30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕੈਲਗਰੀ ਐਡਮਿੰਟਨ ਹਾਈ - ਸਪੀਡ ਰੇਲ ਪ੍ਰੋਜੈਕਟ ਅਲਬਰਟਾ , ਫੈਡਰਲ ਸਰਕਾਰ ਦੀਆਂ ਨਵੀਆਂ ਵਚਨਬੱਧਤਾਵਾਂ ਨਾਲ ਅੱਗੇ ਵਧ ਰਿਹਾ - ਡੈਨੀਅਲ ਸਮਿੱਥ

ਕੈਲਗਰੀ, 29 ਸਤੰਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਕਿਹਾ ਕਿ ਕੈਲਗਰੀ, ਐਡਮਿੰਟਨ ਅਤੇ ਰੈੱਡ ਡੀਅਰ ਦੇ ਵਿਚਕਾਰਲੇ ਖੇਤਰ ਵਿਚ ਅਲਬਰਟਾ ਦੀ ਆਬਾਦੀ ਦਾ ਲਗਭਗ 80 ਫ਼ੀਸਦੀ ਹਿੱਸਾ ਰਹਿੰਦਾ ਹੈ| ਤਿੰਨਾਂ ਸ਼ਹਿਰਾਂ ਨੂੰ ਹਾਈ-ਸਪੀਡ ਰੇਲ ਸੇਵਾ ਨਾਲ ਜੋੜਨਾ ਅਲਬਰਟਾ ਦੇ ਭਵਿੱਖ ਵਿਚ ਇਕ ਪੀੜ੍ਹੀ-ਦਰ-ਪੀੜ੍ਹੀ ਨਿਵੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸਤਾਵਾਂ ਲਈ ਰਸਮੀ ਬੇਨਤੀ ਸ਼ੁਰੂ ਹੋਣ ਤੋਂ ਬਾਅਦ, ਸੂਬਾ ਅਪ੍ਰੈਲ 2027 ਤੱਕ ਇਸ ਪ੍ਰੋਜੈਕਟ ਲਈ ਇਕ ਨਿੱਜੀ-ਖੇਤਰ ਦੇ ਪ੍ਰਸਤਾਵਕ ਦੀ ਚੋਣ ਕਰਨ ਦੀ ਯੋਜਨਾ ਬਣਾ ਰਿਹਾ ਹੈ,ਜਿਸ ਵਿਚ ਸੂਬਾਈ ਸਰਕਾਰ ਤੋਂ ਘੱਟੋ-ਘੱਟ ਵਿੱਤੀ ਨਿਵੇਸ਼ ਦੀ ਉਮੀਦ ਹੈ।

ਅਜੀਤ ਡੈਸਕ 30-09-2026
ਕੈਲਗਰੀ, 29 ਸਤੰਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਕਿਹਾ ਕਿ ਕੈਲਗਰੀ, ਐਡਮਿੰਟਨ ਅਤੇ ਰੈੱਡ ਡੀਅਰ ਦੇ ਵਿਚਕਾਰਲੇ ਖੇਤਰ ਵਿਚ ਅਲਬਰਟਾ ਦੀ ਆਬਾਦੀ ਦਾ ਲਗਭਗ 80 ਫ਼ੀਸਦੀ ਹਿੱਸਾ ਰਹਿੰਦਾ ਹੈ| ਤਿੰਨਾਂ ਸ਼ਹਿਰਾਂ ਨੂੰ ਹਾਈ-ਸਪੀਡ ਰੇਲ ਸੇਵਾ ਨਾਲ ਜੋੜਨਾ ਅਲਬਰਟਾ ਦੇ ਭਵਿੱਖ ਵਿਚ ਇਕ ਪੀੜ੍ਹੀ-ਦਰ-ਪੀੜ੍ਹੀ ਨਿਵੇਸ਼ ਹੋਵੇਗਾ।ਉਨ੍ਹਾਂ ਕਿਹਾ ਕਿ ਪ੍ਰਸਤਾਵਾਂ ਲਈ ਰਸਮੀ ਬੇਨਤੀ ਸ਼ੁਰੂ ਹੋਣ ਤੋਂ ਬਾਅਦ, ਸੂਬਾ ਅਪ੍ਰੈਲ 2027 ਤੱਕ ਇਸ ਪ੍ਰੋਜੈਕਟ ਲਈ ਇਕ ਨਿੱਜੀ-ਖੇਤਰ ਦੇ ਪ੍ਰਸਤਾਵਕ ਦੀ ਚੋਣ ਕਰਨ ਦੀ ਯੋਜਨਾ ਬਣਾ ਰਿਹਾ ਹੈ,ਜਿਸ ਵਿਚ ਸੂਬਾਈ ਸਰਕਾਰ ਤੋਂ ਘੱਟੋ-ਘੱਟ ਵਿੱਤੀ ਨਿਵੇਸ਼ ਦੀ ਉਮੀਦ ਹੈ।ਪ੍ਰਸਤਾਵਿਤ ਰੇਲ ਸੇਵਾ ਯਾਤਰੀਆਂ ਨੂੰ 2 ਘੰਟਿਆਂ ਤੋਂ ਘੱਟ ਸਮੇਂ ਵਿਚ ਰੈੱਡ ਡੀਅਰ ਰਾਹੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚਾਏਗੀ| ਕੈਲਗਰੀ ਅਤੇ ਐਡਮਿੰਟਨ ਵਿਚਕਾਰ ਹਾਈ-ਸਪੀਡ ਰੇਲ ਸੇਵਾ ਦੀਆਂ ਯੋਜਨਾਵਾਂ ਅਲਬਰਟਾ ਅਤੇ ਕੈਨੇਡਾ ਦੀਆਂ ਸਰਕਾਰਾਂ ਦੀਆਂ ਨਵੀਆਂ ਵਚਨਬੱਧਤਾਵਾਂ ਨਾਲ ਅੱਗੇ ਵਧ ਰਹੀਆਂ ਹਨ| ਸੂਬਾ ਕਹਿੰਦਾ ਹੈ ਕਿ ਉਹ ਰੇਲ ਪ੍ਰੋਜੈਕਟ ਦੇ ਨਿੱਜੀ-ਖੇਤਰ ਦੇ ਸਮਰਥਕਾਂ ਲਈ ਪ੍ਰਸਤਾਵ ਜਮ੍ਹਾਂ ਕਰਾਉਣ ਲਈ ਇਕ ਰਸਮੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।ਜਿਵੇਂ ਸਾਡਾ ਸੂਬਾ ਵਧਦਾ ਰਹਿੰਦਾ ਹੈ, ਸਾਨੂੰ ਬੁਨਿਆਦੀ ਢਾਂਚਾ ਬਣਾਉਣ ਦੀ ਜ਼ਰੂਰਤ ਹੈ ਜੋ ਲੋਕਾਂ,ਕਾਰੋਬਾਰਾਂ ਅਤੇ ਸਾਡੀ ਆਰਥਿਕਤਾ ਨੂੰ ਚਲਦਾ ਰੱਖੇ| ਸੂਬਾਈ ਆਵਾਜਾਈ ਮੰਤਰੀ ਡੇਵਿਨ ਡ੍ਰੀਸ਼ੇਨ ਨੇ ਕਿਹਾ ਕਿ ਅਲਬਰਟਾ ਦੇ ਯਾਤਰੀ ਰੇਲ ਮਾਸਟਰ ਪਲਾਨ ਦੇ ਵਿਕਾਸ ਦੌਰਾਨ,ਅਸੀਂ ਸੁਣਿਆ ਹੈ ਕਿ ਕੈਲਗਰੀ ਅਤੇ ਐਡਮਿੰਟਨ ਵਿਚਕਾਰ ਰੈੱਡ ਡੀਅਰ ਰਾਹੀਂ ਇੱਕ ਹਾਈ-ਸਪੀਡ ਯਾਤਰੀ ਰੇਲ ਕਨੈਕਸ਼ਨ ਅਲਬਰਟਨਾਂ ਲਈ ਇੱਕ ਤਰਜੀਹ ਹੈ| ਅਸੀਂ ਇਸ ਪ੍ਰੋਜੈਕਟ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਹਾਂ, ਜੋ ਅਲਬਰਟਾ ਵਾਸੀਆਂ ਦੇ ਯਾਤਰਾ ਕਰਨ ਦੇ ਤਰੀਕੇ ਨੂੰ ਬਦਲ ਦੇਵੇਗਾ| ਉਨ੍ਹਾਂ ਕਿਹਾ ਕਿ ਸੂਬਾ ਉਮੀਦ ਕਰਦਾ ਹੈ ਕਿ ਪ੍ਰਸਤਾਵਿਤ ਹਾਈ-ਸਪੀਡ ਰੇਲ ਕਨੈਕਸ਼ਨ,ਇੱਕ ਸਮਰਪਿਤ ਕੋਰੀਡੋਰ ਵਿੱਚ ਨਵੇਂ ਰੇਲ ਪਟੜੀਆਂ ਤੇ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗਾ| ਡਾਊਨਟਾਊਨ ਐਡਮਿੰਟਨ ਅਤੇ ਡਾਊਨਟਾਊਨ ਕੈਲਗਰੀ ਵਿਚਕਾਰ ਯਾਤਰੀਆਂ ਨੂੰ ਇੱਕ ਘੰਟਾ 45 ਮਿੰਟਾਂ ਵਿੱਚ ਪ੍ਰਾਪਤ ਕਰੇਗਾ।