13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੇਫ ਸਰੀ ਦੇ ਉਮੀਦਵਾਰਾਂ ਵਲੋਂ ਸਰੀ ‘ ਚ ਭਰਵੀਂ ਚੋਣ ਰੈਲੀ

ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ਵਿਚ ਸਾਬਕਾ ਮੇਅਰ ਅਤੇ ਮੁੜ ਮੇਅਰ ਬਣਨ ਦੀ ਦੌੜ ਵਿਚ ਨਿਤਰੇ ਸਿਆਸੀ ਆਗੂ ਡਗ ਮੈਕਲਮ ਦੀ ਅਗਵਾਈ ਵਾਲੀ ਸੇਫ ਸਰੀ ਕਲੀਜਨ ਸਲੇਟ (ਧੜੇ )ਦੇ ਉਮੀਦਵਾਰਾਂ ਵਲੋਂ ਅੱਜ ਸ਼ਾਮ ਸਰੀ ਸਥਿਤ ਮਹਾਰਾਣੀ ਬੈਕੁਟ ਹਾਲ ‘ਚ ਇੱਕ ਭਰਵੀਂ ਚੋਣ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਉਨਾਂ ਦੇ ਸਮਰਥਕਾਂ ਅਤੇ ਹਮਾਇਤੀਆਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੇਅਰ ਉਮੀਦਵਾਰ ਡਗਮੁਕਮਲ ਨੇ ਮੌਜੂਦਾ ਸਰੀ ਸਿਟੀ ਕੌਂਸਲ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਆਪਣੇ ਮੇਅਰ ਦੇ ਕਾਰਜਕਾਲ ਦੌਰਾਨ ਉਨਾਂ ਵਲੋਂ ਸਰੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਲੋਕਾਂ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਾਗੂ ਕੀਤੇ ਗਏ ਸਨ,ਜਿਨਾਂ ਦੀ ਆਮ ਲੋਕਾਂ ਵਲੋਂ ਅਜੇ ਵੀ ਤਾਰੀਫ ਕੀਤੀ ਜਾ ਰਹੀ ਹੈ ਉਹਨਾਂ ਦਾਅਵਾ ਕੀਤਾ ਕਿ ਸਰੀ ਦੇ ਲੋਕਾਂ ਵਲੋਂ ਉਨਾਂ ਦੀ ਸਲੇਟ ਦੇ ਸਾਰੇ ਹੀ ਉਮੀਦਵਾਰਾਂ ਨੂੰ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਹੋਰਨਾ ਤੋਂ ਇਲਾਵਾ ਇਸ ਮੌਕੇ ਕੌਂਸਲਰ ਉਮੀਦਵਾਰਾਂ ਮਨਦੀਪ ਨਾਗਰਾ, ਸੁਹਾਨਾ ਗਿੱਲ, ਡੱਗ ਐਲਫੋਡ, ਐਲਸਨ ਪੈਟਨ, ਚਾਈਨੀ ਕਲੋਕ, ਬੋਅ ਸਿਮਸਨ ਅਤੇ ਲੋਰੀ ਗੋਇਰਾ ਨੇ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਵੀ ਵੋਟਾਂ ਪਾਸੋਂ ਸਹਿਯੋਗ ਮੰਗਿਆ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਉੱਘੇ ਰਿਐਲਟਰ ਸੰਦੀਪ ਤੂਰ, ਪਰਮਿੰਦਰ ਸਰੋਆ, ਇਕਬਾਲ ਸੰਧੂ, ਅਮਰੀਕ ਸਿੱਧੂ, ਹਰਭਜਨ ਵਾਲੀਆ ਅਤੇ ਸੰਦੀਪ ਨਿਰਵਾਣ ਆਦਿ ਹਾਜ਼ਰ ਸਨ।

ਅਜੀਤ ਡੈਸਕ 13-09-2026

ਪਿਛਲੀ ਖ਼ਬਰ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ 26 ਸਤੰਬਰ ਨੂੰ ਭਾਰਤੀ ਕੌਂਸਲੇਟ ਵਲੋਂ ਵਿਸ਼ੇਸ਼ ਸੇਵਾ ਕੈਂਪ ਅਗਲੀ ਖ਼ਬਰ ਭਾਰਤੀ ਨਾਗਰਿਕ ’ ਤੇ ਅਮਰੀਕਾ ਦੀਆਂ ਆਮ ਚੋਣਾਂ ’ ਚ ਵੋਟ ਪਾਉਣ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।