07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਲੰਡਨ ਤੋਂ ਸ਼ਿਕਾਗੋ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਤਕਨੀਕੀ ਖ਼ਰਾਬੀ ਕਾਰਨ ਵਾਪਸ ਮੁੜੀ

ਲੰਡਨ, 6 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਅਮਰੀਕਾ ਦੇ ਸ਼ਿਕਾਗੋ ਜਾ ਰਹੀ ਬ੍ਰਿਟਿਸ਼ ਏਅਵੇਜ਼ ਦੀ ਉਡਾਣ ਬੀ ਏ 295 ਨੂੰ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਤਕਨੀਕੀ ਸਮੱਸਿਆ ਕਾਰਨ ਵਾਪਸ ਲੰਡਨ ਪਰਤਣਾ ਪਿਆ। ਰਿਪੋਰਟਾਂ ਮੁਤਾਬਕ ਜਹਾਜ਼ ਆਇਰਲੈਂਡ ਦੇ ਉੱਪਰੋਂ ਲੰਘ ਰਿਹਾ ਸੀ, ਜਦੋਂ ਤਕਨੀਕੀ ਸਮੱਸਿਆ ਸਾਹਮਣੇ ਆਈ ਅਤੇ ਐਮਰਜੈਂਸੀ ਐਲਾਨੀ ਗਈ।

ਅਜੀਤ ਡੈਸਕ 07-10-2026
ਲੰਡਨ, 6 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਅਮਰੀਕਾ ਦੇ ਸ਼ਿਕਾਗੋ ਜਾ ਰਹੀ ਬ੍ਰਿਟਿਸ਼ ਏਅਵੇਜ਼ ਦੀ ਉਡਾਣ ਬੀ ਏ 295 ਨੂੰ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਤਕਨੀਕੀ ਸਮੱਸਿਆ ਕਾਰਨ ਵਾਪਸ ਲੰਡਨ ਪਰਤਣਾ ਪਿਆ।ਰਿਪੋਰਟਾਂ ਮੁਤਾਬਕ ਜਹਾਜ਼ ਆਇਰਲੈਂਡ ਦੇ ਉੱਪਰੋਂ ਲੰਘ ਰਿਹਾ ਸੀ, ਜਦੋਂ ਤਕਨੀਕੀ ਸਮੱਸਿਆ ਸਾਹਮਣੇ ਆਈ ਅਤੇ ਐਮਰਜੈਂਸੀ ਐਲਾਨੀ ਗਈ। ਇਸ ਦੌਰਾਨ ਜਹਾਜ਼ ਲਗਭਗ 36–37 ਹਜ਼ਾਰ ਫੁੱਟ ਦੀ ਉਚਾਈ ਤੋਂ ਕਰੀਬ 9 ਹਜ਼ਾਰ ਫੁੱਟ ਤੱਕ ਹੇਠਾਂ ਆ ਗਿਆ। ਯਾਤਰੀਆਂ ਲਈ ਆਕਸੀਜਨ ਮਾਸਕ ਵੀ ਖੁੱਲ੍ਹ ਗਏ।ਇਸ ਤੋਂ ਬਾਅਦ ਪਾਇਲਟਾਂ ਨੇ ਜਹਾਜ਼ ਨੂੰ ਵਾਪਸ ਲੰਡਨ ਲਿਜਾਣ ਦਾ ਫ਼ੈਸਲਾ ਕੀਤਾ। ਲੈਂਡਿੰਗ ਤੋਂ ਪਹਿਲਾਂ ਜਹਾਜ਼ ਨੇ ਬ੍ਰਿਸਟਲ ਚੈਨਲ ਦੇ ਇਲਾਕੇ ਵਿੱਚ ਚੱਕਰ ਲਗਾ ਕੇ ਵਾਧੂ ਤੇਲ ਘਟਾਇਆ ਅਤੇ ਬਾਅਦ ਵਿੱਚ ਲੰਡਨ ਹੀਥਰੋ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਲਿਆ ਗਿਆ।ਬ੍ਰਿਟਿਸ਼ ਏਅਵੇਜ਼ ਮੁਤਾਬਕ ਸਾਰੇ ਯਾਤਰੀ ਸੁਰੱਖਿਅਤ ਸਨ ਅਤੇ ਆਮ ਤਰੀਕੇ ਨਾਲ ਜਹਾਜ਼ ਤੋਂ ਉਤਰੇ। ਏਅਰਲਾਈਨ ਵਲੋਂ ਘਟਨਾ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਗਿਆ ਹੈ।
ਪਿਛਲੀ ਖ਼ਬਰ ਲੈਂਗਲੀ ’ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਅਮਰੀਕਾ ਵਿਚ ਇਕ ਪੰਜਾਬੀ ਤੇ 4 ਪਾਕਿਸਤਾਨੀ ਸਮੇਤ 40 ਲੋਕਾਂ ਦੀ ਨਾਗਰਿਕਤਾ ਰੱਦ ਕਰਵਾਉਣ ਦੀ ਕਾਰਵਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।