06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗਣਤੰਤਰ ਦਿਵਸ ਸਮਾਰੋਹ ਲਈ ਹੋਈ ਅੰਤਿਮ ਰਿਹਰਸਲ, ਏ. ਡੀ. ਸੀ. ਨੇ ਮਾਰਚ ਪਾਸਟ ਤੋਂ ਸਲਾਮੀ ਲਈ ਕੈਬਨਿਟ ਮੰਤਰੀ ਵਿਪੁਲ ਗੋਇਲ ਸਿਰਸਾ 'ਚ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਹੋਣਗੇ ਮੁੱਖ ਮਹਿਮਾਨ <br/>

ਮਾਰਚ ਪਾਸਟ ਦੀ ਸਲਾਮੀ ਲੈਂਦੇ ਏ. ਡੀ. ਸੀ. ਤੇ ਹੋਰ ਅਧਿਕਾਰ | ਤਸਵੀਰ : ਪੰਨੀਵਾਲੀਆ <br/> 25-01-2026
ਸਿਰਸਾ, 24 ਜਨਵਰੀ (ਭੁਪਿੰਦਰ ਪੰਨੀਵਾਲੀਆ)-77ਵੇਂ ਗਣਤੰਤਰ ਦਿਵਸ ਸਮਾਗਮ ਦੇ ਜਸ਼ਨਾਂ ਦੀਆਂ ਤਿਆਰੀਆਂ ਪ੍ਰਸ਼ਾਸਨ ਨੇ ਪੂਰੀਆਂ ਕਰ ਲਈਆਂ ਹਨ | ਇਸ ਸੰਬੰਧ ਵਿਚ ਸਨਿਚਰਵਾਰ ਨੂੰ ਇਕ ਫੁੱਲ-ਡਰੈੱਸ ਫਾਈਨਲ ਰਿਹਰਸਲ ਕੀਤੀ ਗਈ | ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਅੰਤਿਮ ਰਿਹਰਸਲ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੀਰੇਂਦਰ ਸਹਿਰਾਵਤ ਨੇ ਮਾਰਚ ਪਾਸਟ 'ਤੇ ਸਲਾਮੀ ਲਈ ਜਦਕਿ ਪੁਲਿਸ ਸੁਪਰਡੈਂਟ ਦੀਪਕ ਸਹਾਰਨ ਨੇ ਏ. ਡੀ. ਸੀ. ਦੇ ਨਾਲ ਪਰੇਡ ਦਾ ਨਿਰੀਖਣ ਕੀਤਾ | ਸੀ. ਟੀ. ਐਮ. ਅਜੇ ਕੁਮਾਰ ਨੇ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਤੇ ਪੁਖਤਾ ਪ੍ਰਬੰਧਾਂ ਲਈ ਨਿਰਦੇਸ਼ ਦਿੱਤੇ | ਰਿਹਰਸਲ ਵਿਚ ਵੱਖ-ਵੱਖ ਸਕੂਲਾਂ ਤੇ ਐਨ. ਸੀ. ਸੀ. ਦੇ ਟੁਕੜੀਆਂ ਨੇ ਪੁਲਿਸ ਦੇ ਨਾਲ-ਨਾਲ ਏ. ਐਸ. ਪੀ. ਸ਼ਿਵਮ, ਆਈ. ਪੀ. ਐਸ. ਦੀ ਅਗਵਾਈ ਵਿਚ ਮਾਰਚ ਪਾਸਟ ਕੀਤਾ | ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਨੇ ਦੇਸ਼ ਭਗਤੀ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਸਬ-ਡਿਵੀਜ਼ਨ ਪੱਧਰ 'ਤੇ ਵੀ ਅੰਤਿਮ ਰਿਹਰਸਲਾਂ ਕੀਤੀਆਂ ਗਈਆਂ | ਹਰਿਆਣਾ ਸਰਕਾਰ ਦੇ ਮਾਲੀਆ ਤੇ ਆਫ਼ਤ ਪ੍ਰਬੰਧਨ ਮੰਤਰੀ ਵਿਪੁਲ ਗੋਇਲ, ਸਿਰਸਾ ਵਿਚ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਤੇ ਰਾਸ਼ਟਰੀ ਝੰਡਾ ਲਹਿਰਾਉਣਗੇ | ਇਸ ਤੋਂ ਪਹਿਲਾਂ, ਉਹ ਮਿੰਨੀ ਸਕੱਤਰੇਤ ਵਿਖੇ ਸ਼ਹੀਦ ਸਮਾਰਕ ਤੇ ਆਜ਼ਾਦੀ ਘੁਲਾਟੀਆਂ ਦੇ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ | ਇਸ ਤੋਂ ਇਲਾਵਾ, ਜ਼ਿਲ੍ਹੇ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਪਤਵੰਤੇ, ਸੰਸਥਾਵਾਂ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਘੂਆਣਾ ਵਿਖੇ ਮਨਾਇਆ ਰਾਸ਼ਟਰੀ ਵੋਟਰ ਦਿਵਸ <br/> ਅਗਲੀ ਖ਼ਬਰ ਸਿਰੜ, ਸਿਦਕ, ਲਗਨ ਤੇ ਸਮਰਪਣ ਦੀ ਉੱਘੀ ਮਿਸਾਲ ਸਨ ਸੁਰਜੀਤ ਸਿੰਘ ਰੈਣੂ-ਕਾਮਰੇਡ ਵਿਰਕ ਰੈਣੂ ਦੀ ਯਾਦ 'ਚ ਸ਼ਰਧਾਂਜਲੀ ਸਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।