਵਰ, 26 ਅਗਸਤ (ਮਲਕੀਤ ਸਿੰਘ)- ਕੈਨੇਡਾ ਅਤੇ ਅਮਰੀਕਾ ਵਿਚਾਲੇ ਵਧ ਰਹੀ ਵਪਾਰਕ ਜੰਗ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਵਿਰੁੱਧ ਸਿਰਫ਼ ਜਵਾਬੀ ਟੈਕਸ ਲਗਾਉਣ ਤੱਕ ਹੀ ਸੀਮਤ ਨਾ ਰਿਹਾ ਜਾਵੇ, ਸਗੋਂ ਕੈਨੇਡਾ ਦੇ ਆਰਥਿਕ ਹਿੱਤਾਂ ਦੀ ਰਾਖੀ ਲਈ ਇਸ ਤੋਂ ਅੱਗੇ ਵਧ ਕੇ ਹੋਰ ਕਦਮਾਂ ਉੱਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਡੇਵਿਡ ਈਬੀ ਨੇ ਵੈਨਕੂਵਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡਾ-ਅਮਰੀਕਾ ਵਪਾਰਕ ਤਣਾਅ ਸਬੰਧੀ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਸੰਘੀ ਸਰਕਾਰ ਨੂੰ ਆਪਣੀ ਵਪਾਰਕ ਰਣਨੀਤੀ ਨੂੰ ਹੋਰ ਵਿਆਪਕ ਬਣਾਉਣ ਦੀ ਲੋੜ ਹੈ।

ਅਜੀਤ ਡੈਸਕ 27-08-2026
ਲੋਕਾਂ ਨੂੰ ਕੈਨੇਡੀਅਨ ਤੇ ਸਥਾਨਕ ਵਸਤਾਂ ਖਰੀਦਣ ਲਈ ਕੀਤਾ ਉਤਸ਼ਾਹਿਤ
ਵੈਨਕੂਵਰ, 26 ਅਗਸਤ (ਮਲਕੀਤ ਸਿੰਘ)- ਕੈਨੇਡਾ ਅਤੇ ਅਮਰੀਕਾ ਵਿਚਾਲੇ ਵਧ ਰਹੀ ਵਪਾਰਕ ਜੰਗ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਵਿਰੁੱਧ ਸਿਰਫ਼ ਜਵਾਬੀ ਟੈਕਸ ਲਗਾਉਣ ਤੱਕ ਹੀ ਸੀਮਤ ਨਾ ਰਿਹਾ ਜਾਵੇ, ਸਗੋਂ ਕੈਨੇਡਾ ਦੇ ਆਰਥਿਕ ਹਿੱਤਾਂ ਦੀ ਰਾਖੀ ਲਈ ਇਸ ਤੋਂ ਅੱਗੇ ਵਧ ਕੇ ਹੋਰ ਕਦਮਾਂ ਉੱਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਡੇਵਿਡ ਈਬੀ ਨੇ ਵੈਨਕੂਵਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡਾ-ਅਮਰੀਕਾ ਵਪਾਰਕ ਤਣਾਅ ਸਬੰਧੀ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਸੰਘੀ ਸਰਕਾਰ ਨੂੰ ਆਪਣੀ ਵਪਾਰਕ ਰਣਨੀਤੀ ਨੂੰ ਹੋਰ ਵਿਆਪਕ ਬਣਾਉਣ ਦੀ ਲੋੜ ਹੈ। ਈਬੀ ਨੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਵੀ ਕੈਨੇਡੀਅਨ ਵਸਤਾਂ ਖਰੀਦਣ ਅਤੇ ਸਥਾਨਕ ਉਤਪਾਦਕਾਂ ਤੇ ਕਾਰੋਬਾਰਾਂ ਦੀ ਹਮਾਇਤ ਕਰਨ ਲਈ ਉਤਸ਼ਾਹਿਤ ਕੀਤਾ। ਈਬੀ ਦਾ ਮੰਨਣਾ ਹੈ ਕਿ ਵਪਾਰਕ ਟਕਰਾਅ ਦਾ ਜਵਾਬ ਕੇਵਲ ਸਰਹੱਦ ਉੱਤੇ ਲੱਗਣ ਵਾਲੇ ਟੈਕਸ ਰਾਹੀਂ ਦੇਣ ਦੀ ਬਜਾਏ ਕੈਨੇਡਾ ਨੂੰ ਆਪਣੀ ਖਰੀਦ ਸ਼ਕਤੀ ਅਤੇ ਹੋਰ ਆਰਥਿਕ ਫ਼ੈਸਲਿਆਂ ਨੂੰ ਵੀ ਰਣਨੀਤਕ ਢੰਗ ਨਾਲ ਵਰਤਣਾ ਚਾਹੀਦਾ ਹੈ। ਬੀ.ਸੀ. ਸਰਕਾਰ ਪਹਿਲਾਂ ਹੀ ਅਮਰੀਕੀ ਵਪਾਰਕ ਕਦਮਾਂ ਦੇ ਜਵਾਬ ਵਿਚ ਕੈਨੇਡਾ ਵੱਲੋਂ ਚੁੱਕੇ ਜਾਣ ਵਾਲੇ ਜਵਾਬੀ ਕਦਮਾਂ ਦੀ ਹਮਾਇਤ ਕਰਦੀ ਆ ਰਹੀ ਹੈ।
ਪਿਛਲੀ ਖ਼ਬਰ ਕੈਨੇਡਾ ਨਾਲ ਵਪਾਰਕ ਟਕਰਾਅ ਹੋਰ ਹੋਇਆ ਤਿੱਖਾ ਅਗਲੀ ਖ਼ਬਰ ਮਹਿਲਾ ਹਾਕੀ ਲੀਗ ਬੰਦ ਨਾ ਕੀਤੀ ਜਾਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।