ਭਾਜਪਾ ਵਰਕਰਾਂ ਦੀ ਮੀਟਿੰਗ ਵਿੱਚ ਵਿਚਾਰੇ ਗਏ ਸੰਗਠਨਾਤਮਿਕ ਮੁੱਦੇ
ਕਾਲਾਂਵਾਲੀ/ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)- ਮਾਰਕੀਟ ਕਮੇਟੀ ਕਾਲਾਂਵਾਲੀ ਦੇ ਰੈਸਟ ਹਾਊਸ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਸਿਰਸਾ ਜ਼ਿਲ੍ਹਾ ਭਾਜਪਾ ਇੰਚਾਰਜ ਅਤੇ ਹਾਰਕੋ ਬੈਂਕ ਦੇ ਚੇਅਰਮੈਨ ਭਾਰਤ ਭੂਸ਼ਣ ਜੁਡਿਆਲ ਨੇ ਪਾਰਟੀ ਦੇ ‘ਮਨ ਕੀ ਬਾਤ’ ਦੇ ਪ੍ਰਮੁੱਖ ਆਗੂਆਂ ਅਤੇ ਭਾਜਪਾ ਵਰਕਰਾਂ ਨਾਲ ਮਿਲ ਕੇ ਵੱਖ-ਵੱਖ ਸੰਗਠਨਾਤਮਕ ਮੁੱਦਿਆਂ ’ਤੇ ਚਰਚਾ ਕੀਤੀ ਤੇ ਵਰਕਰਾਂ ਨੂੰ ਸੰਬੋਧਨ ਕੀਤਾ।
ਅਜੀਤ ਡੈਸਕ
21-09-2026