ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਵਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸਨਮਾਨ
ਓਸਲੋ, 25 ਅਕਤੂਬਰ (ਡਿੰਪਾ ਵਿਰਕ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਵਲੋਂ ਸਨਮਾਨਿਤ ਕੀਤਾ ਗਿਆ। ਜਥੇਦਾਰ ਵਲੋਂ ਆਪਣੀ ਨਾਰਵੇ ਫੇਰੀ ਦੌਰਾਨ ਗੁਰੂ ਘਰ ਵਿਖੇ ਦੀਵਾਨਾਂ ਦੌਰਾਨ ਸੰਗਤਾਂ ਨੁੰ ਬਹੁਤ ਹੀ ਪ੍ਰਭਾਵਸਾਲੀ ਢੰਗ ਨਾਲ ਬਾਣੀ ਦੇ ਗਿਆਨ ਨਾਲ ਜੋੜਿਆ ਗਿਆ ਅਤੇ ਵਹਿਮਾਂ-ਭਰਮਾਂ ਕਰਮ-ਕਾਂਡਾਂ ਅਤੇ ਦੇਹਧਾਰੀ ਗੁਰੂਆਂ ਦੀ ਸੰਗਤ ਤੋਂ ਪਰੇ ਹੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਅਮਲ ਕਰਨ ਲਈ ਪ੍ਰੇਰਿਆ।
ਅਜੀਤ ਡੈਸਕ
26-10-2026