23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਕਿੰਘਮ ਪੈਲੇਸ ਵਿਚ 500 ਸਾਲ ਪੁਰਾਣੇ ਸ਼ਾਹੀ ਗਹਿਣਿਆਂ ਦੀ ਲੱਗੇਗੀ ਵਿਸ਼ੇਸ਼ ਪ੍ਰਦਰਸ਼ਨੀ

ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ 500 ਸਾਲਾਂ ਦੇ ਇਤਿਹਾਸਕ ਅਤੇ ਬੇਸ਼ਕੀਮਤੀ ਗਹਿਣਿਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਅਗਲੇ ਸਾਲ ਲੰਡਨ ਦੇ ਬਕਿੰਘਮ ਪੈਲੇਸ ਵਿਖੇ ਲਗਾਈ ਜਾਵੇਗੀ। ‘ਰਾਇਲ ਜਿਊਲਰੀ: ਫਰੌਮ ਕੋਰੋਨੇਸ਼ਨਜ਼ ਟੂ ਕੀਪਸੇਕਸ’ ਨਾਮੀ ਇਹ ਪ੍ਰਦਰਸ਼ਨੀ 25 ਜੂਨ, 2027 ਤੋਂ 19 ਮਾਰਚ 2028 ਤੱਕ ਚੱਲੇਗੀ।

ਅਜੀਤ ਡੈਸਕ 23-10-2026
ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ 500 ਸਾਲਾਂ ਦੇ ਇਤਿਹਾਸਕ ਅਤੇ ਬੇਸ਼ਕੀਮਤੀ ਗਹਿਣਿਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਅਗਲੇ ਸਾਲ ਲੰਡਨ ਦੇ ਬਕਿੰਘਮ ਪੈਲੇਸ ਵਿਖੇ ਲਗਾਈ ਜਾਵੇਗੀ।‘ਰਾਇਲ ਜਿਊਲਰੀ: ਫਰੌਮ ਕੋਰੋਨੇਸ਼ਨਜ਼ ਟੂ ਕੀਪਸੇਕਸ’ ਨਾਮੀ ਇਹ ਪ੍ਰਦਰਸ਼ਨੀ 25 ਜੂਨ, 2027 ਤੋਂ 19 ਮਾਰਚ 2028 ਤੱਕ ਚੱਲੇਗੀ। ਇਸ ਵਿਚ 16ਵੀਂ ਸਦੀ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੇ 300 ਤੋਂ ਵੱਧ ਸ਼ਾਹੀ ਗਹਿਣੇ ਪ੍ਰਦਰਸ਼ਿਤ ਕੀਤੇ ਜਾਣਗੇ, ਜਿਨ੍ਹਾਂ ਵਿਚੋਂ ਲਗਭਗ ਦੋ ਤਿਹਾਈ ਪਹਿਲੀ ਵਾਰ ਆਮ ਲੋਕਾਂ ਨੂੰ ਵੇਖਣ ਲਈ ਮਿਲਣਗੇ।ਪ੍ਰਦਰਸ਼ਨੀ ਵਿਚ ਮਹਾਰਾਣੀ ਐਲਿਜ਼ਾਬੈੱਥ ਦੂਜੀ, ਮਹਾਰਾਣੀ ਵਿਕਟੋਰੀਆ ਅਤੇ ਹੋਰ ਬਰਤਾਨਵੀ ਸ਼ਾਸਕਾਂ ਵਲੋਂ ਪਹਿਨੇ ਗਏ ਹੀਰਿਆਂ ਦੇ ਤਾਜ, ਹਾਰ, ਮੁੰਦਰੀਆਂ ਅਤੇ ਹੋਰ ਕੀਮਤੀ ਗਹਿਣੇ ਸ਼ਾਮਿਲ ਹੋਣਗੇ। ਇਨ੍ਹਾਂ ਵਿਚ ਮਹਾਰਾਣੀ ਵਿਕਟੋਰੀਆ ਦਾ ਛੋਟਾ ਹੀਰਿਆਂ ਵਾਲਾ ਤਾਜ ਅਤੇ ਰਾਜਾ ਜਾਰਜ ਚੌਥੇ ਲਈ ਬਣਾਇਆ ਗਿਆ ਵਿਸ਼ੇਸ਼ ਡਾਇਮੰਡ ਡਾਇਡਮ ਵੀ ਸ਼ਾਮਿਲ ਹੈ।ਰਾਇਲ ਕਲੈਕਸ਼ਨ ਟਰੱਸਟ ਅਨੁਸਾਰ ਇਹ ਪ੍ਰਦਰਸ਼ਨੀ ਸਿਰਫ਼ ਗਹਿਣਿਆਂ ਦੀ ਸੁੰਦਰਤਾ ਹੀ ਨਹੀਂ, ਸਗੋਂ ਸ਼ਾਹੀ ਪਰਿਵਾਰ ਦੇ ਪਿਆਰ, ਵਿਆਹ, ਪਰਿਵਾਰਕ ਰਿਸ਼ਤਿਆਂ, ਰਾਜਨੀਤੀ ਅਤੇ ਇਤਿਹਾਸ ਨਾਲ ਜੁੜੀਆਂ ਕਹਾਣੀਆਂ ਨੂੰ ਵੀ ਉਜਾਗਰ ਕਰੇਗੀ। ਹਾਲਾਂਕਿ, ਬਰਤਾਨੀਆ ਦੇ ਪ੍ਰਸਿੱਧ ਸ਼ਾਹੀ ਤਾਜ ਇਸ ਪ੍ਰਦਰਸ਼ਨੀ ਦਾ ਹਿੱਸਾ ਨਹੀਂ ਹੋਣਗੇ ਅਤੇ ਉਹ ਪਹਿਲਾਂ ਵਾਂਗ ਟਾਵਰ ਆਫ਼ ਲੰਡਨ ਵਿਚ ਹੀ ਰੱਖੇ ਜਾਣਗੇ।
ਪਿਛਲੀ ਖ਼ਬਰ ਫਰਾਂਸ ’ ਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਐਡੀਲੇਡ ਦੇ 15 ਸਾਲਾ ਕਾਰਤਿਕ ਸਿੰਘ ਨੇ ਇਕੱਲਿਆਂ ਜਹਾਜ਼ ਉਡਾ ਕੇ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।