02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਦੁਕਾਨਾਂ ਦੀਆਂ ਛੱਤਾਂ 'ਤੇ ਲੱਗੇ 22 ਏਅਰ ਕੰਡੀਸ਼ਨਰ ਦੀਆਂ ਬਿਜਲੀ ਤੇ ਤਾਂਬੇ ਦੀਆਂ ਤਾਰਾਂ ਚੋਰੀ

ਅਜੀਤ ਡੈਸਕ 01-02-2026
ਡੱਬਵਾਲੀ, 31 ਜਨਵਰੀ (ਇਕਬਾਲ ਸਿੰਘ ਸ਼ਾਂਤ)-ਬੀਤੀ ਰਾਤ ਚੋਰਾਂ ਵਲੋਂ ਨਿਊ ਬੱਸ ਅੱਡਾ ਰੋਡ 'ਤੇ ਸਥਿਤ ਕੱਪੜਾ ਮਾਰਕੀਟ ਤੇ ਹੋਰਨਾਂ ਦੁਕਾਨਾਂ ਦੀਆਂ ਛੱਤਾਂ 'ਤੇ ਲੱਗੇ ਲਗਪਗ 22 ਏਅਰ ਕੰਡੀਸ਼ਨਰਾਂ ਦੇ ਆਊਟਡੋਰ ਯੂਨਿਟਾਂ ਦੀ ਬਿਜਲੀ ਤੇ ਕਾਪਰ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ | ਇਹ ਵਾਰਦਾਤ ਮਹਾਰਾਜਾ ਅਗਰਸੈਨ ਹੋਲਸੇਲ ਕਲੌਥ ਮਾਰਕੀਟ ਸਮੇਤ ਹੋਰ ਦੁਕਾਨਾਂ ਵਿਚ ਵਾਪਰੀ, ਜਿਸ ਨਾਲ ਕਰੀਬ 25 ਤੋਂ 30 ਹਜ਼ਾਰ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ | ਮਹਾਰਾਜਾ ਅਗਰਸੈਨ ਹੋਲਸੇਲ ਕਲੌਥ ਮਾਰਕੀਟ ਐਸੋਸੀਏਸ਼ਨ ਨੇ ਥਾਣਾ ਸਿਟੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ | ਐਸੋਸੀਏਸ਼ਨ ਦੇ ਸਕੱਤਰ ਰਾਜਿੰਦਰ ਬਲਾਨਾ ਨੇ ਦੱਸਿਆ ਕਿ ਮਾਰਕੀਟ 'ਚ ਰਾਤ ਨੂੰ ਚੌਕੀਦਾਰ ਤਾਇਨਾਤ ਰਹਿੰਦਾ ਹੈ, ਪਰ ਦੁਕਾਨਾਂ ਦੇ ਪਿੱਛੇ ਖਾਲੀ ਪਲਾਟ ਵਲੋਂ ਕੰਧ ਰਾਹੀਂ ਛੱਤਾਂ 'ਤੇ ਚੜ੍ਹਨ ਲਈ ਆਸਾਨ ਰਾਹ ਹੈ | ਉਨ੍ਹਾਂ ਮੁਤਾਬਕ ਚੋਰਾਂ ਨੇ ਸਵੇਰੇ ਕਰੀਬ 4 ਵਜੇ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ | ਐਸੋਸੀਏਸ਼ਨ ਨੇ ਪੁਲਿਸ ਤੋਂ ਦੋਸ਼ੀਆਂ ਦੀ ਛੇਤੀ ਭਾਲ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਦੂਜੇ ਪਾਸੇ ਸਿਟੀ ਥਾਣੇ ਦੇ ਮੁਖੀ ਦੇਵੀ ਲਾਲ ਨੇ ਕਿਹਾ ਕਿ ਇਹ ਘਟਨਾ ਰਾਤ ਦੇ ਸਮੇਂ ਨਹੀਂ ਹੋਈ | ਉਨ੍ਹਾਂ ਅਨੁਸਾਰ ਛੱਤਾਂ 'ਤੇ ਬਿਨਾਂ ਰੋਕ-ਟੋਕ ਪਤੰਗ ਉਡਾਉਣ ਵਾਲੇ ਨੌਜਵਾਨਾਂ ਵਲੋਂ ਜ਼ਿਆਦਾਤਰ ਤਾਰਾਂ ਤੋੜੀਆਂ ਗਈਆਂ ਹਨ, ਹਾਲਾਂਕਿ ਕੁਝ ਤਾਰਾਂ ਦੀ ਚੋਰੀ ਵੀ ਹੋਈ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਮੁੱਖ ਮੰਤਰੀ ਦੇ ਆਉਣ ਸੰਬੰਧੀ ਡੀ. ਸੀ. ਤੇ ਮੁੱਖ ਮੰਤਰੀ ਦੇ ਓ. ਐਸ. ਡੀ. ਵਲੋਂ ਸਮਾਗਮ ਵਾਲੀ ਥਾਂ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।