ਸਿੱਖਾਂ ਦੀ ਤਾਰੀਫ਼ ਕਰਨ ’ ਤੇ ਰੀਸਟੋਰ ਬ੍ਰਿਟੇਨ ਪਾਰਟੀ ਦੀ ਕੌਂਸਲਰ ਦਾ ਆਪਣੀ ਹੀ ਪਾਰਟੀ ਅੰਦਰ ਵਿਰੋਧ
ਲੰਡਨ, 17 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੈਂਟ ਕਾਊਂਟੀ ਕੌਂਸਲ ਦੀ ਰੀਸਟੋਰ ਬ੍ਰਿਟੇਨ ਪਾਰਟੀ ਨਾਲ ਸੰਬੰਧਤ ਕੌਂਸਲਰ ਮੈਕਸੀਨ ਫੋਦਰਗਿੱਲ ਨੂੰ ਗ੍ਰੇਵਜ਼ੈਂਡ ਦੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ ਦੌਰਾ ਕਰਨ ਅਤੇ ਸਿੱਖ ਭਾਈਚਾਰੇ ਦੀ ਪ੍ਰਸ਼ੰਸਾ ਕਰਨ ਤੋਂ ਬਾਅਦ ਆਪਣੀ ਪਾਰਟੀ ਦੇ ਕੁਝ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਸੈਵਨਓਕਸ ਰੂਰਲ ਨਾਰਥ ਈਸਟ ਦੀ ਨੁਮਾਇੰਦਗੀ ਕਰਨ ਵਾਲੀ ਕੌਂਸਲਰ ਫੋਦਰਗਿੱਲ ਨੇ ਸੋਸ਼ਲ ਮੀਡੀਆ ’ਤੇ ਗੁਰਦੁਆਰਾ ਸਾਹਿਬ ਦੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਲੰਡਨ, 17 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੈਂਟ ਕਾਊਂਟੀ ਕੌਂਸਲ ਦੀ ਰੀਸਟੋਰ ਬ੍ਰਿਟੇਨ ਪਾਰਟੀ ਨਾਲ ਸੰਬੰਧਤ ਕੌਂਸਲਰ ਮੈਕਸੀਨ ਫੋਦਰਗਿੱਲ ਨੂੰ ਗ੍ਰੇਵਜ਼ੈਂਡ ਦੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦਾ ਦੌਰਾ ਕਰਨ ਅਤੇ ਸਿੱਖ ਭਾਈਚਾਰੇ ਦੀ ਪ੍ਰਸ਼ੰਸਾ ਕਰਨ ਤੋਂ ਬਾਅਦ ਆਪਣੀ ਪਾਰਟੀ ਦੇ ਕੁਝ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਸੈਵਨਓਕਸ ਰੂਰਲ ਨਾਰਥ ਈਸਟ ਦੀ ਨੁਮਾਇੰਦਗੀ ਕਰਨ ਵਾਲੀ ਕੌਂਸਲਰ ਫੋਦਰਗਿੱਲ ਨੇ ਸੋਸ਼ਲ ਮੀਡੀਆ ’ਤੇ ਗੁਰਦੁਆਰਾ ਸਾਹਿਬ ਦੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿਚ ਉਨ੍ਹਾਂ ਦਾ ਹਮੇਸ਼ਾਂ ਨਿੱਘਾ ਸਵਾਗਤ ਹੁੰਦਾ ਹੈ ਅਤੇ ਉਨ੍ਹਾਂ ਨੇ ਗ੍ਰੇਵਜ਼ੈਂਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਸਿੱਖ ਭਾਈਚਾਰੇ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਮਹਿਮਾਨ-ਨਿਵਾਜ਼ੀ ਲਈ ਧੰਨਵਾਦ ਕੀਤਾ। ਇਸ ਪੋਸਟ ਤੋਂ ਬਾਅਦ ਰੀਸਟੋਰ ਬ੍ਰਿਟੇਨ ਨਾਲ ਜੁੜੇ ਕੁਝ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਵੇਲਜ਼ ਦੇ ਰੀਸਟੋਰ ਬ੍ਰਿਟੇਨ ਕੌਂਸਲਰ ਓਵੇਨ ਕਲੈਟਵਰਥੀ ਨੇ ਕਿਹਾ ਕਿ ਫੋਦਰਗਿੱਲ ਦੀ ਪਾਰਟੀ ਵਿਚ ਕੋਈ ਥਾਂ ਨਹੀਂ, ਜਦਕਿ ਇਕ ਪਾਰਟੀ ਬ੍ਰਾਂਚ ਆਰਗੇਨਾਈਜ਼ਰ ਨੇ ਵੀ ਉਨ੍ਹਾਂ ਦੀ ਪੋਸਟ ਦੀ ਆਲੋਚਨਾ ਕੀਤੀ। ਕੁਝ ਸੋਸ਼ਲ ਮੀਡੀਆ ਟਿੱਪਣੀਆਂ ਵਿਚ ਉਨ੍ਹਾਂ ਲਈ ਹੋਰ ਵੀ ਸਖ਼ਤ ਸ਼ਬਦ ਵਰਤੇ ਗਏ। ਕੌਂਸਲਰ ਫੋਦਰਗਿੱਲ ਨੇ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਰਦੁਆਰਾ ਉਨ੍ਹਾਂ ਦੀ ਸਥਾਨਕ ਕਮਿਊਨਿਟੀ ਦਾ ਹਿੱਸਾ ਹੈ ਅਤੇ ਉਹ ਪਿਛਲੇ 25 ਸਾਲਾਂ ਤੋਂ ਗ੍ਰੇਵਜ਼ੈਂਡ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ 1950ਵਿਆਂ ਤੋਂ ਇਲਾਕੇ ਵਿਚ ਵੱਸਦਾ ਆ ਰਿਹਾ ਹੈ ਅਤੇ ਉਨ੍ਹਾਂ ਦਾ ਹਮੇਸ਼ਾ ਸਵਾਗਤ ਕਰਦਾ ਰਿਹਾ ਹੈ। ਉਨ੍ਹਾਂ ਉਕਤ ਟਿੱਪਣੀਆਂ ਨੂੰ ਨਸਲਵਾਦੀ ਕਰਾਰ ਦਿੱਤਾ। ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਜਗਦੇਵ ਸਿੰਘ ਵਿਰਦੀ ਨੇ ਕਿਹਾ ਕਿ ਗੁਰਦੁਆਰਾ ਹਰ ਵਿਅਕਤੀ ਲਈ ਖੁੱਲ੍ਹਾ ਹੈ। ਸਿੱਖ ਧਰਮ ਹਰ ਮਨੁੱਖ ਨੂੰ ਬਰਾਬਰਤਾ ਦਾ ਮਾਣ ਦਿੰਦਾ ਹੈ।