ਮੈਲਬੌਰਨ ’ਚ ਸੜਕ ਹਾਦਸੇ ’ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ
ਮੈਲਬੌਰਨ, 17 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਬੀਤੇ ਦਿਨੀ ਰਾਤ ਦੇ ਸਮੇਂ ਮੈਲਬੌਰਨ ਦੇ ਪੁਆਇੰਟ ਕੁੱਕ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਭਾਰਤੀ (ਤੇਲਗੂ) ਭਾਈਚਾਰੇ ਨਾਲ ਸੰਬੰਧਿਤ ਮਾਂ ਅਤੇ ਧੀ ਦੀ ਮੌਤ ਹੋ ਗਈ। ਇਹ ਹਾਦਸਾ ਟੋਇਟਾ ਕੋਰੋਲਾ ਅਤੇ ਪੋਰਸ਼ ਕਾਰ ਦਰਮਿਆਨ ਹੋਈ ਟੱਕਰ ਕਾਰਨ ਵਾਪਰਿਆ।
ਅਜੀਤ ਡੈਸਕ
18-09-2026