06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੇਂਟ ਸੋਲਜਰ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਹਥਿਆਰਾਂ ਤੇ ਰੱਖਿਆ ਉਪਕਰਨ ਪ੍ਰਦਰਸ਼ਨੀ 'ਚ ਹਿੱਸਾ ਲਿਆ

ਅਜੀਤ ਡੈਸਕ 26-01-2026
ਜਲੰਧਰ, 25 ਜਨਵਰੀ (ਪਵਨ ਖਰਬੰਦਾ)- ਸੇਂਟ ਸੋਲਜਰ ਕਾਲਜ (ਕੋ-ਐੱਡ) ਜਲੰਧਰ ਦੇ ਐਨ.ਸੀ.ਸੀ. ਕੈਡਿਟਾਂ ਨੇ ਕਪੂਰਥਲਾ ਵਿੱਚ 11- ਮੇਕ. ਰੈਜੀਮੈਂਟ ਵਿਖੇ ਹਥਿਆਰਾਂ ਤੇ ਰੱਖਿਆ ਉਪਕਰਨ ਪ੍ਰਦਰਸ਼ਨੀ ਅਤੇ ਬੀ.ਐਮ.ਪੀ. ਰਾਈਡ ਵਿੱਚ ਹਿੱਸਾ ਲਿਆ | ਇਹ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਅਨੁਭਵ ਸੀ ਜਿਸ ਦੌਰਾਨ ਵਿਦਿਆਰਥੀਆਂ ਨੇ ਆਧੁਨਿਕ ਰੱਖਿਆ ਉਪਕਰਨਾਂ ਬਾਰੇ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ ਤੇ ਰੋਮਾਂਚਕ ਬੀ.ਐਮ.ਪੀ. ਰਾਈਡ ਦਾ ਵੀ ਅਨੰਦ ਮਾਣਿਆ | ਕਾਲਜ ਡਾਇਰੈਕਟਰ ਡਾ. ਵੀਨਾ ਦਾਦਾ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਦੇਸ਼ ਭਗਤੀ ਤੇ ਸਾਡੇ ਹਥਿਆਰਬੰਦ ਬਲਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ | ਉਨ੍ਹਾਂ ਨੇ ਐਨ.ਸੀ.ਸੀ. ਇੰਚਾਰਜ ਰੂਬੀ ਸ਼ਰਮਾ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਗਰੁੱਪ ਚੇਅਰਮੈਨ ਅਨਿਲ ਚੋਪੜਾ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਐੱਸ.ਡੀ. ਕਾਲਜ ਵਿਖੇ ਅਧਿਆਤਮਿਕ ਉਤਸ਼ਾਹ ਨਾਲ ਮਨਾਈ ਬਸੰਤ ਪੰਚਮੀ ਅਗਲੀ ਖ਼ਬਰ ਕੈਬਨਿਟ ਮੰਤਰੀ ਖੁੱਡੀਆ ਦਾ ਮੋਗਾ ਪਹੁੰਚਣ 'ਤੇ ਨਿੱਘਾ ਸੁਆਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।