25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

25-11-2026

25-11-2026

ਅਜੀਤ ਡੈਸਕ 25-11-2026

ਫੈਮਲੀ ਪੈਨਸ਼ਨ


ਸਾਲ 2004 ਤੋਂ ਪਹਿਲਾਂ ਜੋ ਸਰਕਾਰੀ ਮੁਲਾਜ਼ਮ ਭਰਤੀ ਹੋਏ ਸਨ, ਉਨ੍ਹਾਂ ਨੂੰ  ਰਿਟਾਇਰਮੈਂਟ ਤੋਂ ਬਾਅਦ ਅਕਾਊਟੈਂਟ ਜਨਰਲ ਪੰਜਾਬ, ਚੰਡੀਗੜ੍ਹ ਵਲੋਂ ਪੈਨਸ਼ਨ ਤੇ ਫੈਮਲੀ ਪੈਨਸ਼ਨ (ਪੀ.ਪੀ.ਓ., ਐਫ.ਪੀ.ਪੀ.ਓ.) ਜਾਰੀ ਕੀਤੇ ਜਾਂਦੇ ਸਨ ਅਤੇ ਉਸ ਦੇ ਆਧਾਰ 'ਤੇ ਕਰਮਚਾਰੀ ਨੂੰ  ਪੈਨਸ਼ਨ ਅਤੇ ਮੌਤ ਤੋਂ ਬਾਅਦ ਫੈਮਲੀ ਪੈਨਸ਼ਨ ਮਿਲਦੀ ਹੈ ਅਤੇ ਇਹ ਸਾਰਾ ਪ੍ਰੋਸੀਜ਼ਰ ਸੇਵਾਮੁਕਤੀ ਤੋਂ ਬਾਅਦ ਸੈਂਟਰਲ ਪੈਨਸ਼ਨ ਪ੍ਰੋਸੈਸਿੰਗ ਸੈੱਲ ਪੰਚਕੂਲਾ ਦੇ ਦਫ਼ਤਰ ਵਲੋਂ ਕਰਕੇ ਸੰਬੰਧਿਤ ਬੈਂਕ ਨੂੰ  ਭੇਜਿਆ ਜਾਂਦਾ ਹੈ | ਹੁਣ ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕਰਮਚਾਰੀ ਸੇਵਾਮੁਕਤ ਹੋਇਆ ਸੀ, ਉਸ ਵੇਲੇ ਪੈਨਸ਼ਨ ਤੇ ਫੈਮਲੀ ਪੈਨਸ਼ਨ ਘੱਟ ਸੀ, ਜੋ ਕਿ ਸਕੇਲ ਸੋਧੇ ਜਾਣ ਉਪਰੰਤ ਇਹ ਵਧ ਜਾਂਦੀ ਹੈ, ਸੋ, ਇਸ ਅਨੁਸਾਰ ਉਸ ਨੂੰ  ਰਿਵਾਈਜ਼ਡ ਪੈਨਸ਼ਨ ਜਾਰੀ ਕਰਨੇ ਬਣਦੇ ਹਨ, ਕਿਉਂਕਿ ਇਹ ਵੇਖਿਆ ਗਿਆ ਹੈ, ਜਦੋਂ ਕਿਸੇ ਪੈਨਸ਼ਨਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ  ਸੰਬੰਧਿਤ ਬੈਂਕ ਵਲੋਂ ਉਹੋ ਹੀ ਫੈਮਲੀ ਪੈਨਸ਼ਨ ਦਿੱਤੀ ਜਾਂਦੀ ਹੈ, ਜਦੋਂ ਉਸ ਦੇ ਪਤੀ/ਪਤਨੀ ਨੂੰ  ਰਿਟਾਇਰਮੈਂਟ ਵੇਲੇ ਅਕਾਊਟੈਂਟ ਜਨਰਲ ਪੰਜਾਬ, ਚੰਡੀਗੜ੍ਹ ਵਲੋਂ ਦਿੱਤੀ ਗਈ ਸੀ ਅਤੇ ਇਸ ਸੰਬੰਧੀ ਸੰਪਰਕ ਕਰਨ 'ਤੇ ਬੈਂਕ ਵਾਲੇ ਵੀ ਕੋਈ ਹੱਥ ਪੱਲਾ ਨਹੀਂ ਫੜਾਉਂਦੇ ਅਤੇ ਪੈਨਸ਼ਨਰ ਦੀ ਪਤਨੀ ਨੂੰ  ਖੱਜਲ ਖੁਆਰ ਹੋਣ ਦੇ ਨਾਲ-ਨਾਲ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਵੀ ਵੇਖਿਆ ਗਿਆ ਹੈ ਕਿ ਕੁਝ ਵੱਡੇ ਵਿਭਾਗਾਂ ਵਲੋਂ ਮੁਲਾਜ਼ਮਾਂ ਦੀ ਪੈਨਸ਼ਨ ਰਿਵਾਈਜ਼ਡ ਹੋਣ ਉਪਰੰਤ ਰਿਵਾਈਜ਼ਡ ਪੈਨਸ਼ਨ ਤੇ ਫੈਮਲੀ ਪੈਨਸ਼ਨ ਜਾਰੀ ਕੀਤੇ ਜਾਂਦੇ ਹਨ |

