13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ 26 ਸਤੰਬਰ ਨੂੰ ਭਾਰਤੀ ਕੌਂਸਲੇਟ ਵਲੋਂ ਵਿਸ਼ੇਸ਼ ਸੇਵਾ ਕੈਂਪ

ਗਲਾਸਗੋ, 12 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਿਚ ਵਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਸਹੂਲਤ ਲਈ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਵਲੋਂ ਸ਼ਨੀਵਾਰ 26 ਸਤੰਬਰ ਨੂੰ ਗਲਾਸਗੋ ਵਿਚ ਵਿਸ਼ੇਸ਼ ਕੌਂਸਲਰ ਸੇਵਾ ਕੈਂਪ ਲਗਾਇਆ ਜਾ ਰਿਹਾ ਹੈ। ਗਲਾਸਗੋ ਤੋਂ ਐਡਨਬਰਾ ਦੀ ਦੂਰੀ ਲੱਗਭੱਗ 85 ਕਿਲੋਮੀਟਰ ਹੈ ਅਤੇ ਲੋਕਾਂ ਦਾ ਆਉਣ ਜਾਣ ਵਿਚ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ।

ਤਸਵੀਰ: ਗਲਾਸਗੋ ਸੈਂਟਰਲ ਗੁਰਦੁਆਰਾ ਸਿੰਘ ਸਭਾ, ਗਲਾਸਗੋ। 13-09-2026
ਗਲਾਸਗੋ, 12 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਿਚ ਵਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਸਹੂਲਤ ਲਈ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਵਲੋਂ ਸ਼ਨੀਵਾਰ 26 ਸਤੰਬਰ ਨੂੰ ਗਲਾਸਗੋ ਵਿਚ ਵਿਸ਼ੇਸ਼ ਕੌਂਸਲਰ ਸੇਵਾ ਕੈਂਪ ਲਗਾਇਆ ਜਾ ਰਿਹਾ ਹੈ। ਗਲਾਸਗੋ ਤੋਂ ਐਡਨਬਰਾ ਦੀ ਦੂਰੀ ਲੱਗਭੱਗ 85 ਕਿਲੋਮੀਟਰ ਹੈ ਅਤੇ ਲੋਕਾਂ ਦਾ ਆਉਣ ਜਾਣ ਵਿਚ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ। ਗਲਾਸਗੋ ਵਿੱਚ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਵਧੇਰੇ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਇਹ ਕੈਂਪ ਉਹਨਾਂ ਲਈ ਲਾਭਦਾਇਕ ਹੋ ਸਕਦਾ ਹੈ। ਇਹ ਕੈਂਪ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਬਰਕਲੇਅ ਸਟਰੀਟ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ।ਕੈਂਪ ਦੌਰਾਨ ਭਾਰਤੀ ਮੂਲ ਦੇ ਲੋਕਾਂ ਨੂੰ ਕੌਂਸਲੇਟ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਇੱਕੋ ਥਾਂ ’ਤੇ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ। ਇਸ ਉਪਰਾਲੇ ਦਾ ਮੁੱਖ ਮਕਸਦ ਗਲਾਸਗੋ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਪਾਸਪੋਰਟ ਜਾਂ ਹੋਰ ਦਸਤਾਵੇਜ਼ੀ ਕੰਮਾਂ ਲਈ ਐਡਿਨਬਰਾ ਜਾਣ ਦੀ ਲੋੜ ਘਟਾਉਣਾ ਅਤੇ ਉਨ੍ਹਾਂ ਨੂੰ ਆਪਣੇ ਨੇੜੇ ਹੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ ਹੈ। ਭਾਰਤੀ ਕੌਂਸਲੇਟ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕੈਂਪ ਵਿੱਚ ਸੇਵਾ ਲੈਣ ਦੇ ਚਾਹਵਾਨਾਂ ਲਈ ਪਹਿਲਾਂ ਸਮਾਂ ਲੈਣਾ ਜ਼ਰੂਰੀ ਰੱਖਿਆ ਗਿਆ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਕੌਂਸਲਰ ਸੇਵਾਵਾਂ ਦੀ ਲੋੜ ਹੈ, ਉਨ੍ਹਾਂ ਨੂੰ ਆਪਣੇ ਲੋੜੀਂਦੇ ਦਸਤਾਵੇਜ਼ ਤਿਆਰ ਰੱਖਣ ਅਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਪਹਿਲਾਂ ਸਮਾਂ ਲੈਣ ਦੀ ਸਲਾਹ ਦਿੱਤੀ ਗਈ ਹੈ।ਐਡਿਨਬਰਾ ਸਥਿਤ ਭਾਰਤੀ ਕੌਂਸਲੇਟ ਵੱਲੋਂ ਸਕਾਟਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਮੇਂ-ਸਮੇਂ ’ਤੇ ਅਜਿਹੇ ਕੈਂਪ ਲਗਾ ਕੇ ਭਾਰਤੀ ਭਾਈਚਾਰੇ ਤੱਕ ਸੇਵਾਵਾਂ ਪਹੁੰਚਾਈਆਂ ਜਾਂਦੀਆਂ ਹਨ। ਗਲਾਸਗੋ ਵਿੱਚ ਲੱਗਣ ਵਾਲਾ ਇਹ ਕੈਂਪ ਖ਼ਾਸ ਕਰਕੇ ਸ਼ਹਿਰ ਅਤੇ ਪੱਛਮੀ ਸਕਾਟਲੈਂਡ ਵਿਚ ਵਸਦੇ ਭਾਰਤੀ ਤੇ ਪੰਜਾਬੀ ਪਰਿਵਾਰਾਂ ਲਈ ਲਾਭਦਾਇਕ ਰਹੇਗਾ।
ਪਿਛਲੀ ਖ਼ਬਰ ਸੈਂਕੜੇ ਸਾਈਕਲ ਸਵਾਰਾਂ ਦਾ ਕਾਫ਼ਲਾ ਵੈਨਕੂਵਰ ਤੋਂ ਵਿਸਲਰ ਵੱਲ ਰਵਾਨਾ ਅਗਲੀ ਖ਼ਬਰ ਸੇਫ ਸਰੀ ਦੇ ਉਮੀਦਵਾਰਾਂ ਵਲੋਂ ਸਰੀ ‘ ਚ ਭਰਵੀਂ ਚੋਣ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।