06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਹਾਈ ਕੋਰਟ 'ਚ ਰਿੱਟ ਪਾਉਣ ਬਾਰੇ ਬਿਲਡਿੰਗ ਇੰਜੀਨੀਅਰਾਂ ਵਲੋਂ ਪੰਜਾਬ ਪ੍ਰਧਾਨ ਨੂੰ ਸਮਰਥਨ <br/>

ਮੀਟਿੰਗ 'ਚ ਹਾਜ਼ਰ ਜਸਮੀਤ ਸਿੰਘ, ਸੁਨੀਲ ਕਤਿਆਲ ਤੇ ਹੋਰ | ਤਸਵੀਰ:ਜੀ. ਪੀ. ਸਿੰਘ <br/> 26-01-2026
ਜਲੰਧਰ, 25 ਜਨਵਰੀ (ਸ਼ਿਵ)- ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕਤਿਆਲ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਅੱਜ ਬਿਲਡਿੰਗ ਬਾਈਲਾਜ ਦੇ ਕਾਨੂੰਨਾਂ ਵਿਚ ਬਦਲਾਅ ਕਰਨ ਦੇ ਖ਼ਿਲਾਫ਼ ਹਾਈਕੋਰਟ ਵਿਚ ਰਿੱਟ ਪਾਉਣ ਲਈ ਸੂਬੇ ਦੀ ਟੀਮ ਦੇ ਪ੍ਰਧਾਨ ਇੰਜ. ਜਸਮੀਤ ਸਿੰਘ ਤੇ ਸਕੱਤਰ ਜੀ.ਪੀ. ਸਚਦੇਵਾ ਨੂੰ ਸਮਰਥਨ ਦਿੱਤਾ ਗਿਆ | ਮੀਟਿੰਗ ਵਿਚ ਬਿਲਡਿੰਗ ਬਾਈਲਾਜ ਦੇ ਕਾਨੂੰਨਾਂ ਵਿਚ ਕੀਤੇ ਗਏ ਬਦਲਾਅ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਇੰਜੀਨੀਅਰਾਂ ਦਾ ਕਹਿਣਾ ਸੀ ਕਿ ਇਸ ਨਾਲ ਹਰ ਵਰਗ ਦਾ ਨੁਕਸਾਨ ਹੋਵੇਗਾ | ਜਥੇਬੰਦੀ ਇਸ ਦਾ ਵਿਰੋਧ ਕਰਦੀ ਹੈ | ਇਸ ਮੌਕੇ ਗਿਲਬਰਟ ਗਿਬਸਨ, ਰਣਜੀਤ ਬੇਦੀ, ਖੁਸ਼ਵੰਤ ਸਿੰਘ, ਨਵਦੀਪ, ਰਜਨੀਸ਼, ਕੁਲਦੀਪ ਲਾਂਬਾ, ਮੁਕੇਸ਼, ਰਾਕੇਸ਼, ਜਸਪਾਲ ਤੇ ਹੋਰ ਇੰਜੀਨੀਅਰ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਪੁਸਤਕ ਮੇਲਾ ਲਗਾਇਆ <br/> ਅਗਲੀ ਖ਼ਬਰ ਸ਼ਹਿਰ 'ਚ ਲੁੱਟ-ਖੋਹ ਤੇ ਚੋਰੀ ਦੀਆਂ ਵੱਧ ਰਹੀਆਂ ਨੇ ਵਾਰਦਾਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।