ਜੀਵਨ ਜਾਚ ਦੇ ਗੁਰਮਤਿ ਸਿਧਾਂਤ ਸਬੰਧੀ ਵਿਚਾਰਾਂ ਹੋਈਆਂ
ਵੈਨਕੂਵਰ, 31 ਅਗਸਤ (ਮਲਕੀਤ ਸਿੰਘ)-ਸਰੀ ਡੈਲਟਾ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਖੇ ਗੁਰਦੁਆਰਾ ਕਮੇਟੀ ਅਤੇ ਸਤਿਕਾਰ ਸੇਵਾ ਨੈੱਟਵਰਕ ਸੁਸਾਇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨੁੱਖੀ ਜੀਵਨ ਜਾਚ ਦੇ ਗੁਰਮਤਿ ਸਿਧਾਂਤਾਂ ਸਬੰਧੀ ਵਿਚਾਰ ਚਰਚਾ ਕਰਨ ਲਈ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਸੰਗਤ ਵਿਚ ਸ਼ਾਮਿਲ ਬੱਚਿਆਂ, ਬੀਬੀਆਂ ਤੇ ਨੌਜਵਾਨਾਂ ਵਲੋਂ ਇਸ ਪ੍ਰੋਗਰਾਮ ’ਚ ਹਾਜ਼ਰ ਉੱਘੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਨਾਲ ਗੁਰਬਾਣੀ ਤੇ ਧਾਰਮਿਕ ਵਿਸ਼ਿਆਂ ਸਬੰਧੀ ਸਵਾਲ ਜਵਾਬ ਸਾਂਝੇ ਕੀਤੇ ਗਏ ।
ਵੈਨਕੂਵਰ, 31 ਅਗਸਤ (ਮਲਕੀਤ ਸਿੰਘ)-ਸਰੀ ਡੈਲਟਾ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਖੇ ਗੁਰਦੁਆਰਾ ਕਮੇਟੀ ਅਤੇ ਸਤਿਕਾਰ ਸੇਵਾ ਨੈੱਟਵਰਕ ਸੁਸਾਇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨੁੱਖੀ ਜੀਵਨ ਜਾਚ ਦੇ ਗੁਰਮਤਿ ਸਿਧਾਂਤਾਂ ਸਬੰਧੀ ਵਿਚਾਰ ਚਰਚਾ ਕਰਨ ਲਈ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਸੰਗਤ ਵਿਚ ਸ਼ਾਮਿਲ ਬੱਚਿਆਂ, ਬੀਬੀਆਂ ਤੇ ਨੌਜਵਾਨਾਂ ਵਲੋਂ ਇਸ ਪ੍ਰੋਗਰਾਮ ’ਚ ਹਾਜ਼ਰ ਉੱਘੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਨਾਲ ਗੁਰਬਾਣੀ ਤੇ ਧਾਰਮਿਕ ਵਿਸ਼ਿਆਂ ਸਬੰਧੀ ਸਵਾਲ ਜਵਾਬ ਸਾਂਝੇ ਕੀਤੇ ਗਏ । ਜਵਾਬ ਦੇਣ ਵਾਲੇ ਜਥੇ ’ਚ ਉੱਘੇ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਗਿਆਨੀ ਜੈਮਲ ਸਿੰਘ, ਭਾਈ ਗੁਰਕੀਰਤ ਸਿੰਘ, ਭਾਈ ਨਵਤੇਜ ਸਿੰਘ ਆਦਿ ਹਾਜ਼ਰ ਸਨ। ਸਮਾਗਮ ਦਾ ਮੁੱਖ ਉਦੇਸ਼ ਸੰਗਤਾਂ, ਖ਼ਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਧਰਮ ਦੇ ਮੂਲ ਸਿਧਾਂਤਾਂ, ਗੁਰਬਾਣੀ ਤੇ ਗੁਰਮਤਿ ਜੀਵਨ-ਜਾਚ ਨਾਲ ਜੋੜਨਾ ਸੀ । ਪ੍ਰਬੰਧਕਾਂ ਵਲੋਂ ਕਿਹਾ ਗਿਆ ਕਿ ਅਜਿਹੇ ਉਪਰਾਲਿਆਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜਨ ਵਿਚ ਮਦਦ ਮਿਲਦੀ ਹੈ। ਇਸ ਮੌਕੇ ਸਤਿਕਾਰ ਸੇਵਾ ਨੈੱਟਵਰਕ ਸੁਸਾਇਟੀ ਜਥੇਬੰਦੀ ਦੇ ਮੈਂਬਰਾਂ ਭਾਈ ਤਰਨਜੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਜਸਵੀਰ ਸਿੰਘ, ਭਾਈ ਮਨਪ੍ਰੀਤ ਸਿੰਘ, ਉਸਤਾਦ ਜਗਜੀਤ ਸਿੰਘ, ਭਾਈ ਜਸਦੀਪ ਸਿੰਘ ਤੇ ਭਾਈ ਕੁਲਪ੍ਰੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ। ਤਸਵੀਰ: ਸਮਾਗਮ ਫੋਟੋ 1 ਸਮਾਗਮ ਦੌਰਾਨ ਹਾਜ਼ਰ ਉੱਘੇ ਬੁੱਧੀਜੀਵੀਆਂ ਤੇ ਵਿਦਵਾਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।