07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨਾਈਜੀਰੀਆ ’ਚ ਹਵਾਈ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ-25 ਮੌਤਾਂ

ਅਬੂਜਾ, 6 ਅਕਤੂਬਰ (ਏਜੰਸੀ)-ਨਾਈਜੀਰੀਆ ’ਚ ਨਾਈਜੀਰੀਅਨ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ ਹੋ ਜਾਣ ਦੀ ਖ਼ਬਰ ਹੈ। ਹਵਾਈ ਸੈਨਾ ਨੇ ਦੱਸਿਆ ਕਿ ਜਹਾਜ਼ ’ਚ ਸਵਾਰ 25 ਲੋਕਾਂ ਵਿਚੋਂ ਕੋਈ ਵੀ ਨਹੀਂ ਬਚਿਆ।

ਅਜੀਤ ਡੈਸਕ 07-10-2026
ਅਬੂਜਾ, 6 ਅਕਤੂਬਰ (ਏਜੰਸੀ)-ਨਾਈਜੀਰੀਆ ’ਚ ਨਾਈਜੀਰੀਅਨ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ ਹੋ ਜਾਣ ਦੀ ਖ਼ਬਰ ਹੈ। ਹਵਾਈ ਸੈਨਾ ਨੇ ਦੱਸਿਆ ਕਿ ਜਹਾਜ਼ ’ਚ ਸਵਾਰ 25 ਲੋਕਾਂ ਵਿਚੋਂ ਕੋਈ ਵੀ ਨਹੀਂ ਬਚਿਆ। ਫ਼ੌਜ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਏ.ਟੀ.ਆਰ.-42 ਜਹਾਜ਼ ਦੇਸ਼ ਦੇ ਆਰਥਿਕ ਕੇਂਦਰ ਲਾਗੋਸ ਲਈ ਇਕ ਨਿਯਮਤ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 20 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ।ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਰਾਡਾਰ ਤੋਂ ਗਾਇਬ ਹੋ ਗਿਆ ਸੀ ਅਤੇ ਬਾਅਦ ਵਿਚ ਇਹ ਓਂਡੋ ਰਾਜ ਦੇ ਦਰਿਆ ਕੰਢੇ ਵਸੇ ਸ਼ਹਿਰ ਇਗਬੋਕੋਡਾ ਵਿਚ ਇਕ ਜਲ ਸੈਨਾ ਅੱਡੇ ਦੇ ਨੇੜੇ ਹਾਦਸਾਗ੍ਰਸਤ ਹਾਲਤ ਵਿਚ ਮਿਲਿਆ।ਨਾਈਜੀਰੀਆ ਦੇ ਹਵਾਬਾਜ਼ੀ ਮੰਤਰੀ ਫੈਸਟਸ ਕੇਯਾਮੋ ਨੇ ਪਹਿਲਾਂ ਕਿਹਾ ਕਿ ਜਹਾਜ਼ ਵਿਚ 32 ਲੋਕ ਸਵਾਰ ਸਨ। ਅਧਿਕਾਰੀਆਂ ਨੇ ਇਨ੍ਹਾਂ ਦੋਵਾਂ ਅੰਕੜਿਆਂ ਵਿਚ ਅੰਤਰ ਬਾਰੇ ਤੁਰੰਤ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ।
ਪਿਛਲੀ ਖ਼ਬਰ ਸਕਾਟਲੈਂਡ ਦੀਆਂ ਜਣੇਪਾ ਸੇਵਾਵਾਂ ਦੀ ਦੇਸ਼ ਪੱਧਰੀ ਸੁਤੰਤਰ ਜਾਂਚ ਸ਼ੁਰੂ ਅਗਲੀ ਖ਼ਬਰ ਭਾਰਤ ਸਮੇਤ 7 ਦੇਸ਼ 2036 ਉਲੰਪਿਕ ਦੀ ਮੇਜ਼ਬਾਨੀ ਕਰਨ ਦੇ ਚਾਹਵਾਨ-ਆਈ.ਓ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।