21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਹੰਸਲੋ ਦੇ ਪੰਜਾਬੀ ਮੂਲ ਦੇ ਕਾਰੋਬਾਰੀ ਨਿਰਪਾਲ ਰਿਆਤ ਤੋਂ ਮਹਾਰਾਜਾ ਚਾਰਲਸ ਨੇ ਓ . ਬੀ . ਈ . ਸਨਮਾਨ ਵਾਪਸ ਲਿਆ

ਲੰਡਨ, 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਹੰਸਲੋ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਕਾਰੋਬਾਰੀ ਨਿਰਪਾਲ ਰਿਆਤ ਤੋਂ ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੇ ਵੱਕਾਰੀ ਸ਼ਾਹੀ ਖ਼ਿਤਾਬ ਓ. ਬੀ.

ਅਜੀਤ ਡੈਸਕ 22-10-2026
ਲੰਡਨ, 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਹੰਸਲੋ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਕਾਰੋਬਾਰੀ ਨਿਰਪਾਲ ਰਿਆਤ ਤੋਂ ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੇ ਵੱਕਾਰੀ ਸ਼ਾਹੀ ਖ਼ਿਤਾਬ ਓ.ਬੀ.ਈ. ਵਾਪਸ ਲੈ ਲਿਆ ਹੈ। ਰਿਆਤ ਨੂੰ ਇਹ ਸਨਮਾਨ 2011 ਵਿਚ ਚੈਰਿਟੀ ਅਤੇ ਪੰਜਾਬੀ ਭਾਈਚਾਰੇ ਲਈ ਕੀਤੀਆਂ ਸੇਵਾਵਾਂ ਬਦਲੇ ਦਿੱਤਾ ਗਿਆ ਸੀ।ਨਿਰਪਾਲ ਰਿਆਤ ਨੂੰ 2023 ਵਿਚ ਆਇਸਲਵਰਥ ਕਰਾਊਨ ਕੋਰ­ਟ ਵਲੋਂ ਗ਼ੈਰ-ਕਾਨੂੰਨੀ ਢੰਗ ਨਾਲ ਮਕਾਨਾਂ ਨੂੰ ਫਲੈਟਾਂ ਵਿਚ ਤਬਦੀਲ ਕਰਨ ਅਤੇ ਲੋਕਾਂ ਨੂੰ ਬੇਹੱਦ ਮਾੜੀਆਂ ਹਾਲਤਾਂ ਵਿਚ ਕਿਰਾਏ ’ਤੇ ਰਿਹਾਇਸ਼ ਦੇਣ ਦੇ ਮਾਮਲੇ ਵਿਚ 3 ਲੱਖ ਪੌਂਡ ਦਾ ਜੁਰਮਾਨਾ ਕੀਤਾ ਗਿਆ ਸੀ। ਇਨ੍ਹਾਂ ਮਕਾਨਾਂ ਵਿਚ ਸਿੱਲ੍ਹ, ਉੱਲੀ, ਪਾਣੀ ਦੀ ਲੀਕੇਜ, ਗਰਮ ਪਾਣੀ ਦੀ ਘਾਟ ਅਤੇ ਹੀਟਿੰਗ ਦੀਆਂ ਸਮੱਸਿਆਵਾਂ ਪਾਈਆਂ ਗਈਆਂ ਸਨ।ਇਸ ਤੋਂ ਪਹਿਲਾਂ ਵੀ 2009 ਵਿਚ ਰਿਆਤ ਨੂੰ ਬਿਨਾਂ ਮਨਜ਼ੂਰੀ ਮਕਾਨ ਨੂੰ ਫਲੈਟਾਂ ਵਿਚ ਤਬਦੀਲ ਕਰਨ ਕਾਰਨ 20 ਹਜ਼ਾਰ ਪੌਂਡ ਦਾ ਜੁਰਮਾਨਾ ਹੋਇਆ ਸੀ।ਬਰਤਾਨੀਆ ਦੇ ਕੈਬਨਿਟ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਰਿਆਤ ਦਾ ਵਤੀਰਾ ਬਰਤਾਨਵੀ ਸਨਮਾਨ ਪ੍ਰਣਾਲੀ ਦੀ ਸਾਖ ਨੂੰ ਢਾਹ ਲਾਉਣ ਵਾਲਾ ਸੀ। ਹੰਸਲੋ ਕੌਂਸਲ ਦੇ ਡਿਪਟੀ ਲੀਡਰ ਟੌਮ ਬਰੂਸ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਰਾਏਦਾਰਾਂ ਦੀ ਸੁਰੱਖਿਆ ਨਾਲ ਖਿਲਵਾੜ ਕਰਕੇ ਮੁਨਾਫ਼ਾ ਕਮਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਢਿੱਲੋਂ, ਬਰਾੜ ਤੇ ਮਿਨਹਾਸ ਸਕੂਲ ਟਰੱਸਟੀ ਬਣੀਆਂ ਅਗਲੀ ਖ਼ਬਰ ਲੈਸਟਰ ਵਿਖੇ ਅਨੀਤਾ ਸਬਦੀਸ਼ ਦੇ ਇਕ ਪਾਤਰੀ ਨਾਟਕ ‘ ਸੋਫੀਆ ਮਿੱਟੀ ਦੀ ਪਛਾਣ ’ ਦਾ ਮੰਚਨ 24 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।