ਜਗਸੇਰ ਸਿੰਘ ਖੰਗੂੜਾ ਨੇ ਜਿੱਤਿਆ ਸੋਨ ਤਗਮਾ
ਨਾਭਾ (ਪਟਿਆਲਾ), 7 ਸਤੰਬਰ (ਜਗਨਾਰ ਸਿੰਘ ਦੁਲੱਦੀ)- ਭੀਲਵਾੜਾ ਰਾਜਸਥਾਨ ਵਿਖੇ 2 ਸਤੰਬਰ ਤੋਂ 6 ਸਤੰਬਰ ਤੱਕ ਹੋਈ ਨੌਰਥ ਜ਼ੋਨ ਇੰਟਰ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਰਿਆਸਤੀ ਸ਼ਹਿਰ ਨਾਭਾ ਦੇ ਜੰਮਪਲ ਜਗਸੇਰ ਸਿੰਘ ਖੰਗੂੜਾ ਵਲੋਂ ਸੋਨੇ ਦਾ ਤਗਮਾ ਹਾਸਲ ਕੀਤਾ ਗਿਆ ਹੈ। ਜਗਸੇਰ ਸਿੰਘ ਦੀ ਇਸ ਜਿੱਤ ਨੂੰ ਲੈ ਕੇ ਜਿਥੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ, ਉੱਥੇ ਖੰਗੂੜਾ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਅਜੀਤ ਡੈਸਕ
08-09-2026