03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕੇਂਦਰੀ ਬਜਟ ਤੋਂ ਭਾਰਤੀ ਕਾਰੋਬਾਰੀਆਂ ਨੂੰ ਉਮੀਦਾਂ

ਅਜੀਤ ਡੈਸਕ 01-02-2026
ਨਵੀਂ ਦਿੱਲੀ, 31 ਜਨਵਰੀ (ਮਿਸਰਦੀਪ ਭਾਟੀਆ)-ਸਦਰ ਬਾਜ਼ਾਰ ਬਾਰੀ ਮਾਰਕੀਟ ਟ੍ਰੇਡਸ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਹੈ ਕਿ ਆਉਣ ਵਾਲੇ ਕੇਂਦਰੀ ਬਜਟ ਵਿਚ ਦੇਸ਼ ਦਾ ਵਪਾਰੀ ਵਰਗ, ਜਿਵੇਂ ਛੋਟੇ ਦੁਕਾਨਦਾਰ, ਥੋਕ ਵਿਕਰੇਤਾ, ਵਿਤਰਕ, ਆਯਾਤ-ਨਿਰਯਾਤ ਕਰਨ ਵਾਲੇ ਅਤੇ ਐਮ. ਐਸ. ਐਮ. ਈ. ਨੂੰ ਸਰਕਾਰ ਤੋਂ ਕੁਝ ਜ਼ਰੂਰੀ ਉਮੀਦਾਂ ਹਨ | ਇਹ ਕਦਮ ਵਪਾਰ ਨੂੰ ਆਸਾਨ ਬਣਾਉਣ, ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਰੁਜ਼ਗਾਰ ਵਧਾਉਣ ਵਿਚ ਮਦਦ ਕਰਨਗੇ | ਉਨ੍ਹਾਂ ਅੱਗੇ ਕਿਹਾ ਕਿ ਜੀ. ਐਸ. ਟੀ. ਨੂੰ ਆਸਾਨ ਬਣਾਇਆ ਜਾਵੇ | ਕਾਗਜ਼ੀ ਕੰਮ 'ਤੇ ਨਿਯਮ ਘੱਟ ਹੋਣ, ਸਸਤਾ ਅਤੇ ਆਸਾਨ ਬਿਜ਼ਨੈੱਸ ਕਰਜ਼ਾ ਹੋਵੇ, ਇਨਕਮ ਟੈਕਸ ਵਿਚ ਰਾਹਤ, ਛੋਟੇ ਵਪਾਰੀਆਂ ਅਤੇ ਐਮ. ਐਸ. ਐਮ. ਈ. ਨੂੰ ਸਪੋਰਟ ਦਿੱਤੀ ਜਾਵੇ | ਪੰਮਾ ਨੇ ਕਿਹਾ ਕਿ ਟੈਕਸ ਨਿਯਮ ਵਾਰ-ਵਾਰ ਨਾ ਬਦਲੇ ਜਾਣ ਅਤੇ ਆਯਾਤ-ਨਿਰਯਾਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਦਿੱਲੀ ਦੇ ਸਾਰੇ ਸਕੂਲਾਂ ਵਿਚ 220 ਦਿਨ ਲਾਜ਼ਮੀ ਪੜ੍ਹਾਈ ਹੋਵੇਗੀ ਸਿੱਖਿਆ ਡਾਇਰੈਕਟੋਰੇਟ ਦਾ ਨਿਰਦੇਸ਼ ਅਗਲੀ ਖ਼ਬਰ ਰਾਜਧਾਨੀ ਦਿੱਲੀ ਵਿਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਜੋੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।