09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੁਰਚਰਨ ਸਿੰਘ ਹੇਹਰ ਦਾ ਕਾਵਿ ਸੰਗ੍ਰਿਹ ‘ ਅਰਪਨ ’ ਲੋਕ ਅਰਪਣ

ਕੈਲਗਰੀ, 8 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ ਵਿਚ ਸਭਾ ਦੇ ਸਤਿਕਾਰਤ ਮੈਂਬਰ ਗੁਰਚਰਨ ਸਿੰਘ ਹੇਹਰ ਦੀ ਕਾਵਿ-ਪੁਸਤਕ ‘ਅਰਪਨ’ ਨੂੰ ਲੋਕ ਅਰਪਣ ਕੀਤਾ ਗਿਆ। ਸ਼ੁਰੂਆਤ ਸਕੱਤਰ ਗੁਰਚਰਨ ਕੌਰ ਥਿੰਦ ਵਲੋਂ ਸਭ ਨੂੰ ਜੀ ਆਇਆਂ ਆਖ ਕੇ ਅਤੇ ਮੀਟਿੰਗ ਦੇ ਅੱਜ ਦੇ ਏਜੰਡੇ ਬਾਰੇ ਦੱਸ ਕੇ ਕੀਤੀ ਗਈ।

ਅਜੀਤ ਡੈਸਕ 09-09-2026
ਕੈਲਗਰੀ, 8 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ ਵਿਚ ਸਭਾ ਦੇ ਸਤਿਕਾਰਤ ਮੈਂਬਰ ਗੁਰਚਰਨ ਸਿੰਘ ਹੇਹਰ ਦੀ ਕਾਵਿ-ਪੁਸਤਕ ‘ਅਰਪਨ’ ਨੂੰ ਲੋਕ ਅਰਪਣ ਕੀਤਾ ਗਿਆ।ਸ਼ੁਰੂਆਤ ਸਕੱਤਰ ਗੁਰਚਰਨ ਕੌਰ ਥਿੰਦ ਵਲੋਂ ਸਭ ਨੂੰ ਜੀ ਆਇਆਂ ਆਖ ਕੇ ਅਤੇ ਮੀਟਿੰਗ ਦੇ ਅੱਜ ਦੇ ਏਜੰਡੇ ਬਾਰੇ ਦੱਸ ਕੇ ਕੀਤੀ ਗਈ।ਉਨ੍ਹਾਂ ਅੱਜ ਦੀ ਮੀਟਿੰਗ ਵਿਚ ਕਾਵਿ ਸੰਗ੍ਰਿਹ ਨੂੰ ਲੋਕ ਅਰਪਣ ਕਰਨ ਦੇ ਨਾਲ ਨਾਲ ਅਧਿਆਪਕ ਦਿਵਸ ਬਾਰੇ ਚਰਚਾ ਕਰਨ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਜਸਵੀਰ ਸਿੰਘ ਸਿਹੋਤਾ,ਕਵੀ ਗੁਰਚਰਨ ਸਿੰਘ ਹੇਹਰ ਤੇ ਬਲਵਿੰਦਰ ਬਰਾੜ ਦੇ ਸ਼ੁਸ਼ੋਭਿਤ ਹੋ ਜਾਣ ਉਪਰੰਤ ਸੁਖਮੰਦਰ ਸਿੰਘ ਗਿੱਲ ਦੁਆਰਾ ਗਾਏ ਗਏ ਧਾਰਮਿਕ ਗੀਤ ‘ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹੈ, ਪੰਥ ਮਹਾਰਾਜ ਜੀ ਦੇ ਝੂਲਦੇ ਨਿਸ਼ਾਨ’ ਨਾਲ ਅਗਲੇਰੀ ਕਾਰਵਾਈ ਦੀ ਸ਼ੁਰੂਆਤ ਹੋਈ। ਉਪਰੰਤ ਕਾਵਿ ਸੰਗ੍ਰਿਹ ‘ਅਰਪਨ’ ਬਾਰੇ ਚਰਚਾ ਸ਼ੁਰੂ ਕਰਦਿਆਂ ਸਕੱਤਰ ਨੇ ਕਿਹਾ ਕਿ ‘ਕਹਿੰਦੇ ਹਨ ਹਰ ਵਿਅਕਤੀ ਦੇ ਅੰਦਰ ਕਵੀ ਹੁੰਦਾ,ਗਾਇਕ ਹੁੰਦਾ ਅਤੇ ਜਿਹਨੇ ਇਹਨੂੰ ਝੰਜੋੜ ਕੇ ਜਗਾ ਲਿਆ ਉਹਦੇ ਤੇ ਇਸ ਰਹਿਮਤ ਦੀ ਬਖਸ਼ਿਸ਼ ਹੋ ਜਾਂਦੀ ਹੈ।ਇਸੇ ਮਿਹਰ ਸਦਕਾ ਸਾਇੰਸ ਦੀ ਡਿਗਰੀ ਤੇ ਹਿਸਟਰੀ ਦੀ ਮਾਸਟਰ ਡਿਗਰੀ ਲੈ ਅਧਿਆਪਨ ਕਿੱਤੇ ਨੂੰ ਸਮਰਪਤ ਅਧਿਆਪਕ ਗੁਰਚਰਨ ਸਿੰਘ ਹੇਹਰ ਗੀਤਾਂ ਦੀ ਛਹਿਬਰ ਲਾਉਣ ਵਾਲਾ ਕਵੀ ਬਣ ਗਿਆ।ਚਰਨਦੀਪ ਕੌਰ ਨੇ ਇਸ ਸੰਬੰਧੀ ਪੇਪਰ ਪੜ੍ਹ ਕੇ ਦੱਸਿਆ ਕਿ ਕਵੀ ਦੀ ਕਲਮ ਵਿਚ ਰਵਾਨਗੀ ਹੈ, ਕਵਿਤਾਵਾਂ ਸੰਦੇਸ਼ ਦੇਂਦੀਆਂ ਹਨ ਅਤੇ ਵਹਾਅ ਕੇ ਨਾਲ ਲੈ ਤੁਰਦੀਆਂ ਹਨ। ਗੀਤਾਂ ਤੇ ਕਵਿਤਾਵਾਂ ਵਿੱਚ ‘ਸਰਵਾੜ’ ਵਰਗੇ ਸ਼ਬਦਾਂ ਦੀ ਵਰਤੋਂ ਸਾਨੂੰ ਆਪਣੀਆਂ ਜੜਾਂ ਨਾਲ ਜੋੜਦੀਆਂ ਪ੍ਰਤੀਤ ਹੁੰਦੀਆਂ ਹਨ। ਜਗਦੇਵ ਸਿੰਘ ਸਿੱਧੂ ਨੇ ਕਾਵਿ-ਸੰਗ੍ਰਿਹ ਬਾਰੇ ਆਪਣੇ ਵਿਸਥਾਰਤ ਪਰਚੇ ਰਾਹੀਂ ਦਰਸਾਇਆ ਕਿ ਇਸ ਸੰਗ੍ਰਿਹ ਦੇ ਗੀਤਾਂ ਤੇ ਕਵਿਤਾਵਾਂ ਵਿੱਚ ਅਲੰਕਾਰਾਂ ਤੇ ਬਿੰਬਾਂ ਦੀ ਭਰਮਾਰ ਹੈ ਅਤੇ ਬਹਿਰ ਵਜ਼ਨ, ਕਾਫ਼ੀਏ, ਸ਼ਬਦ ਚੋਣ, ਸ਼ਬਦ ਜੋੜ ਤੇ ਰਵਾਨਗੀ ਕਮਾਲ ਦੀ ਹੈ। ਕਾਵਿ ਰਚਨਾਵਾਂ ਧਾਰਮਿਕ, ਸਿਆਸੀ, ਸਭਿਆਚਾਰਕ ਅਤੇ ਆਰਥਿਕ ਸਰੋਕਾਰਾਂ ਨੂੰ ਕਲਾਵੇ ਵਿਚ ਲੈਂਦੀਆਂ ਹਨ। ਕਵੀ ਨੂੰ ਗੀਤਾਂ-ਕਵਿਤਾਵਾਂ ਦੀ ਪ੍ਰੇਰਨਾ ਗੁਰਬਾਣੀ ਤੋਂ ਮਿਲੀ ਹੋਣ ਕਰਕੇ ਕਵੀ ਆਪਣੀਆਂ ਰਚਨਾਵਾਂ ਰਾਹੀਂ ਬਰਾਬਰੀ ਦੇ ਹੱਕ ਲੈਣ ਤੇ ਨਾਬਰੀ ਦੀ ਗੱਲ ਕਰਦਾ ਹੈ। ਬਲਵਿੰਦਰ ਬਰਾੜ ਨੇ ਕਿਹਾ ਕਿ ਜਿਨਾ ਚਿਰ ਹੁੱਝਾਂ ਨਹੀਂ ਪੈਂਦੀਆਂ ਲਿਖਿਆ ਨਹੀਂ ਜਾਂਦਾ। ਪੰਜਾਬੀ ਮਾਨਸਿਕਤਾ ਧਾਰਮਿਕ ਪ੍ਰਭਾਵ ਤੋਂ ਬਣੀ ਹੈ,ਕਵੀ ਧਾਰਮਿਕ ਬ੍ਰਿਤੀ ਦਾ ਹੋਣ ਕਰਕੇ ਉਸਦਾ ਇਹ ਕਾਵਿ-ਸੰਗ੍ਰਿਹ ਪਾਠਕ ਨੂੰ ਨੈਤਿਕਤਾ ਵੱਲ ਮੋੜਨ ਦਾ ਯਤਨ ਕਰਦਾ ਹੈ ਅਤੇ ਉਸ ਨੇ ਸਿੱਖੀ ਸੰਕਲਪ ਨੂੰ ਅੱਗੇ ਲਿਆਂਦਾ ਹੈ। ਜਸਵੀਰ ਸਿਹੋਤਾ ਨੇ ਗੁਰਚਰਨ ਸਿੰਘ ਹੇਹਰ ਦੀ ਸਿੱਖੀ ਸੋਚ ਅਤੇ ਸਾਫ਼ ਸੁਥਰੀ ਧਾਰਮਿਕ ਰਹਿਣੀ ਬਹਿਣੀ ਦੀ ਪ੍ਰਸ਼ੰਸ਼ਾ ਕਰਦੇ ਕਿਹਾ ਕਿ ਅਜਿਹਾ ਇਨ੍ਹਾਂ ਦੇ ਗੀਤਾਂ ਤੇ ਕਵਿਤਾਵਾਂ ਵਿੱਚ ਵੀ ਪ੍ਰਤੱਖ ਹੈ। ਸੁਰਿੰਦਰ ਢਿੱਲੋਂ ਨੇ ਕਿਹਾ ਕਿ ਕਵਿਤਾ ਨੂੰ ਜਦ ਸੰਗੀਤ ਦੇ ਦਿੱਤਾ ਜਾਵੇ ਤਾਂ ਉਸ ਤੋਂ ਉਪਰ ਕੁੱਝ ਨਹੀਂ ਹੁੰਦਾ। ਉਨ੍ਹਾਂ ਸੰਗੀਤ ਦੀਆਂ ਸੱਤ ਸੁਰਾਂ ਨੂੰ ਬਾਖ਼ੂਬੀ ਵਿਸਥਾਰਤ ਕੀਤਾ। ਗੁਰਚਰਨ ਸਿੰਘ ਹੇਹਰ ਨੇ ਆਪਣੇ ਪ੍ਰੀਵਾਰ ਨਾਲ ਹਾਜ਼ਰੀ ਲੁਆਉਦਿਆ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਸਾਹਿਤ ਵਿਚ ਕਿਸ ਸਥਾਨ ਤੇ ਖੜਾ ਹਾਂ ਮੈਨੂੰ ਇਸ ਕਿਤਾਬ ਬਾਰੇ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲਗਾ ਹੈ। ਮੈਂ ਆਪ ਸਭ ਦਾ ਤਹਿ ਦਿਲੋਂ ਅਭਾਰੀ ਹਾਂ। ਉਨ੍ਹਾਂ ਨੇ ਆਪਣੀਆਂ ਕੁੱਝ ਰਚਨਾਵਾਂ ਸਾਂਝੀਆਂ ਕੀਤੀਆਂ। ਗੁਰਦਿਆਲ ਖਹਿਰਾ,ਗੁਰਦੀਸ਼ ਗਰੇਵਾਲ,ਲਖਵਿੰਦਰ ਸਿੰਘ ਸਿੱਧੂ,ਗੁਰਮੀਤ ਸਿੰਘ, ਸੋਹਣ ਸਿੰਘ ਭੁੱਚੋ, ਅਲਬੇਲ ਬਰਾੜ, ਜਤਿੰਦਰ ਸਿੰਘ, ਸੁਖਵਿੰਦਰ ਤੂਰ, ਮਨਮੋਹਨ ਸਿੰਘ ਬਾਠ ਨੇ ਸੁਰੀਲੀ ਅਵਾਜ਼ ਵਿੱਚ ਗੀਤ ਗਾਏ। ਇੰਜ: ਜੀਰ ਸਿੰਘ ਬਰਾੜ, ਮੋਹਨ ਸਿੰਘ ਪਪਰਾਲਾ, ਗੁਰਦੀਪ ਧਾਲੀਵਾਲ, ਦਰਸ਼ਨ ਬਰਾੜ, ਮਾਸਟਰ ਹਰਭਜਨ ਸਿੰਘ,ਵਰਿੰਦਰ ਕੌਰ ਨੇ ਵੀ ਹਾਜ਼ਰੀ ਲਗਵਾਈ| ਅੰਤ ਵਿੱਚ ਗੁਰਚਰਨ ਕੌਰ ਥਿੰਦ ਸਕੱਤਰ ਨੇ ਚਰਨਜੀਵ ਸਿੰਘ, ਸਰਬਜੀਤ ਉੱਪਲ, ਬਬਰਜੀਤ ਸਿੰਘ ਸਿੱਧੂ, ਅਨਮੋਲਦੀਪ ਕੌਰ, ਮਨਰਾਜ਼ ਕੌਰ ਸੁਖਵਿੰਦਰ ਥਿੰਦ, ਰਵੀ ਜਨਾਗਲ, ਰੋਸ਼ਨ ਭੱਟ ਅਤੇ ਅਸੋਕ ਸੱਗੂ ਸਮੇਤ ਸਾਰਿਆ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਖ਼ਾਲਸਾ ਸਕੂਲਜ਼ ਸੰਸਥਾ ਦੀ ਸਥਾਪਨਾ ਦੀ 40 ਵੀਂ ਵਰੇਗੰਢ ਸੰਬੰਧੀ ਧਾਰਮਿਕ ਸਮਾਗਮ ਅਗਲੀ ਖ਼ਬਰ ਹੈਰੋ ਲੰਡਨ ’ ਚ ਹਿੰਦੀ ਦਿਵਸ ਮੌਕੇ ਸ਼ਾਨਦਾਰ ਸਮਾਗਮ , ਕਵੀ ਦਰਬਾਰ ਨੇ ਬੰਨ੍ਹਿਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।