04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸ਼ਹਿਰੀ ਪਾਰਕਿੰਗਾਂ ਵਰਤਣ ’ ਤੇ ‘ ਆਈਸ ’ ਖ਼ਿਲਾਫ਼ ਅਦਾਲਤ ਜਾਣ ਦੀ ਮਮਦਾਨੀ ਵਲੋਂ ਚਿਤਾਵਨੀ

ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸ਼ਹਿਰ ਦੀ ਮਾਲਕੀ ਵਾਲੀਆਂ ਪਾਰਕਿੰਗਾਂ ਨੂੰ ਇਮੀਗ੍ਰੇਸ਼ਨ ਕਾਰਵਾਈਆਂ ਦੀ ਤਿਆਰੀ ਲਈ ਵਰਤਣ ਦੇ ਦੋਸ਼ ਲਾਉਂਦਿਆਂ ‘ਆਈਸ’ ਖ਼ਿਲਾਫ਼ ਅਦਾਲਤ ਜਾਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਘੀ ਏਜੰਟ ਇਸ ਸਬੰਧੀ ਪਹਿਲਾਂ ਜਾਰੀ ਕੀਤੇ ਮੇਅਰ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ।

ਅਜੀਤ ਡੈਸਕ 04-11-2026
ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸ਼ਹਿਰ ਦੀ ਮਾਲਕੀ ਵਾਲੀਆਂ ਪਾਰਕਿੰਗਾਂ ਨੂੰ ਇਮੀਗ੍ਰੇਸ਼ਨ ਕਾਰਵਾਈਆਂ ਦੀ ਤਿਆਰੀ ਲਈ ਵਰਤਣ ਦੇ ਦੋਸ਼ ਲਾਉਂਦਿਆਂ ‘ਆਈਸ’ ਖ਼ਿਲਾਫ਼ ਅਦਾਲਤ ਜਾਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਘੀ ਏਜੰਟ ਇਸ ਸਬੰਧੀ ਪਹਿਲਾਂ ਜਾਰੀ ਕੀਤੇ ਮੇਅਰ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ। ਟਰੰਪ ਪ੍ਰਸ਼ਾਸਨ ਨੂੰ ਭੇਜੇ 2 ਸਫ਼ਿਆਂ ਦੇ ਪੱਤਰ ਵਿਚ ਮਮਦਾਨੀ ਨੇ ਦੱਸਿਆ ਕਿ ਜੁਲਾਈ ਤੋਂ ‘ਆਈਸ’ ਦੇ ਏਜੰਟ ਕੁਈਨਜ਼ ਅਤੇ ਬਰੌਂਕਸ ਵਿਚ ਨਗਰ ਪ੍ਰਸ਼ਾਸਨ ਦੀਆਂ ਪਾਰਕਿੰਗਾਂ ਵਿਚ ਇਕੱਠੇ ਹੋ ਕੇ ਆਪਣੀਆਂ ਕਾਰਵਾਈਆਂ ਦੀ ਤਿਆਰੀ ਕਰਦੇ ਰਹੇ ਹਨ। ਇਨ੍ਹਾਂ ਵਿਚ ਇਕ ਪਾਰਕਿੰਗ ਛੋਟੇ ਬੱਚਿਆਂ ਦੇ ਸਕੂਲ ਦੇ ਨਾਲ ਲੱਗਦੀ ਹੈ। ਮਮਦਾਨੀ ਨੇ ਇਸ ਸਾਲ ਦੇ ਸ਼ੁਰੂ ਵਿਚ ਸ਼ਹਿਰ ਦੀ ਮਾਲਕੀ ਵਾਲੀਆਂ ਥਾਵਾਂ ਨੂੰ ‘ਆਈਸ’ ਦੀਆਂ ਕਾਰਵਾਈਆਂ ਲਈ ਅੱਡੇ ਵਜੋਂ ਵਰਤਣ ’ਤੇ ਰੋਕ ਲਾਈ ਸੀ। ਪੱਤਰ ਵਿਚ ਉਨ੍ਹਾਂ ਕਿਹਾ ਕਿ ਬਿਨਾਂ ਮਨਜ਼ੂਰੀ ਇਨ੍ਹਾਂ ਥਾਵਾਂ ਦੀ ਵਰਤੋਂ ਗ਼ੈਰਕਾਨੂੰਨੀ ਹੈ। ਉਨ੍ਹਾਂ ਚਿੰਤਾ ਜਤਾਈ ਕਿ ਇਸ ਨਾਲ ਵਸਨੀਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਂਦਾ ਹੈ ਤੇ ਸਰਕਾਰੀ ਥਾਵਾਂ ’ਤੇ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਵਿਚ ਡਰ ਫੈਲਦਾ ਹੈ।
ਪਿਛਲੀ ਖ਼ਬਰ ਚੋਣਾਂ ਵਿਚ ਗ਼ੈਰਕਾਨੂੰਨੀ ਵੋਟਾਂ ਪਾਉਣ ਦੇ ਦੋਸ਼ ’ ਚ ਭਾਰਤੀ ਔਰਤ ਸਮੇਤ 63 ਗ੍ਰਿਫ਼ਤਾਰ ਅਗਲੀ ਖ਼ਬਰ ਬੱਬਰ ਅਕਾਲੀ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਿਤ ਸਾਹਿਤਕ ਮੇਲੇ ਵਿਚ ਜੁੜੇ ਸਾਹਿਤ ਪ੍ਰੇਮੀ ਅਜਮੇਰ ਸਿੱਧੂ ਨੇ ‘ਬੱਬਰ ਅਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।