16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਭੋਗ ’ਤੇ ਵਿਸ਼ੇਸ਼ : ਮਾਤਾ ਸ਼ਾਂਤੀ ਦੇਵੀ

ਐਡੀਲੇਡ : ਧਾਰਮਿਕ ਵਿਚਾਰਾਂ ਵਾਲੀ, ਪਰਮਾਤਮਾ ਵਿਚ ਅਟੁੱਟ ਵਿਸ਼ਵਾਸ ਰੱਖਣ ਵਾਲੀ ਮਾਤਾ ਸ਼ਾਂਤੀ ਦੇਵੀ, ਪਤਨੀ ਸ੍ਰੀ ਤਰਸੇਮ ਲਾਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਮਾਤਾ ਸ਼ਾਂਤੀ ਦੇਵੀ ਨੇ ਆਪਣਾ ਜੀਵਨ ਸਾਦਗੀ, ਧਾਰਮਿਕਤਾ ਅਤੇ ਮਨੁੱਖਤਾ ਦੀ ਸੇਵਾ ਭਾਵ ਨਾਲ ਬਤੀਤ ਕੀਤਾ।

ਅਜੀਤ ਡੈਸਕ 16-09-2026

ਐਡੀਲੇਡ : ਧਾਰਮਿਕ ਵਿਚਾਰਾਂ ਵਾਲੀ, ਪਰਮਾਤਮਾ ਵਿਚ ਅਟੁੱਟ ਵਿਸ਼ਵਾਸ ਰੱਖਣ ਵਾਲੀ ਮਾਤਾ ਸ਼ਾਂਤੀ ਦੇਵੀ, ਪਤਨੀ ਸ੍ਰੀ ਤਰਸੇਮ ਲਾਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਮਾਤਾ ਸ਼ਾਂਤੀ ਦੇਵੀ ਨੇ ਆਪਣਾ ਜੀਵਨ ਸਾਦਗੀ, ਧਾਰਮਿਕਤਾ ਅਤੇ ਮਨੁੱਖਤਾ ਦੀ ਸੇਵਾ ਭਾਵ ਨਾਲ ਬਤੀਤ ਕੀਤਾ। ਉਹ ਨੇਕਦਿਲ, ਮਿਲਾਪੜੇ ਅਤੇ ਦਿਆਲੂ ਸੁਭਾਅ ਲਈ ਜਾਣੇ ਜਾਂਦੇ ਸਨ। ਸਮਾਜਿਕ ਕਾਰਜਾਂ ਵਿਚ ਉਹ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਲੈਂਦੇ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਨੂੰ ਆਪਣਾ ਫਰਜ਼ ਸਮਝਦੇ ਸਨ। ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਪਿਆਰ ਤੇ ਸਤਿਕਾਰ ਨਾਲ ਨਿਭਾਉਣਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਸ਼ੇਸ਼ ਗੁਣ ਸੀ।ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਹੀ ਨਹੀਂ, ਸਗੋਂ ਉਨ੍ਹਾਂ ਨਾਲ ਜੁੜੇ ਸਨੇਹੀਆਂ ਅਤੇ ਜਾਣਕਾਰਾਂ ਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ। ਮਾਤਾ ਸ਼ਾਂਤੀ ਦੇਵੀ ਵਲੋਂ ਪਰਿਵਾਰ ਅਤੇ ਸਮਾਜ ਲਈ ਕੀਤੇ ਗਏ ਨੇਕ ਕਾਰਜ ਅਤੇ ਉਨ੍ਹਾਂ ਦਾ ਪਿਆਰ ਭ ਰਿਆ ਵਿਹਾਰ ਸਦਾ ਯਾਦ ਰਹੇਗਾ। ਮਾਤਾ ਸ਼ਾਂਤੀ ਦੇਵੀ ਦੀ ਅੰਤਿਮ ਅਰਦਾਸ ਅਤੇ ਭੋਗ 16 ਸਤੰਬਰ, 2026 ਨੂੰ ਕਸਬਾ ਮੁਹੱਲਾ ਦਸੂਹਾ ਵਿਖੇ ਹੋਵੇਗਾ।ਨੇਕ ਜੀਵਨ, ਮਿੱਠਾ ਸੁਭਾਅ ਅਤੇ ਮਨੁੱਖਤਾ ਪ੍ਰਤੀ ਪਿਆਰ ਰੱਖਣ ਵਾਲੀ ਮਾਤਾ ਸ਼ਾਂਤੀ ਦੇਵੀ ਦੀ ਯਾਦ ਸਦਾ ਪਰਿਵਾਰ ਅਤੇ ਸਮਾਜ ਦੇ ਦਿਲਾਂ ਵਿਚ ਵੱਸਦੀ ਰਹੇਗੀ।ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਕ-ਸੰਬੰਧੀਆਂ ਅਤੇ ਸਮਾਜਿਕ-ਧਾਰਮਿਕ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੇ ਕੀਤੇ ਚੰਗੇ ਕੰਮਾਂ ਨੂੰ ਯਾਦ ਕੀਤਾ ਜਾਵੇਗਾ।

-ਗੁਰਮੀਤ ਸਿੰਘ ਵਾਲੀਆ

ਪਿਛਲੀ ਖ਼ਬਰ ਅਮਰੀਕੀ ਨੀਤੀਆਂ ਨੇ ਦੋਸਤਾਂ ਤੇ ਵਿਰੋਧੀਆਂ ਨੂੰ ਨੇੜੇ ਲਿਆਂਦਾ - ਕ੍ਰਿਸ਼ਨਾਮੂਰਤੀ ਅਗਲੀ ਖ਼ਬਰ ਨਿਊਯਾਰਕ ਸਬਵੇਅ ’ ਤੇ ਰੇਲ ਗੱਡੀ ਦੀ ਲਪੇਟ ’ ਚ ਆਉਣ ਕਾਰਨ ਭਾਰਤੀ ਮੂਲ ਦੀ ਮੁਟਿਆਰ ਸਮੇਤ 2 ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।