28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਏਸ਼ਿਆਈ ਖੇਡਾਂ ਲਈ 492 ਭਾਰਤੀ ਖਿਡਾਰੀਆਂ ਦੇ ਦਲ ਨੂੰ ਮਨਜ਼ੂਰੀ

ਜਲੰਧਰ, 27 ਅਗਸਤ (ਡਾ. ਜਤਿੰਦਰ ਸਾਬੀ)-ਜਪਾਨ ਦੇ ਆਇਚੀ-ਨਾਗੋ ’ਚ 19 ਸਤੰਬਰ ਤੋਂ 4 ਅਕਤੂਬਰ ਤੱਕ ਹੋਣ ਵਾਲੀਆਂ ਏਸ਼ਿਆਈ ਖੇਡਾਂ-2026 ਲਈ ਕੇਂਦਰੀ ਖੇਡ ਮੰਤਰਾਲੇ ਨੇ 22 ਅਗਸਤ ਨੂੰ ਭਾਰਤੀ ਓਲੰਪਿਕ ਸੰਘ ਵੱਲੋਂ ਭੇਜੀ ਗਈ ਸੂਚੀ ਦੇ ਆਧਾਰ ’ਤੇ 492 ਭਾਰਤੀ ਖਿਡਾਰੀਆਂ ਦੇ ਦਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਨਿਚਰਵਾਰ, 1 ਅਗਸਤ, 2026 28-08-2026
ਜਲੰਧਰ, 27 ਅਗਸਤ (ਡਾ. ਜਤਿੰਦਰ ਸਾਬੀ)-ਜਪਾਨ ਦੇ ਆਇਚੀ-ਨਾਗੋ ’ਚ 19 ਸਤੰਬਰ ਤੋਂ 4 ਅਕਤੂਬਰ ਤੱਕ ਹੋਣ ਵਾਲੀਆਂ ਏਸ਼ਿਆਈ ਖੇਡਾਂ-2026 ਲਈ ਕੇਂਦਰੀ ਖੇਡ ਮੰਤਰਾਲੇ ਨੇ 22 ਅਗਸਤ ਨੂੰ ਭਾਰਤੀ ਓਲੰਪਿਕ ਸੰਘ ਵੱਲੋਂ ਭੇਜੀ ਗਈ ਸੂਚੀ ਦੇ ਆਧਾਰ ’ਤੇ 492 ਭਾਰਤੀ ਖਿਡਾਰੀਆਂ ਦੇ ਦਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਨਜ਼ੂਰਸ਼ੁਦਾ ਦਲ ’ਚ 265 ਪੁਰਸ਼ ਤੇ 227 ਮਹਿਲਾ ਖਿਡਾਰੀ ਸ਼ਾਮਲ ਹਨ। ਹਾਲਾਂਕਿ ਖਿਡਾਰੀਆਂ ਨਾਲ ਜਾਣ ਵਾਲੇ ਸਹਾਇਕ ਸਟਾਫ਼ ਦੀ ਸੂਚੀ ਨੂੰ ਹਾਲੇ ਅੰਤਿਮ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਵਾਰ ਭਾਰਤ ਨੇ ਵੱਖ-ਵੱਖ ਖੇਡਾਂ ’ਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਉਣ ਦੀ ਤਿਆਰੀ ਕੀਤੀ ਹੈ। ਮਨਜ਼ੂਰ ਕੀਤੇ ਗਏ ਖਿਡਾਰੀਆਂ ’ਚ ਅਥਲੈਟਿਕਸ ਦੇ 73 ਖਿਡਾਰੀ ਸ਼ਾਮਲ ਹਨ, ਜੋ ਸਾਰੇ ਖੇਡਾਂ ਵਿੱਚੋਂ ਸਭ ਤੋਂ ਵੱਡਾ ਦਲ ਹੈ। ਇਸ ’ਚ 35 ਪੁਰਸ਼ ਅਤੇ 38 ਮਹਿਲਾ ਐਥਲੀਟ ਭਾਰਤ ਦੀ ਨੁਮਾਇੰਦਗੀ ਕਰਨਗੇ।ਵੇਟਲਿਫਟਿੰਗ ਵਿਚ ਇਕ ਪੁਰਸ਼ ਖਿਡਾਰੀ ਰਿਸ਼ੀਕਾਂਤਾ ਸਿੰਘ ਨੂੰ ਦਲ ਵਿਚ ਜਗ੍ਹਾ ਮਿਲੀ ਹੈ, ਜਦਕਿ ਟੈਨਿਸ ਵਿਚ ਸਿਰਫ਼ ਸੁਮਿਤ ਨਾਗਲ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਵੱਖ-ਵੱਖ ਖੇਡਾਂ ’ਚ ਚੁਣੇ ਗਏ ਖਿਡਾਰੀਆਂ ਤੋਂ ਭਾਰਤ ਨੂੰ ਤਗਮਿਆਂ ਦੀਆਂ ਵੱਡੀਆਂ ਉਮੀਦਾਂ ਹਨ। ਇਸ ਦੌਰਾਨ ਡੋਪਿੰਗ ਮਾਮਲਿਆਂ ਕਾਰਨ ਦਲ ਵਿੱਚੋਂ ਕੁਝ ਖਿਡਾਰੀਆਂ ਨੂੰ ਹਟਾਇਆ ਗਿਆ ਹੈ।
ਪਿਛਲੀ ਖ਼ਬਰ ਟੈਸਟ ਮੈਚ ਸ੍ਰੀਲੰਕਾ ਨੇ ਭਾਰਤ ਨੂੰ ਡਰਾਅ ’ਤੇ ਰੋਕਿਆ ਅਗਲੀ ਖ਼ਬਰ ਸਿਹਤ ਮੁਲਾਜ਼ਮ ਸਾਂਝਾ ਮੰਚ ਬਟਾਲਾ ਵਲੋਂ ਮਹਾਂ ਹੜਤਾਲ ’ਚ ਭਰਵੀਂ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।