-ਅਮਰੀਕ ਸਿੰਘ ਚੀਮਾ
15-ਡੀ, ਰਮਨੀਕ ਨਗਰ, ਮਿੱਠਾਪੁਰ ਰੋਡ, ਜਲੰਧਰ |

ਤਣਾਅ ਦਾ ਮਾਪਕ

ਜਦੋਂ ਜੀਵਨ ਦੀਆਂ ਮੁਸ਼ਕਿਲਾਂ ਵਧੇਰੇ ਗੰਭੀਰ ਹੋ ਜਾਂਦੀਆਂ ਹਨ ਅਤੇ ਵਿਅਕਤੀ ਇਨ੍ਹਾਂ ਦਾ ਹੱਲ ਲੱਭਣ ਵਿਚ ਕਾਮਯਾਬ ਨਹੀਂ ਹੁੰਦਾ ਤਾਂ ਤਣਾਅ ਪੈਦਾ ਹੁੰਦਾ ਹੈ | ਵਧੇਰੇ ਤਣਾਅ ਮਾਨਸਿਕ ਅਤੇ ਸਰੀਰਕ ਰੋਗਾਂ ਨੂੰ  ਉਤਪੰਨ ਕਰਦਾ ਹੈ | ਆਧੁਨਿਕ ਸਮੇਂ ਦੇ ਮਨੋਵਿਗਿਆਨੀਆਂ ਵਲੋਂ ਤਣਾਅ ਨੂੰ  ਮਾਪਣ ਦੇ ਯਤਨ ਜਾਰੀ ਹਨ | ਤਣਾਅ ਦਾ ਮਾਪਣ ਜਾਂ ਜਾਂਚ ਪੜਤਾਲ ਕਰਨ ਸਭ ਤੋਂ ਪਹਿਲਾਂ ਵਿਅਕਤੀ ਵਿਸ਼ੇਸ਼ ਦੇ ਜੀਵਨ ਵਿਚ ਹੋਣ ਵਾਲੇ ਪਰਿਵਰਤਨਾਂ ਦਾ ਨਿਰੀਖਣ ਕੀਤਾ ਜਾਂਦਾ ਹੈ | ਫਿਰ ਹਰੇਕ ਜੀਵਨ ਘਟਨਾ ਨੂੰ  ਉਸ ਦੀ ਗੰਭੀਰਤਾ ਦੇ ਅਨੁਸਾਰ ਅੰਕ ਪ੍ਰਦਾਨ ਕੀਤੇ ਜਾਂਦੇ ਹਨ | ਉਦਾਹਰਨ ਦੇ ਤੌਰ 'ਤੇ ਜੀਵਨਸਾਥੀ ਦੀ ਮੌਤ ਨੂੰ  90 ਅੰਕ, ਵਿਅਕਤੀਗਤ ਬਿਮਾਰੀ ਜਾਂ ਸੱਟ ਲਈ 55 ਅੰਕ, ਕਿਸੇ ਪ੍ਰੀਖਿਆ ਵਿਚ ਬੈਠਣ ਲਈ 40 ਅੰਕ, ਪ੍ਰੀਖਿਆ ਵਿਚ ਸਫ਼ਲਤਾ ਲਈ 42 ਅੰਕ ਅਤੇ ਗੌਣ ਦੀ ਆਦਤ ਵਿਚ ਪਰਿਵਰਤਨ ਦੇ ਲਈ 25 ਅੰਕ ਪ੍ਰਦਾਨ ਕੀਤੇ ਜਾਂਦੇ ਹਨ | ਤਣਾਅ ਮਾਪਣ ਵਿਚ ਨਕਾਰਾਤਮਕ ਅਤੇ ਸਾਕਾਰਾਤਮਕ ਦੋਵਾਂ ਕਿਸਮਾਂ ਦੀਆਂ ਘਟਨਾਵਾਂ ਨੂੰ  ਸ਼ਾਮਿਲ ਕੀਤਾ ਜਾਂਦਾ ਹੈ, ਕਿਉਂਕਿ ਅਜਿਹਾ ਦਬਾਅ ਜਾਂ ਤਣਾਅ ਪੈਦਾ ਕਰਦੇ ਹਨ |
ਇਹ ਗੱਲ ਵੀ ਧਿਆਨ ਰੱਖਣਯੋਗ ਹੈ ਕਿ ਜ਼ਿਆਦਾਤਰ ਜੀਵਨ ਘਟਨਾਵਾਂ ਦਾ ਪ੍ਰਚਾਰ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਅਲੱਗ ਢੰਗ ਵਿਚ ਹੁੰਦਾ ਹੈ | ਤਣਾਅ ਦਾ ਸਹੀ ਮਾਪ ਕਰਨ ਲਈ ਤਣਾਅਪੂਰਨ ਘਟਨਾਵਾਂ ਤੋਂ ਬਾਅਦ ਉਤਪੰਨ ਹੋਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਕਾਰਕਾਂ ਦਾ ਅਧਿਐਨ ਕਰਨਾ ਜ਼ਰੂਰੀ ਹੁੰਦਾ ਹੈ | ਇਸ ਅਧਿਐਨ ਵਿਚ ਤਣਾਅ ਦੇ ਇਤਿਹਾਸ, ਗਤੀ, ਸਮਾਂ-ਅਵਧੀ ਅਤੇ ਸਮਾਜਿਕ ਸਹਾਇਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ |

-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਹੁਸ਼ਿਆਰਪੁਰ |

ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਰਾਜਸਥਾਨ ਤੋਂ ਦੋ ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਵਿਚਾਰ-ਪ੍ਰਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।