ਬਰਤਾਨਵੀ ਸਰਕਾਰ ਵਲੋਂ ਸਕਾਟਲੈਂਡ ਦੇ ਸਮੁੰਦਰ ਵਿਚ ਜੈਕਡਾਅ ਗੈਸ ਪ੍ਰਾਜੈਕਟ ਨੂੰ ਮਨਜ਼ੂਰੀ
ਗਲਾਸਗੋ, 21 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨਵੀ ਸਰਕਾਰ ਨੇ ਅੱਜ ਸਵੇਰੇ ਸਕਾਟਲੈਂਡ ਦੇ ਐਬਰਡੀਨ ਤੋਂ ਲਗਭਗ 150 ਮੀਲ ਪੂਰਬ ਵੱਲ ਉੱਤਰੀ ਸਮੁੰਦਰ ਵਿਚ ਸਥਿਤ ਵਿਵਾਦਤ ਜੈਕਡਾਅ ਗੈਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਲੰਮੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਵਿਵਾਦ ਅਤੇ ਵਾਤਾਵਰਨ ਸੰਬੰਧੀ ਜਾਂਚ ਤੋਂ ਬਾਅਦ ਲਿਆ ਗਿਆ ਹੈ।
ਅਜੀਤ ਡੈਸਕ
22-10-2026