ਰਮੇਸ਼ ਸਿੰਘ ਅਰੋੜਾ ਨਾਲ ਅਮੋਲਕ ਸਿੰਘ ਗਾਖਲ ਵਲੋਂ ਮੁਲਾਕਾਤ
ਸਾਨ ਫ਼ਰਾਂਸਿਸਕੋ, 31 ਅਕਤੂਬਰ (ਐੱਸ. ਅਸ਼ੋਕ ਭੌਰਾ)-ਪਹਿਲੀ ਨਵੰਬਰ (ਐਤਵਾਰ) ਨੂੰ ਯੂਬਾ ਸਿਟੀ (ਕੈਲੀਫ਼ੋਰਨੀਆਂ) ਗੁਰਦੁਆਰਾ ਸਾਹਿਬ ਤੋਂ ਸਜਾਏ ਜਾ ਰਹੇ ਅਮਰੀਕਾ ਦੇ ਸਭ ਤੋਂ ਵਿਸ਼ਾਲ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਕੁਝ ਦਿਨਾਂ ਬਾਅਦ ਮੁੜ ਅਮਰੀਕਾ ਪੁੱਜ ਹੋਏ ਹਨ।
ਸਾਨ ਫ਼ਰਾਂਸਿਸਕੋ, 31 ਅਕਤੂਬਰ (ਐੱਸ. ਅਸ਼ੋਕ ਭੌਰਾ)-ਪਹਿਲੀ ਨਵੰਬਰ (ਐਤਵਾਰ) ਨੂੰ ਯੂਬਾ ਸਿਟੀ (ਕੈਲੀਫ਼ੋਰਨੀਆਂ) ਗੁਰਦੁਆਰਾ ਸਾਹਿਬ ਤੋਂ ਸਜਾਏ ਜਾ ਰਹੇ ਅਮਰੀਕਾ ਦੇ ਸਭ ਤੋਂ ਵਿਸ਼ਾਲ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਕੁਝ ਦਿਨਾਂ ਬਾਅਦ ਮੁੜ ਅਮਰੀਕਾ ਪੁੱਜ ਹੋਏ ਹਨ।ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਗਾਖਲ ਪਰਿਵਾਰ ਦੇ ਅਮੋਲਕ ਸਿੰਘ ਗਾਖਲ ਚੇਅਰਮੈਨ ਗਾਖਲ ਗਰੁੱਪ ਯੂ.ਐੱਸ.ਏ. ਅਤੇ ਇਕਬਾਲ ਸਿੰਘ ਗਾਖਲ ਵਲੋਂ ਮੁਲਾਕਾਤ ਕੀਤੀ ਗਈ। ਉਪਰੰਤ ‘ਅਜੀਤ’ ਨਾਲ ਗੱਲਬਾਤ ਕਰਦਿਆਂ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਗਾਖਲ ਪਰਿਵਾਰ ਗੁਰੂ ਸਾਹਿਬਾਨ ਦੇ ਦਿਨ ਤਿਓਹਾਰਾਂ ਦੌਰਾਨ ਪਾਕਿਸਤਾਨ ਦੇ ਇਤਿਹਾਸਕ ਗੁਰੂਘਰਾਂ ਵਿਚ ਹੁੰਦੇ ਧਾਰਮਿਕ ਸਮਾਗਮਾਂ ਵਿਚ ਪੁੱਜੀ ਸੰਗਤ ਲਈ ਪਾਣੀ, ਕੋਲਡ ਡਰਿੰਕਸ ਅਤੇ ਜੂਸ ਨਾਲ ਲਗਾਤਾਰ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ, ਜਿਸ ਲਈ ਮੈਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਾਖਲ ਪਰਿਵਾਰ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਗਾਖਲ ਪਰਿਵਾਰ ਪਾਕਿਸਤਾਨ ਦੇ ਗੁਰੂਘਰਾਂ ਵਿਚ ਲੰਗਰ ਲਈ ਲਗਾਤਾਰ ਰਾਸ਼ਨ ਵੀ ਭੇਂਟ ਕਰ ਰਿਹਾ ਹੈ ਤੇ ਪ੍ਰਵਾਸੀ ਪਰਿਵਾਰਾਂ ਨੂੰ ਗਾਖਲ ਪਰਿਵਾਰ ਤੋਂ ਸੇਧ ਲੈ ਕੇ ਪਾਕਿਸਤਾਨ ਦੇ ਗੁਰੂਘਰਾਂ ਵਿਚ ਖ਼ੁਦ ਜਾ ਕੇ ਦਰਸ਼ਨ ਅਤੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਅਮੋਲਕ ਸਿੰਘ ਗਾਖਲ ਵਲੋਂ ਪਾਕਿਸਤਾਨ ਦੇ ਗੁਰੂਘਰਾਂ ਵਿਚ ਸੇਵਾ ਕਰਨ ਮੌਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਿਲਦੇ ਸਹਿਯੋਗ ਲਈ ਰਮੇਸ਼ ਸਿੰਘ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਰਮੇਸ਼ ਸਿੰਘ ਅਰੋੜਾ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੋਬਿੰਦ ਸਿੰਘ ਦੇ ਛੋਟੇ ਭਰਾ ਹਨ ਅਤੇ ਪਾਕਿਸਤਾਨ ਦੇ ਬਹੁਤ ਹੀ ਸਤਿਕਾਰਤ ਸਿੱਖ ਆਗੂ ਹਨ।