26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਫ਼ਵਾਦ ਤੇ ਮਾਹਿਰਾ ਵਾਲੇ ਨੈਟਫਲਿਕਸ ਦੇ ਪਾਕਿਸਤਾਨੀ ਸ਼ੋਅ ’ਤੇ ਵਿਵਾਦ

ਨਵੀਂ ਦਿੱਲੀ, 25 ਨਵੰਬਰ (ਏਜੰਸੀ)- ਨੈੱਟਫਲਿਕਸ ਦੀ ਆਗਾਮੀ ਪਾਕਿਸਤਾਨੀ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਦੇ ਪ੍ਰਚਾਰ ਅਤੇ ਨਵੀਂ ਦਿੱਲੀ ਦੇ ਇਕ ਕੈਫੇ ’ਚ ਪਾਕਿਸਤਾਨੀ ਡਰਾਮੇ ‘ਦਰ-ਏ-ਨਿਜਾਤ’ ਦੀ ਹੋਈ ਵਿਸ਼ੇਸ਼ ਸਕ੍ਰੀਨਿੰਗ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਾਈਕਾਟ ਦੀ ਮੰਗ ਜ਼ੋਰ ਫੜ ਗਈ ਹੈ। ਇਹ ਤਾਜ਼ਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਨੈੱਟਫਲਿਕਸ ਨੇ 4 ਦਸੰਬਰ, 2026 ਨੂੰ ਰਿਲੀਜ਼ ਹੋਣ ਵਾਲੀ ਆਪਣੀ ਪਹਿਲੀ ਪਾਕਿਸਤਾਨੀ ਓਰੀਜਨਲ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਦੇ ਪ੍ਰਚਾਰ ਪੋਸਟਰ ਜਾਰੀ ਕੀਤੇ।

ਅਜੀਤ ਡੈਸਕ 26-11-2026
ਨਵੀਂ ਦਿੱਲੀ, 25 ਨਵੰਬਰ (ਏਜੰਸੀ)- ਨੈੱਟਫਲਿਕਸ ਦੀ ਆਗਾਮੀ ਪਾਕਿਸਤਾਨੀ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਦੇ ਪ੍ਰਚਾਰ ਅਤੇ ਨਵੀਂ ਦਿੱਲੀ ਦੇ ਇਕ ਕੈਫੇ ’ਚ ਪਾਕਿਸਤਾਨੀ ਡਰਾਮੇ ‘ਦਰ-ਏ-ਨਿਜਾਤ’ ਦੀ ਹੋਈ ਵਿਸ਼ੇਸ਼ ਸਕ੍ਰੀਨਿੰਗ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਾਈਕਾਟ ਦੀ ਮੰਗ ਜ਼ੋਰ ਫੜ ਗਈ ਹੈ। ਇਹ ਤਾਜ਼ਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਨੈੱਟਫਲਿਕਸ ਨੇ 4 ਦਸੰਬਰ, 2026 ਨੂੰ ਰਿਲੀਜ਼ ਹੋਣ ਵਾਲੀ ਆਪਣੀ ਪਹਿਲੀ ਪਾਕਿਸਤਾਨੀ ਓਰੀਜਨਲ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਦੇ ਪ੍ਰਚਾਰ ਪੋਸਟਰ ਜਾਰੀ ਕੀਤੇ। ਫਵਾਦ ਖ਼ਾਨ, ਮਾਹਿਰਾ ਖ਼ਾਨ, ਅਹਦ ਰਜ਼ਾ ਮੀਰ, ਹਾਨੀਆ ਆਮਿਰ ਅਤੇ ਸਨਮ ਸਈਦ ਵਰਗੇ ਸਿਤਾਰਿਆਂ ਨਾਲ ਸਜੇ ਇਸ ਪ੍ਰਾਜੈਕਟ ਨੂੰ ਲੈ ਕੇ ਭਾਰਤ ਵਿਚ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਭਾਵੇਂ ਨੈੱਟਫਲਿਕਸ ਨੇ ਅਜੇ ਤੱਕ ਅਧਿਕਾਰਤ ਤੌਰ ’ਤੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਸ਼ੋਅ ਭਾਰਤ ਵਿਚ ਸਟ੍ਰੀਮ ਹੋਵੇਗਾ ਜਾਂ ਨਹੀਂ, ਪਰ ‘ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ’ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਭਾਰਤ ਵਿਚ ਇਸ ਦੀ ਰਿਲੀਜ਼ ’ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਸਿਆਟਲ ਦੇ ਕੌਮਾਂਤਰੀ ਹਵਾਈ ਅੱਡੇ ’ ਤੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਲੰਗਰ ਲਗਾਏ ਅਗਲੀ ਖ਼ਬਰ ਪੰਜਾਬ ਖੇਡ ਵਿਭਾਗ ਵਲੋਂ ‘ ਖੇਲੋ ਇੰਡੀਆ ਯੂਥ ਗੇਮਜ਼ 2026’ ਲਈ ਚੋਣ ਟਰਾਇਲਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।