10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਔਰਤਾਂ ਤੇ ਲੜਕੀਆਂ ਵਿਰੁੱਧ ਹਿੰਸਾ ਦੇ ਦੋਸ਼ਾਂ ਹੇਠ ਸਕਾਟਲੈਂਡ ਦੇ 45 ਪੁਲਿਸ ਅਧਿਕਾਰੀ ਮੁਅੱਤਲ

ਗਲਾਸਗੋ, 9 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਦੇ ਦੋਸ਼ਾਂ ਹੇਠ 45 ਪੁਲਿਸ ਅਧਿਕਾਰੀ ਮੁਅੱਤਲ ਕੀਤੇ ਗਏ ਹਨ। ਪੁਲਿਸ ਸਕਾਟਲੈਂਡ ਦੀ ਮੁਖੀ ਜੋ ਫੈਰਲ ਨੇ ਕਿਹਾ ਕਿ ਜਾਂਚਾਂ ਵੱਖ-ਵੱਖ ਪੜਾਵਾਂ ’ਤੇ ਹਨ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ।

ਅਜੀਤ ਡੈਸਕ 10-10-2026
ਗਲਾਸਗੋ, 9 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਦੇ ਦੋਸ਼ਾਂ ਹੇਠ 45 ਪੁਲਿਸ ਅਧਿਕਾਰੀ ਮੁਅੱਤਲ ਕੀਤੇ ਗਏ ਹਨ। ਪੁਲਿਸ ਸਕਾਟਲੈਂਡ ਦੀ ਮੁਖੀ ਜੋ ਫੈਰਲ ਨੇ ਕਿਹਾ ਕਿ ਜਾਂਚਾਂ ਵੱਖ-ਵੱਖ ਪੜਾਵਾਂ ’ਤੇ ਹਨ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਕਿ ਮੁਅੱਤਲ ਸਾਰੇ ਅਧਿਕਾਰੀ ਇਸ ਵੇਲੇ ਅਪਰਾਧਿਕ ਜਾਂਚ ਦਾ ਸਾਹਮਣਾ ਨਹੀਂ ਕਰ ਰਹੇ। ਜੋ ਫੈਰਲ ਨੇ ਕਿਹਾ ਕਿ ਪੁਲਿਸ ਅੰਦਰ ਗ਼ਲਤ ਵਿਹਾਰ ਅਤੇ ਅਪਰਾਧਾਂ ਦੀ ਪਛਾਣ ਕਰਕੇ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਜਵਾਬਦੇਹ ਬਣਾਉਣਾ ਉਨ੍ਹਾਂ ਦੀ ਤਰਜੀਹ ਹੈ। ਪੁਲਿਸ ਵਿਭਾਗ ਨਾਲ ਸੰਬੰਧਿਤ ਹਾਲੀਆ ਜਿਨਸੀ ਅਪਰਾਧਾਂ ਦੇ ਮਾਮਲਿਆਂ ਮਗਰੋਂ ਅਧਿਕਾਰੀਆਂ ਦੀ ਪਿਛੋਕੜ ਅਤੇ ਸੇਵਾ ਲਈ ਯੋਗਤਾ ਦੀ ਮੁੜ ਪੜਤਾਲ ਜਾਰੀ ਹੈ। ਨਵੇਂ ਨਿਯਮ ਇਸ ਪੜਤਾਲ ਵਿਚ ਅਯੋਗ ਪਾਏ ਜਾਣ ਵਾਲੇ ਅਧਿਕਾਰੀਆਂ ਨੂੰ ਸੇਵਾ ਤੋਂ ਹਟਾਉਣ ਦੀ ਵਿਵਸਥਾ ਦਿੰਦੇ ਹਨ। ਇਸੇ ਦੌਰਾਨ ਸਾਬਕਾ ਅਧਿਕਾਰੀ ਐਲਨ ਗਰੀਅਰ ਦੇ ਮਾਮਲੇ ਨੂੰ ਸੰਭਾਲਣ ਦੇ ਢੰਗ ਦੀ ਸੁਤੰਤਰ ਸਮੀਖਿਆ ਹੋ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਸ ਦੇ ਅਪਰਾਧ ਪਹਿਲਾਂ ਸਾਹਮਣੇ ਲਿਆਉਣ ਦੇ ਮੌਕੇ ਖੁੰਝੇ ਸਨ ਜਾਂ ਨਹੀਂ। ਸਕਾਟਿਸ਼ ਪੁਲਿਸ ਫੈਡਰੇਸ਼ਨ ਦੇ ਜਨਰਲ ਸਕੱਤਰ ਡੇਵਿਡ ਕੈਨੇਡੀ ਨੇ ਭਰਤੀ ਸਮੇਂ ਪਿਛੋਕੜ ਦੀ ਹੋਰ ਡੂੰਘੀ ਜਾਂਚ ਲਈ ਵਧੇਰੇ ਸਰੋਤ ਮੰਗੇ ਹਨ।ਪਹਿਲੇ ਮੰਤਰੀ ਜੌਨ ਸਵਿਨੀ ਨੇ ਪੁਲਿਸ ਅਤੇ ਮੁੜ ਪੜਤਾਲ ਦੀ ਪ੍ਰਕਿਰਿਆ ’ਤੇ ਭਰੋਸਾ ਜਤਾਉਂਦਿਆਂ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਰੋਕਣ ਨੂੰ ਅਹਿਮ ਤਰਜੀਹ ਦੱਸਿਆ ਹੈ।
ਪਿਛਲੀ ਖ਼ਬਰ ਭੁੱਲਰ ਨੇ ਜਿੱਤਿਆ ਏ . ਐਮ . ਗ੍ਰੀਨ ਆਈ . ਜੀ . ਪੀ . ਐਲ . ਖ਼ਿਤਾਬ ਅਗਲੀ ਖ਼ਬਰ ਭਾਰਤ ਖ਼ਿਲਾਫ਼ ਟੀ-20 ’ਚ ਸਭ ਤੋਂ ਵੱਡਾ ‘ਰਨਚੇਜ’ ਵੈਸਟ ਇੰਡੀਜ਼ ਨੇ 6 ਵਿਕਟਾਂ ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।