18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡਰੈਗਨਾਂ ਦੇ ਨਾਚ , ਰੰਗ - ਬਿਰੰਗੀਆਂ ਲਾਲਟੇਨਾਂ ਤੇ ਆਤਿਸ਼ਬਾਜ਼ੀ ਨਾਲ ਰੌਣਕਾਂ ਲਾਏਗਾ ਨਨਾਇਮੋ ਦਾ ਮਿਡ - ਆਟਮ ਮੇਲਾ

ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦਾ ਟਾਪੂਨਮਾ ਸ਼ਹਿਰ ਨਨਾਇਮੋ ਇਕ ਵਾਰ ਫਿਰ ਡਰੈਗਨਾਂ ਦੇ ਰਵਾਇਤੀ ਨਾਚ, ਰੰਗ-ਬਿਰੰਗੀਆਂ ਲਾਲਟੇਨਾਂ ਅਤੇ ਅਸਮਾਨ ਨੂੰ ਰੌਸ਼ਨ ਕਰਦੀ ਆਤਿਸ਼ਬਾਜ਼ੀ ਨਾਲ ਜਗਮਗਾਉਣ ਲਈ ਤਿਆਰ ਹੈ। ਸ਼ਹਿਰ ਦੇ ਮੈਫਿਓ ਸਟਨ ਪਾਰਕ ਵਿਖੇ ਮਿਡ-ਆਟਮ ਮੇਲਾ 18 ਅਤੇ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 18-09-2026
ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦਾ ਟਾਪੂਨਮਾ ਸ਼ਹਿਰ ਨਨਾਇਮੋ ਇਕ ਵਾਰ ਫਿਰ ਡਰੈਗਨਾਂ ਦੇ ਰਵਾਇਤੀ ਨਾਚ, ਰੰਗ-ਬਿਰੰਗੀਆਂ ਲਾਲਟੇਨਾਂ ਅਤੇ ਅਸਮਾਨ ਨੂੰ ਰੌਸ਼ਨ ਕਰਦੀ ਆਤਿਸ਼ਬਾਜ਼ੀ ਨਾਲ ਜਗਮਗਾਉਣ ਲਈ ਤਿਆਰ ਹੈ। ਸ਼ਹਿਰ ਦੇ ਮੈਫਿਓ ਸਟਨ ਪਾਰਕ ਵਿਖੇ ਮਿਡ-ਆਟਮ ਮੇਲਾ 18 ਅਤੇ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਦੋ ਰੋਜ਼ਾ ਮੇਲੇ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ, ਡਰੈਗਨ ਨਾਚ, ਲਾਲਟੇਨਾਂ, ਖਾਣ-ਪੀਣ ਅਤੇ ਬੱਚਿਆਂ ਤੇ ਪਰਿਵਾਰਾਂ ਲਈ ਵੱਖ-ਵੱਖ ਮਨੋਰੰਜਕ ਸਰਗਰਮੀਆਂ ਕਰਵਾਈਆਂ ਜਾਣਗੀਆਂ। ਮੇਲੇ ਦੌਰਾਨ ਏਸ਼ੀਆਈ ਸੱਭਿਆਚਾਰ ਅਤੇ ਰਵਾਇਤਾਂ ਦੀ ਵੀ ਝਲਕ ਵੇਖਣ ਨੂੰ ਮਿਲੇਗੀ।ਮਿਡ-ਆਟਮ ਮੇਲਾ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਆਪਸੀ ਮਿਲਾਪ ਨਾਲ ਜੁੜਿਆ ਪੁਰਾਤਨ ਸੱਭਿਆਚਾਰਕ ਤਿਉਹਾਰ ਹੈ। ਨਨਾਇਮੋ ਵਿੱਚ ਇਸ ਮੇਲੇ ਨੂੰ ਲਗਾਤਾਰ ਤੀਜੀ ਵਾਰ ਕਰਵਾਇਆ ਜਾ ਰਿਹਾ ਹੈ। ਪਿਛਲੇ ਮੇਲਿਆਂ ਦੌਰਾਨ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਡਰੈਗਨ ਨਾਚ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ ਸੀ।
ਪਿਛਲੀ ਖ਼ਬਰ ਫ਼ਰੀਦਕੋਟ ਦੇ ਨਮਨ ਧੀਰ ਦੀ ਭਾਰਤੀ ਕ੍ਰਿਕਟ ਟੀਮ ਲਈ ਚੋਣ ਅਗਲੀ ਖ਼ਬਰ ਏ . ਆਈ . ਗ਼ਲਤ ਹੱਥਾਂ ਵਿਚ ਜਾਣ ਨਾਲ ਮਨੁੱਖਤਾ ਨੂੰ ਖ਼ਤਰਾ - ਮਹਾਰਾਜਾ ਚਾਰਲਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।