ਇਸ ਯੋਜਨਾ ਵਿੱਚ 500 ਕਿਲੋਮੀਟਰ ਤੋਂ ਵੱਧ ਲੰਬਾ ਰੇਲ ਨੈੱਟਵਰਕ ਸ਼ਾਮਲ þ| ਜਿਸ ਵਿੱਚ ਕੈਲਗਰੀ ਅਤੇ ਬੈਫ ਵਿਚਕਾਰ ਸੇਵਾ ਅਤੇ ਕੈਲਗਰੀ ਅਤੇ ਐਡਮਿੰਟਨ ਹਵਾਈ ਅੱਡਿਆਂ ਤੱਕ ਅਤੇ ਆਉਣ-ਜਾਣ ਲਈ ਸਾਰਾ ਦਿਨ ਸੇਵਾ ਸ਼ਾਮਲ ਹੋਵੇਗਾ| ਅਗਲੇ ਤਿੰਨ ਸਾਲਾਂ ਵਿੱਚ ਇਥੇ 15 ਮਿਲੀਅਨ ਡਾਲਰ ਦਾ ਨਿਵੇਸ਼ ਹੋਣ ਜਾ ਰਿਹਾ þ| ਸੰਘੀ ਟਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ ਕਿਹਾ ਕਿ ਸੰਘੀ ਸਰਕਾਰ ਦਾ ਕਹਿਣਾ ਹੈ ਕਿ ਓਟਾਵਾ ਸੂਬੇ ਵਲੋਂ ਇੱਕ ਨਿੱਜੀ ਪ੍ਰਸਤਾਵਕ ਦੀ ਚੋਣ ਕਰਨ ਤੋਂ ਬਾਅਦ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਅਲਬਰਟਾ ਨਾਲ ਕੰਮ ਕਰੇਗਾ।ਤੇਜ਼ ਰਫ਼ਤਾਰ ਰੇਲ ਪ੍ਰਣਾਲੀ ਵਿਚ ਕੈਨੇਡਾ ਵਿਚ ਲੋਕਾਂ ਦੀ ਆਵਾਜਾਈ ਦੇ ਤਰੀਕੇ ਨੂੰ ਬਦਲਣ ਦੀ ਵੱਡੀ ਸਮਰੱਥਾ ਹੈ ਅਤੇ ਇਹ ਅਲਬਰਟਾ ਦੇ ਆਰਥਿਕ ਵਿਕਾਸ, ਉਤਪਾਦਕਤਾ ਅਤੇ ਖੇਤਰੀ ਸੰਪਰਕ ਨੂੰ ਹੁਲਾਰਾ ਦਿੰਦੀ ਹੈ| ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸਹਿਯੋਗ ਉਨ੍ਹਾਂ ਮੌਕਿਆਂ ਨੂੰ ਤਲਾਸ਼ਣ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਅਲਬਰਟਾ ਅਤੇ ਕੈਨੇਡਾ ਦੇ ਵਸਨੀਕਾਂ ਲਈ ਲੰਬੇ ਸਮੇਂ ਤੱਕ ਚੱਲਣ ਵਾਲੇ ਲਾਭ ਪ੍ਰਦਾਨ ਕਰ ਸਕਦੇ ਹਨ।
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਮਹਿਮਤਪੁਰ ਦਾ ਦਿਹਾਂਤ ਅਗਲੀ ਖ਼ਬਰ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ . ਗੁਰਮੁਖ ਸਿੰਘ ਦੀ 128 ਵੀਂ ਯਾਦ ‘ ਚ ਵਿਸ਼ਾਲ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।