21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਐਨ.ਸੀ.ਈ.ਟੀ. 2026 ਲਈ ਰਜਿਸਟੇ੍ਰਸ਼ਨ ਸ਼ੁਰੂ <br/>

ਅਜੀਤ ਡੈਸਕ 14-02-2026
ਨਵੀਂ ਦਿੱਲੀ, 13 ਫਰਵਰੀ (ਮਿਸਰਦੀਪ ਭਾਟੀਆ)-ਨੈਸ਼ਨਲ ਟੈਸਟਿੰਗ ਏਜੰਸੀ ਨੇ ਐਨ.ਸੀ.ਈ.ਟੀ. 2026 ਲਈ ਰਜਿਸਟੇ੍ਰਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਜਿਹੜੇ ਉਮੀਦਵਾਰ ਨੈਸ਼ਨਲ ਕਾਮਨ ਐਂਟਰੈਂਸ ਟੈਸਟ ਲਈ ਅਰਜ਼ੀ ਦੇਣਾ ਚਾਹੁੰਦੇ ਹਨ, ਹੁਣ ਉਹ ਅਰਜ਼ੀ ਦੇ ਸਕਦੇ ਹਨ | ਇਸ ਲਈ ਉਨ੍ਹਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇਣੀ ਚਾਹੀਦੀ ਹੈ | ਰਜਿਸਟੇ੍ਰਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇਸਦੀ ਆਖ਼ਰੀ ਮਿਤੀ 10 ਮਾਰਚ ਹੈ | ਫ਼ੀਸ ਭੁਗਤਾਨ ਦੀ ਆਖ਼ਰੀ ਮਿਤੀ 11 ਮਾਰਚ 2026 ਹੈ | ਇਸ ਤੋਂ ਬਾਅਦ 12 ਮਾਰਚ ਤੋਂ 14 ਮਾਰਚ 2026 ਤੱਕ ਸੁਧਾਰ ਦੇ ਲਈ ਪੋਰਟਲ ਖੁੱਲ੍ਹਾ ਰਹੇਗਾ | ਪ੍ਰੀਖਿਆ 17 ਮਾਰਚ ਨੂੰ ਹੋਵੇਗੀ | ਐਨ.ਸੀ.ਈ. ਦੀ 2026 ਵਿਚ ਬੈਠਣ ਵਾਲੇ ਵਿਦਿਆਰਥੀ ਅਕਾਦਮਿਕ ਸੈਸ਼ਨ 2026-27 ਦੇ ਲਈ ਉਨ੍ਹਾਂ ਕੇੇਂਦਰੀ/ਰਾਜ ਯੂਨੀਵਰਸਿਟੀਆਂ ਅਤੇ ਸੰਸਥਾਨਾਂ ਦੀ ਕੌਂਸਿਲੰਗ ਅਤੇ ਦਾਖ਼ਲਾ ਪ੍ਰਕਿਰਿਆ ਵਿਚ ਹਿੱਸਾ ਲੈ ਸਕਣਗੇ, ਜਿਨ੍ਹਾਂ ਨੂੰ ਐਨ.ਸੀ.ਟੀ.ਈ. ਦੇ ਆਈ.ਟੀ.ਈ.ਪੀ. 'ਏਕੀਕ੍ਰਿਤ ਅਧਿਆਪਕ ਸਿੱਖਿਆ ਪੋ੍ਰਗਰਾਮ' ਦੇ ਲਈ ਮਾਨਤਾ ਦਿੱਤੀ ਗਈ ਹੈ |

ਪਿਛਲੀ ਖ਼ਬਰ ਸਾਹਿਤ ਸੋਚਣਾ, ਸਮਝਣਾ ਅਤੇ ਬੋਲਣਾ ਸਿਖਾਉਂਦਾ ਹੈ- ਪੋ੍ਰ. ਯੋਗੇਸ਼ ਸਿੰਘ <br/> ਅਗਲੀ ਖ਼ਬਰ ਲੜਕੀ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ-ਹਸਪਤਾਲ ਵਿਚ ਭਰਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।