04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪ੍ਰਗਟ ਸਿੰਘ ਨੂੰ ਪੰਜਾਬ ਪ੍ਰਧਾਨ ਬਣਾਉਣਾ ਸਹੀ ਸਮੇਂ ਕੀਤਾ ਸਲਾਂਘਾਯੋਗ ਫੈਸਲਾ - ਰਾਣਾ

ਬਰੇਸ਼ੀਆ (ਇਟਲੀ) 3 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇੰਡੀਅਨ ਨੈਸ਼ਨਲ ਕਾਂਗਰਸ ਨੇ ਪੰਜਾਬ ਦੀ ਮਾਣਮੱਤੀ ਸਖ਼ਸੀਅਤ ਤੇ ਪੰਜਾਬ ਦੇ ਲੋਕਾਂ ਦੇ ਮਹਿਬੂਬ ਆਗੂ ਪਦਮ ਸ੍ਰੀ ਪ੍ਰਗਟ ਸਿੰਘ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਥਾਪ ਕੇ ਪਾਰਟੀ ਅੰਦਰ ਇਕ ਨਵੀਂ ਰੂਹ ਭਰ ਦਿੱਤੀ ਹੈ, ਜਿਹੜਾ ਕਿ ਸਮੁੱਚੇ ਕਾਂਗਰਸੀ ਪਰਿਵਾਰ ਲਈ ਜੋਸ਼ੀਲਾ ਫੈਸਲਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਿੰਦਰ ਸਿੰਘ ਰਾਣਾ (ਹਾਲੈਂਡ) ਇੰਡੀਅਨ ਓਵਰਸੀਜ ਕਾਂਗਰਸ ਯੂਰਪ ਦੇ ਸੀਨੀਅਰ ਆਗੂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 04-10-2026
ਬਰੇਸ਼ੀਆ (ਇਟਲੀ) 3 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇੰਡੀਅਨ ਨੈਸ਼ਨਲ ਕਾਂਗਰਸ ਨੇ ਪੰਜਾਬ ਦੀ ਮਾਣਮੱਤੀ ਸਖ਼ਸੀਅਤ ਤੇ ਪੰਜਾਬ ਦੇ ਲੋਕਾਂ ਦੇ ਮਹਿਬੂਬ ਆਗੂ ਪਦਮ ਸ੍ਰੀ ਪ੍ਰਗਟ ਸਿੰਘ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਥਾਪ ਕੇ ਪਾਰਟੀ ਅੰਦਰ ਇਕ ਨਵੀਂ ਰੂਹ ਭਰ ਦਿੱਤੀ ਹੈ, ਜਿਹੜਾ ਕਿ ਸਮੁੱਚੇ ਕਾਂਗਰਸੀ ਪਰਿਵਾਰ ਲਈ ਜੋਸ਼ੀਲਾ ਫੈਸਲਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਿੰਦਰ ਸਿੰਘ ਰਾਣਾ (ਹਾਲੈਂਡ) ਇੰਡੀਅਨ ਓਵਰਸੀਜ ਕਾਂਗਰਸ ਯੂਰਪ ਦੇ ਸੀਨੀਅਰ ਆਗੂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਜਲੰਧਰ ਛਾਉਣੀ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ, ਜਿਨ੍ਹਾਂ ਨੇ ਪਹਿਲੀ ਵਾਰ 2012 ਵਿੱਚ ਇਹ ਸੀਟ ਜਿੱਤੀ ਸੀ ਅਤੇ ਫਿਰ 2017 ਅਤੇ 2022 ਵਿੱਚ ਵੀ ਇਸਨੂੰ ਬਰਕਰਾਰ ਰੱਖਿਆ।ਪਾਰਟੀ ਵਲੋਂ ਪਰਗਟ ਸਿੰਘ ਦੀ ਨਿਯੁਕਤੀ ਹਾਈ ਕਮਾਨ ਦਾ ਸਲਾਘਾਯੋਗ ਫੈਸਲਾ ਹੈ ਜੋ ਕਿ ਚੋਣਾਂ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਸਹੀ ਸਮੇਂ ਕੀਤਾ ਗਿਆ ਹੈ। ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਚੋਣ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪ੍ਰਗਟ ਸਿੰਘ ਦਾ ਅੰਤਰਰਾਸ਼ਟਰੀ ਹਾਕੀ ਕੈਰੀਅਰ ਲੰਬਾ ਸੀ ਅਤੇ ਉਨ੍ਹਾਂ ਨੇ 1992 ਦੇ ਬਾਰਸੀਲੋਨਾ ਅਤੇ 1996 ਦੇ ਅਟਲਾਂਟਾ ਓਲੰਪਿਕ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਉਹ 1988 ਦੇ ਸਿਓਲ ਓਲੰਪਿਕ ਅਤੇ ਕਈ ਵਿਸ਼ਵ ਕੱਪਾਂ ਵਿੱਚ ਵੀ ਭਾਰਤੀ ਟੀਮਾਂ ਦਾ ਹਿੱਸਾ ਰਹੇ ਹਨ। ਜਲੰਧਰ ਦੇ ਮਿੱਠਾਪੁਰ ਵਿਚ ਜਨਮੇ, ਪ੍ਰਗਟ ਪੰਜਾਬ ਪੁਲਿਸ ਲਈ ਖੇਡੇ ਅਤੇ ਭਾਰਤੀ ਰੇਲਵੇ ਨਾਲ ਜੁੜੇ ਰਹੇ। ਉਨ੍ਹਾਂ ਨੇ ਪੰਜਾਬ ਦੇ ਖੇਡ ਨਿਰਦੇਸ਼ਕ ਵਜੋਂ ਸੇਵਾ ਨਿਭਾਈ ਅਤੇ ਆਪਣੇ ਕਾਰਜਕਾਲ ਦੌਰਾਨ ਪਿੰਡਾਂ ਵਿੱਚ ਹਾਕੀ ਸਮੇਤ ਖੇਡ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਗਿਆ। ਉਨ੍ਹਾਂ ਨੂੰ 1998 ਵਿੱਚ ਭਾਰਤ ਦਾ ਰਾਸ਼ਟਰੀ ਹਾਕੀ ਕੋਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ 1989 ਵਿੱਚ ਅਰਜੁਨ ਪੁਰਸਕਾਰ ਅਤੇ 1998 ਵਿੱਚ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਸਤੰਬਰ 2021 ਤੋਂ ਮਾਰਚ 2022 ਤੱਕ ਚਰਨਜੀਤ ਸਿੰਘ ਚੰਨੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ।ਪਰਗਟ ਕੋਲ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸੰਗਠਨ ਦੀ ਅਗਵਾਈ ਕਰਨ ਦਾ ਕੰਮ ਹੋਵੇਗਾ, ਨਾਲ ਹੀ ਵੱਖ-ਵੱਖ ਧੜਿਆਂ ਦੇ ਨੇਤਾਵਾਂ ਦਾ ਤਾਲਮੇਲ ਬਣਾਉਣ ਅਤੇ ਕਾਂਗਰਸ ਨੂੰ ਇੱਕ ਅਜਿਹੇ ਮੁਕਾਬਲੇ ਲਈ ਤਿਆਰ ਕਰਨ ਦਾ ਕੰਮ ਹੋਵੇਗਾ ਜਿਸ ਵਿੱਚ ਸੰਗਠਨਾਤਮਕ ਮਜ਼ਬੂਤੀ ਇੱਕ ਮੁੱਖ ਫੋਕਸ ਹੋਵੇਗਾ।ਇਸ ਨਿਯੁਕਤੀ ਤੇ ਇੰਡੀਅਨ ਉਵਰਸੀਜ ਕਾਂਗਰਸ ਯੂਰਪ ਪ੍ਰਗਟ ਸਿੰਘ ਨੂੰ ਵਿਸੇ਼ਸ ਵਧਾਈ ਦਿੰਦੀ ਹੈ।
ਪਿਛਲੀ ਖ਼ਬਰ ਆਸਟ੍ਰੇਲੀਆ ’ਚ ਭੁਚਾਲ ਦੇ ਝਟਕੇ ਅਗਲੀ ਖ਼ਬਰ ਹਮਾਸ ਲਈ ਫੰਡ ਇਕੱਠੇ ਕਰਨ ਦੇ ਦੋਸ਼ , ਅਮਰੀਕਾ ਤੇ ਫਰਾਂਸ ਵਿਚ 6 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।