ਖ਼ਾਲਸਾ ਸਕੂਲਜ਼ ਸੰਸਥਾ ਦੀ ਸਥਾਪਨਾ ਦੀ 40 ਵੀਂ ਵਰੇਗੰਢ ਸੰਬੰਧੀ ਧਾਰਮਿਕ ਸਮਾਗਮ
ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੋਹਰਲੀ ਕਤਾਰ ਦੇ ਵਿਦਿਅਕ ਅਦਾਰਿਆਂ ‘ਚੋਂ ਇਕ ਗਿਣੇ ਜਾਂਦੇ ਖ਼ਾਲਸਾ ਸਕੂਲਜ਼ ਸੰਸਥਾ ਵਲੋਂ ਆਪਣੀ ਸਥਾਪਨਾ ਦੇ 40 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 1986 ਵਿਚ ਹੋਂਦ ਵਿਚ ਆਈ ਖਾਲਸਾ ਸਕੂਲਜ਼ ਸੰਸਥਾ ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ।
ਅਜੀਤ ਡੈਸਕ
09-09-2026