25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਬਰਤਾਨੀਆ ’ਚ ਅਪਾਹਜ ਵਿਅਕਤੀਆਂ ਨੂੰ ਜਲਦ ਮਿਲ ਸਕਦੀ ਹੈ ਆਰਥਿਕ ਸਹਾਇਤਾ, ਪੀ.ਆਈ.ਪੀ. ਬੈਨਿਫਿਟ ਪ੍ਰਣਾਲੀ ’ਚ ਵੱਡੇ ਸੁਧਾਰਾਂ ਦੀ ਤਿਆਰੀ

ਲੈਸਟਰ (ਇੰਗਲੈਂਡ), 24 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਗੰਭੀਰ ਬਿਮਾਰੀਆਂ ਤੇ ਅਪਾਹਜਤਾ ਨਾਲ ਜੂਝ ਰਹੇ ਲੋਕਾਂ ਨੂੰ ਜਲਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਪਰਸਨਲ ਇੰਡੀਪੈਂਡੈਂਸ ਪੇਮੈਂਟ (ਪੀ. ਆਈ.

ਅਜੀਤ ਡੈਸਕ 25-11-2026
ਲੈਸਟਰ (ਇੰਗਲੈਂਡ), 24 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਗੰਭੀਰ ਬਿਮਾਰੀਆਂ ਤੇ ਅਪਾਹਜਤਾ ਨਾਲ ਜੂਝ ਰਹੇ ਲੋਕਾਂ ਨੂੰ ਜਲਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਪਰਸਨਲ ਇੰਡੀਪੈਂਡੈਂਸ ਪੇਮੈਂਟ (ਪੀ.ਆਈ.ਪੀ.) ਬੈਨਿਫਿਟ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਸਮੀਖਿਆ ਰਿਪੋਰਟ ਅੱਜ ਮੰਗਲਵਾਰ ਦੁਪਹਿਰ ਨੂੰ ਜਾਰੀ ਕੀਤੇ ਜਾਣ ਦੀ ਉਮੀਦ ਹੈ। ਮੀਡੀਆ ਰਿਪੋਰਟਾ ਮੁਤਾਬਕ, ਅਪਾਹਜ ਵਿਅਕਤੀਆਂ ਸਬੰਧੀ ਮਾਮਲਿਆਂ ਦੇ ਮੰਤਰੀ ਸਰ ਸਟੀਫਨ ਟਿਮਜ਼ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਰਿਪੋਰਟ ’ਚ ਇੰਗਲੈਂਡ ਤੇ ਵੇਲਜ਼ ਦੇ ਲਾਭਪਾਤਰੀਆਂ ਲਈ ਮੁਲਾਂਕਣ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਉਨ੍ਹਾਂ ਦੀਆਂ ਅਸਲ ਜ਼ਰੂਰਤਾਂ ਮੁਤਾਬਕ ਆਰਥਿਕ ਸਹਾਇਤਾ ਦੇਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਨਵੀਆਂ ਤਜਵੀਜ਼ਾਂ ਤਹਿਤ ਗੰਭੀਰ ਅਤੇ ਲੰਮੇ ਸਮੇਂ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੀਆਂ ਅਰਜ਼ੀਆਂ ਦਾ ਜਲਦੀ ਨਿਪਟਾਰਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਾਰ-ਵਾਰ ਮੁਲਾਂਕਣ ਕਰਵਾਉਣ ਤੋਂ ਛੋਟ ਦਿੱਤੀ ਜਾ ਸਕਦੀ ਹੈ । ਅੰਦਾਜ਼ਾ ਹੈ ਕਿ ਹਰ 10 ਵਿੱਚੋਂ ਇੱਕ ਲਾਭਪਾਤਰੀ ਨੂੰ ਇਸ ਤਜਵੀਜ਼ ਦਾ ਫ਼ਾਇਦਾ ਹੋ ਸਕਦਾ ਹੈ।
ਪਿਛਲੀ ਖ਼ਬਰ ਮਜ਼ਦੂਰਾਂ ਦੇ ਹੱਕਾਂ ਲਈ 41 ਸਾਲਾਂ ਤੋਂ ਸੰਘਰਸ਼ਸ਼ੀਲ ਸੀਤਲ ਸਿੰਘ ਗਿੱਲ ਦਾ ਲੈਸਟਰ ਵਿਖੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ‘ ਚਿਲਡਰਨਜ਼ ਬੁੱਕਰ ਪੁਰਸਕਾਰ ’ ਦੀ ਦੌੜ ’ ਚ ਬਰਤਾਨਵੀ ਲੇਖਕਾਂ ਦਾ ਦਬਦਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।