07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਹਾਰਾਸ਼ਟਰ ਵਿਚ 59ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 26 ਤੱਕ

ਅਜੀਤ ਡੈਸਕ 25-01-2026
ਨਵੀਂ ਦਿੱਲੀ, 24 ਜਨਵਰੀ (ਮਿਸਰਦੀਪ ਭਾਟੀਆ)-59ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 24 ਤੋਂ 26 ਜਨਵਰੀ 2026 ਤੱਕ ਮਹਾਰਾਸ਼ਟਰ ਦੇ ਸਾਂਗਲੀ ਵਿਚ ਮਾਤਾ ਸੁਦੀਕਸ਼ਾ ਅਤੇ ਰਾਜਪਿਤਾ ਰਮਿਤ ਦੀ ਹਾਜ਼ਰੀ ਵਿਚ ਕਰਵਾਇਆ ਜਾ ਰਿਹਾ ਹੈ | ਇਸ ਵਿਸ਼ਾਲ ਸੰਤ ਸਮਾਗਮ ਵਿਚ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਅਤੇ ਹਰ ਵਰਗ ਦੇ ਨਾਗਰਿਕ ਹਿੱਸਾ ਲੈਣਗੇ | ਸਮਾਗਮ ਲਗਭਗ 320 ਏਕੜ ਦੇ ਵਿਸ਼ਾਲ ਖੇਤਰ ਵਿਚ ਕਰਵਾਇਆ ਜਾ ਰਿਹਾ ਹੈ | ਜਿਹੜੇ ਸ਼ਰਧਾਲੂ ਸਰੀਰਕ ਤੌਰ 'ਤੇ ਸ਼ਾਮਿਲ ਨਹੀਂ ਹੋ ਸਕਣਗੇ, ਉਨ੍ਹਾਂ ਲਈ ਇਸ ਸੰਤ ਸਮਾਗਮ ਦਾ ਸਿੱਧਾ ਪ੍ਰਸਾਰਨ ਸੰਤ ਨਿਰੰਕਾਰੀ ਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਦੁਨੀਆ ਭਰ ਵਿਚ ਕੀਤਾ ਜਾਵੇਗਾ | ਸਮਾਗਮ ਲਈ ਪ੍ਰਬੰਧ 28 ਦਸੰਬਰ 2025 ਤੋਂ ਮਿਸ਼ਨ ਦੇ ਵਲੰਟੀਅਰਾਂ ਦੁਆਰਾ ਕੀਤੇ ਜਾ ਰਹੇ ਸਨ |
ਇਸ ਵਿਸ਼ਾਲ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਮਹਾਰਾਸ਼ਟਰ ਨਿਰੰਕਾਰੀ ਸੰਤ ਸਮਾਗਮ ਦੇ ਚੇਅਰਮੈਨ ਸ਼ੰਭੂਨਾਥ ਤਿਵਾੜੀ ਨੇ ਕਿਹਾ ਕਿ ਲੰਗਰ, ਸਿਹਤ, ਸੁਰੱਖਿਆ, ਆਵਾਜਾਈ, ਸਫ਼ਾਈ, ਪਾਰਕਿੰਗ, ਸਹਾਇਤਾ ਕੇਂਦਰ, ਕੰਟੀਨ ਸਮੇਤ ਬੁਨਿਆਦੀ ਸਹੂਲਤਾਂ ਦੇ ਸੁਚਾਰੂ ਸੰਚਾਲਨ ਲਈ ਸੰਤ ਨਿਰੰਕਾਰੀ ਸੇਵਾ ਦਲ ਦੇ 30,000 ਤੋਂ ਵੱਧ ਵਲੰਟੀਅਰ ਪੂਰੀ ਸਮਰਪਣ ਅਤੇ ਸੇਵਾ ਭਾਵਨਾ ਨਾਲ ਸੇਵਾਵਾਂ ਪ੍ਰਦਾਨ ਕਰਨਗੇ | ਸਮਾਗਮ ਦੇ ਤਿੰਨੋਂ ਦਿਨ 2.30 ਵਜੇ ਤੋਂ ਰਾਤ 9 ਵਜੇ ਤੱਕ ਮੁੱਖ ਪ੍ਰੋਗਰਾਮ ਹੋਣਗੇ | ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਸ਼ਰਧਾਲੂ ਆਪਣੇ ਵਿਚਾਰ ਪੇਸ਼ ਕਰਨਗੇ | ਹਰ ਸਾਲ ਵਾਂਗ ਇਸ ਸਾਲ ਵੀ ਅਧਿਆਤਮਕ ਕਵੀ ਦਰਬਾਰ ਇਕ ਵਿਸ਼ੇਸ਼ ਆਕਰਸ਼ਣ ਹੋਵੇਗਾ | ਹਰ ਦਿਨ ਦਾ ਸਤਿਸੰਗ ਸਤਿਗੁਰੂ ਮਾਤਾ ਜੀ ਦੇ ਪ੍ਰਵਚਨਾਂ ਨਾਲ ਸਮਾਪਤ ਹੋਵੇਗਾ | ਸਮਾਗਮ ਦਾ ਮੁੱਖ ਆਕਰਸ਼ਣ ਸੰਤ ਨਿਰੰਕਾਰੀ ਮਿਸ਼ਨ ਦੇ ਕਲਾਕਾਰਾਂ ਦੁਆਰਾ ਲਗਾਈ ਜਾ ਰਹੀ ਇਕ ਪ੍ਰਦਰਸ਼ਨੀ ਹੈ ਜੋ ਮਿਸ਼ਨ ਦੇ ਇਤਿਹਾਸ, ਦਰਸ਼ਨ ਅਤੇ ਅਧਿਆਤਮਿਕ ਸੰਦੇਸ਼ਾਂ ਦੇ ਸਪੱਸ਼ਟ ਅਤੇ ਪ੍ਰੇਰਣਾਦਾਇਕ ਚਿਤਰਣ ਪੇਸ਼ ਕਰਦੀ ਹੈ | ਨਿਰੰਕਾਰੀ ਮਿਸ਼ਨ ਦੇ ਪ੍ਰਕਾਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ ਸਾਰੀਆਂ ਅਧਿਆਤਮਿਕ ਕਿਤਾਬਾਂ ਅਤੇ ਰਸਾਲੇ ਵੀ ਸ਼ਰਧਾਲੂਆਂ ਲਈ ਉਪਲਬਧ ਹੋਣਗੇ |
ਪਿਛਲੀ ਖ਼ਬਰ ਸਦਨ ਵਿਖੇ ਡਾ. ਕੋਮਲ ਜੇ.ਬੀ. ਸਿੰਘ ਦੀ ਕਸ਼ਮੀਰੀ ਸਿੱਖਾਂ ਬਾਰੇ ਲਿਖੀ ਪੁਸਤਕ 'ਤੇ ਚਰਚਾ ਅਗਲੀ ਖ਼ਬਰ ਐਮ. ਯੂ. ਐੱਚ. ਜੈਨ ਗਲੋਬਲ ਸਕੂਲ ਟੋਹਾਣਾ ਨੇ ਬਸੰਤ ਪੰਚਮੀ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।