ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਯੂ.ਐੱਸ. ਓਪਨ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਹਾਰ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਸ਼ਾਮਿਲ ਨਾ ਹੋਣ ਵਾਲੀਆਂ ਸੇਰੇਨਾ ਵਿਲੀਅਮਜ਼ ਅਤੇ ਵੀਨਸ ਵਿਲੀਅਮਜ਼ ਖ਼ਿਲਾਫ਼ ਕੋਈ ਆਰਥਿਕ ਕਾਰਵਾਈ ਨਹੀਂ ਕੀਤੀ ਜਾਵੇਗੀ। ਅਮਰੀਕੀ ਟੈਨਿਸ ਐਸੋਸੀਏਸ਼ਨ ਨੇ ਦੋਵਾਂ ਭੈਣਾਂ ਨੂੰ ਜੁਰਮਾਨਾ ਨਾ ਲਗਾਉਣ ਦੇ ਫ਼ੈਸਲੇ ਦੀ ਪੁਸ਼ਟੀ ਕਰ ਦਿੱਤੀ ਹੈ। ਮੈਚ ਸਮਾਪਤ ਹੋਣ ਤੋਂ ਬਾਅਦ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਨੇ ਖੜ੍ਹੇ ਹੋ ਕੇ ਦੋਵਾਂ ਖਿਡਾਰਨਾਂ ਦਾ ਸਨਮਾਨ ਕੀਤਾ। ਕਈ ਪੱਤਰਕਾਰ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ, ਪਰ ਟੂਰਨਾਮੈਂਟ ਪ੍ਰਬੰਧਕਾਂ ਨੇ ਮੀਡੀਆ ਨੂੰ ਦੱਸ ਦਿੱਤਾ ਕਿ ਸੇਰੇਨਾ ਅਤੇ ਵੀਨਸ ਪ੍ਰੈੱਸ ਕਾਨਫਰੰਸ ਲਈ ਉਪਲਬਧ ਨਹੀਂ ਹੋਣਗੀਆਂ। ਗ੍ਰੈਂਡ ਸਲੈਮ ਦੇ ਨਿਯਮਾਂ ਅਨੁਸਾਰ ਮੀਡੀਆ ਵਲੋਂ ਬੇਨਤੀ ਕੀਤੇ ਜਾਣ ’ਤੇ ਖਿਡਾਰੀਆਂ ਲਈ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਹਾਜ਼ਰ ਹੋਣਾ ਲਾਜ਼ਮੀ ਹੁੰਦਾ ਹੈ। ਇਸ ਨਿਯਮ ਦੀ ਪਾਲਣਾ ਨਾ ਕਰਨ ’ਤੇ ਆਮ ਤੌਰ ’ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਮਾਮਲੇ ਵਿਚ ਹਾਲਾਂਕਿ, ਯੂ.ਐੱਸ.ਟੀ.ਏ. ਨੇ ਵਿਲੀਅਮਜ਼ ਭੈਣਾਂ ਵਿਰੁੱਧ ਜੁਰਮਾਨੇ ਦੀ ਕਾਰਵਾਈ ਨਾ ਕਰਨ ਦਾ ਫ਼ੈਸਲਾ ਲਿਆ ਹੈ।
ਯੂ . ਐੱਸ . ਓਪਨ ’ ਚ ਮੀਡੀਆ ਸਾਹਮਣੇ ਨਾ ਆਉਣ ਦੇ ਬਾਵਜੂਦ ਵਿਲੀਅਮਜ਼ ਭੈਣਾਂ ਨੂੰ ਨਹੀਂ ਹੋਵੇਗਾ ਜੁਰਮਾਨਾ
ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਯੂ. ਐੱਸ.
ਅਜੀਤ ਡੈਸਕ
08-09-2026