02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਖੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 01-02-2026
ਯਮੁਨਾਨਗਰ, 31 ਜਨਵਰੀ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਯਮੁਨਾਨਗਰ ਦੇ ਪਿੰਡ ਮੁੰਡਾ ਖੇੜਾ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦਲਿਤ ਸੇਵਾ ਸੰਸਥਾ ਤੇ ਯੁਵਾ ਸੇਵਾ ਸੰਮਤੀ ਵਲੋਂ ਖੂਨਦਾਨ ਕੈਂਪ ਲਗਾਇਆ | ਇਸ ਕੈਂਪ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਐਸ. ਪੀ. ਕਮਲਦੀਪ ਗੋਇਲ ਦਾ ਹਰਿਆਣਾ ਦੇ ਦਲਿਤ ਸੰਸਥਾ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਰਾਣਾ ਅਤੇ ਦਲਿਤ ਸੇਵਾ ਸੰਸਥਾ ਦੇ ਚੇਅਰਮੈਨ ਸੁਸ਼ੀਲ ਕੁਮਾਰ ਵਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਸ਼ਾਨਦਾਰ ਸਵਾਗਤ ਕੀਤਾ | ਕੈਂਪ ਦੌਰਾਨ 54 ਯੂਨਿਟ ਖੂਨ ਇਕੱਠਾ ਕੀਤਾ | ਇਸ ਮੌਕੇ ਐਸ. ਪੀ. ਕਮਲਦੀਪ ਗੋਇਲ ਨੇ ਹਾਜ਼ਰੀਨਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਗੁਰਦੀਪ ਰਾਣਾ ਨੇ ਕਿਹਾ ਕਿ ਸਾਨੂੰ ਸਮਾਜਿਕ ਸਦਭਾਵਨਾ ਲਈ ਭਗਤ ਰਵਿਦਾਸ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਇਸੇ ਦੌਰਾਨ ਸੰਸਥਾ ਦੇ ਚੇਅਰਮੈਨ ਸੁਸ਼ੀਲ ਕੁਮਾਰ ਨੇ ਕਿਹਾ ਕਿ ਦਲਿਤ ਸੇਵਾ ਸੰਸਥਾ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਕਰਨ ਅਤੇ ਗਰੀਬ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ, ਜੋ ਕਿ ਭਵਿੱਖ 'ਚ ਵੀ ਨਿਰੰਤਰ ਜਾਰੀ ਰਹੇਗਾ | ਇਸ ਮੌਕੇ ਸੁਸ਼ੀਲ ਕੁਮਾਰ ਪ੍ਰਧਾਨ, ਅਜੈ ਮੀਡੀਆ ਇੰਚਾਰਜ, ਵਿਜੇ ਕੁਮਾਰ ਬਾਰੀ ਮਾਜਰਾ, ਪ੍ਰਦੀਪ ਰਾਪੋਲੀ, ਅੰਕੁਸ਼ ਬਾਜਵਾ, ਸੁਭਾਸ਼ ਮਾਸਟਰ, ਸੰਦੀਪ ਪ੍ਰਧਾਨ, ਅਮਰ ਨਾਥ, ਮੋਹਿਤ ਕੁਮਾਰ ਸਰਪੰਚ, ਬਲਵਿੰਦਰ, ਕਿ੍ਸ਼ਨ ਕੁਮਾਰ, ਜਾਗੀਰ, ਡਾ. ਰਾਜ ਕੁਮਾਰ, ਰਾਮ ਭੂਸ਼ਣ, ਸਤੀਸ਼ ਮਿਸਤਰੀ, ਅਸ਼ਵਨੀ ਮਾਸਟਰ, ਵਿਕਾਸ, ਬਲਜੀਤ, ਰਜਤ, ਸੰਦੀਪ, ਵਿਜੇ, ਮੇਹਰ ਚੰਦ, ਹੰਸਰਾਜ, ਗੁਰਮੇਜ, ਮਾਸਟਰ ਪ੍ਰਕਾਸ਼ ਚੰਦ ਤੇ ਕੁਲਵੰਤ ਸਿੰਘ ਆਦਿ ਵੀ ਸਨ |

ਪਿਛਲੀ ਖ਼ਬਰ ਸਰਕਾਰੀ ਹਸਪਤਾਲ 'ਚ ਜਣੇਪਾ ਹੋਣ 'ਤੇ ਦੂਜਾ ਬੱਚਾ ਮੁੰਡਾ ਹੋਣ 'ਤੇ ਵੀ ਮਿਲੇਗੀ ਪੰਜ ਹਜ਼ਾਰ ਦੀ ਸਹਾਇਤਾ ਅਗਲੀ ਖ਼ਬਰ ਦੁਕਾਨਾਂ ਦੀਆਂ ਛੱਤਾਂ 'ਤੇ ਲੱਗੇ 22 ਏਅਰ ਕੰਡੀਸ਼ਨਰ ਦੀਆਂ ਬਿਜਲੀ ਤੇ ਤਾਂਬੇ ਦੀਆਂ ਤਾਰਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।