21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਾਹਿਤ ਸੋਚਣਾ, ਸਮਝਣਾ ਅਤੇ ਬੋਲਣਾ ਸਿਖਾਉਂਦਾ ਹੈ- ਪੋ੍ਰ. ਯੋਗੇਸ਼ ਸਿੰਘ <br/>

ਅਜੀਤ ਡੈਸਕ 14-02-2026
ਨਵੀਂ ਦਿੱਲੀ, 13 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਪਹਿਲੇ ਸਾਹਿਤਕ ਮੇਲੇ 'ਦਿੱਲੀ ਯੂਨੀਵਰਸਿਟੀ ਲਿਟਰੇਚਰ ਫੈਸਟੀਵਲ' (ਡੀ.ਯੂ.ਐਲ.ਐਫ.) ਦਾ ਉਦਘਾਟਨ 12 ਫਰਵਰੀ ਨੂੰ ਯੂਨੀਵਰਸਿਟੀ ਦੇ ਮਲਟੀਪਰਪਜ਼ ਸਪੋਰਟਸ ਕੰਪਲੈਕਸ ਵਿਖੇ ਕੀਤਾ ਗਿਆ | ਫੈਸਟੀਵਲ ਦੇ ਉਦਘਾਟਨ ਮੌਕੇ ਡੀ.ਯੂ.ਐਲ.ਐਫ. ਦੇ ਪੈਟਰਨ ਇਨ ਚੀਫ਼ ਡੀ.ਯੂ. ਦੇ ਵਾਈਸ ਚਾਂਸਲਰ ਪੋ੍ਰ. ਯੋਗੇਸ਼ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ | ਇਸ ਮੌਕੇ ਵਾਈਸ ਚਾਂਸਲਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਹਿਤ ਸੋਚਣਾ, ਸਮਝਣਾ ਅਤੇ ਬੋਲਣਾ ਸਿਖਾਉਂਦਾ ਹੈ | ਸਾਹਿਤ ਵਿਅਕਤੀ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜਨ ਦੇ ਨਾਲ-ਨਾਲ ਮਿੱਟੀ ਦੇ ਨਾਲ ਵੀ ਜੋੜਣ ਦਾ ਕੰਮ ਕਰਦਾ ਹੈ | ਵਾਈਸ ਚਾਂਸਲਰ ਨੇ ਸਾਹਿਤਕ ਉਤਸਵ ਦੇ ਆਦਰਸ਼ ਵਾਕ 'ਰਾਸ਼ਟਰ ਪਹਿਲਾਂ-ਏਕਤਾ ਵਿਚ ਅਨੇਕਤਾ' 'ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਅੱਜ ਭਾਰਤ ਅੱਗੇ ਵਧ ਰਿਹਾ ਹੈ | ਸਾਡੇ ਪ੍ਰਧਾਨ ਮੰਤਰੀ ਨੇ 2047 ਤੱਕ ਇਕ ਵਿਕਸਤ ਭਾਰਤ ਦਾ ਸੰਕਲਪ ਲਿਆ ਹੈ | ਇਸ ਲਈ ਭਾਰਤ ਦੀ ਏਕਤਾ ਨੂੰ ਵੀ ਮਜ਼ਬੂਤ ਕਰਨ ਦੀ ਜ਼ਰੂਰਤ ਹੈ | ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੀ ਉਦਹਾਰਨ ਦਿੰਦੇ ਹੋਏ ਵਾਈਸ ਚਾਂਸਲਰ ਨੇ ਕਿਹਾ ਕਿ ਉਹ ਫਾਂਸੀ ਤੋਂ ਪਹਿਲੇ ਤੱਕ ਵੀ ਕਿਤਾਬਾਂ ਪੜ੍ਹਦੇ ਸਨ ਅਤੇ ਲੇਖ ਲਿਖਦੇ ਸਨ | ਇਸ ਤੋਂ ਵਿਦਿਆਰਥੀਆਂ ਨੂੰ ਪੇ੍ਰਰਣਾ ਲੈਣੀ ਚਾਹੀਦੀ ਹੈ | ਪੋ੍ਰ. ਯੋਗੇਸ਼ ਸਿੰਘ ਨੇ ਕਿਹਾ ਕਿ ਅੱਜ ਦੇ ਬੱਚੇ ਰੀਲਾਂ ਅਤੇ ਛੋਟੀਆਂ ਵੀਡੀਓ ਦੇਖਦੇ ਹਨ | ਹੁਣ 30 ਸਕਿੰਟ ਦੀ ਰਾਏ, 15 ਸਕਿੰਟ ਦਾ ਗੁੱਸਾ ਅਤੇ ਡੇਢ-ਦੋ ਮਿੰਟ ਦਾ ਧਿਆਨ ਰਹਿ ਗਿਆ ਹੈ | ਅਜਿਹੀ ਸਥਿਤੀ ਵਿਚ ਸਾਹਿਤ ਸਾਨੂੰ ਰੁਕਣਾ, ਸੋਚਣਾ, ਸਮਝਣਾ ਅਤੇ ਫਿਰ ਬੋਲਣਾ ਸਿਖਾਉਂਦਾ ਹੈ | ਉਨ੍ਹਾਂ ਕਿਹਾ ਜੇਕਰ ਸਮਾਜ ਦੀ ਸੋਚਣ ਦੀ ਸਮਰੱਥਾ ਕਮਜ਼ੋਰ ਹੋ ਗਈ ਤਾਂ ਲੋਕਤੰਤਰ ਵੀ ਜ਼ਿਆਦਾ ਸਮੇਂ ਤੱਕ ਮਜ਼ਬੂਤ ਨਹੀਂ ਰਹਿ ਸਕਦਾ | ਉਨ੍ਹਾਂ ਕਿਹਾ ਕਿ ਪੁਸਤਕਾਂ ਜੀਵਨ ਜਿਊਣ ਦਾ ਸਲੀਕਾ ਅਤੇ ਪੇ੍ਰਰਣਾ ਦੋਵੇਂ ਦੇਣ ਵਿਚ ਸਹਾਇਤਾ ਕਰਦੀਆਂ ਹਨ | ਡੀ.ਯੂ.ਐਲ.ਐਫ. ਦੇ ਕਨਵੀਨਰ ਅਨੂਪ ਲਾਠਰ ਨੇ ਆਪਣੇ ਸਵਾਗਤੀ ਭਾਸ਼ਨ ਵਿਚ ਕਿਹਾ ਕਿ ਦਿੱਲੀ ਯੂਨੀਵਰਸਿਟੀ ਦੇ 104 ਸਾਲ ਪੂਰੇ ਹੋਣ ਦੇ ਬਾਅਦ ਇਹ ਪਹਿਲੀ ਵਾਰ ਹੈ ਕਿ ਜਦੋਂ ਯੂਨੀਵਰਸਿਟੀ ਪੱਧਰ 'ਤੇ ਇਸ ਪ੍ਰਕਾਰ ਦਾ ਸਾਹਿਤਕ ਮੇਲਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਪਹਿਲ ਦਾ ਸਿਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਸਹਿਯੋਗ ਨਾਲ ਹੀ 'ਦਿੱਲੀ ਯੂਨੀਵਰਸਿਟੀ ਲਿਟਰੇਚਰ ਫੈਸਟੀਵਲ' ਦਾ ਆਯੋਜਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਇਹ ਆਯੋਜਨ ਪਹਿਲੀ ਵਾਰ ਹੋ ਰਿਹਾ ਹੈ ਪਰ ਆਉਣ ਵਾਲੇ ਤਿੰਨ ਸਾਲਾਂ ਵਿਚ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤਿੰਨ ਦਿਨਾਂ ਦੇ ਮੇਲੇ ਵਿਚ ਕਵਿਤਾਵਾਂ, ਲੇਖਕਾਂ ਨਾਲ ਸੰਵਾਦ, ਨਾਟਕ ਪੇਸ਼ਕਾਰੀਆਂ ਅਤੇ ਭਜਨ ਵਰਗੇ ਵਿਭਿੰਨ ਪੋ੍ਰਗਰਾਮ ਸ਼ਾਮਿਲ ਕੀਤੇ ਗਏ ਹਨ, ਜੋ ਭਾਰਤੀ ਸੱਭਿਆਚਾਰਕ ਪਰੰਪਰਾ ਅਤੇ ਸਾਹਿਤਕ ਵਿਭਿੰਨਤਾ ਨੂੰ ਦਰਸਾਉਂਦੇ ਹਨ | ਸਮਾਰੋਹ ਦੇ ਅੰਤ 'ਤੇ ਡੀ.ਯੂ. ਦੇ ਰਜਿਸਟਰਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ | ਇਸ ਮੌਕੇ ਕਾਲਜਾਂ ਦੇ ਡੀਨ ਪੋ੍ਰ. ਬਲਰਾਮ ਪਾਣੀ, ਡੀ.ਯੂ. ਸਾਊਥ ਕੈਂਪਸ ਦੀ ਡਾਇਰੈਕਟਰ ਰਜਨੀ ਅੱਬੀ, ਪੋ੍ਰ. ਪਾਇਲ ਮਾਗੋ, ਪੋ੍ਰ. ਰਵਿੰਦਰ ਕੁਮਾਰ ਕਈ ਪਤਵੰਤੇ ਅਤੇ ਹਜ਼ਾਰਾਂ ਵਿਦਿਆਰਥੀ ਮੌਜੂਦ ਸਨ |

ਪਿਛਲੀ ਖ਼ਬਰ ਵੈਲਨਟਾਈਨ ਡੇ ਮੌਕੇ ਕਾਰਕੁਨਾਂ ਨੇ ਸ਼ਾਕਾਹਾਰੀ ਬਣਨ ਦੀ ਕੀਤੀ ਅਪੀਲ <br/> ਅਗਲੀ ਖ਼ਬਰ ਐਨ.ਸੀ.ਈ.ਟੀ. 2026 ਲਈ ਰਜਿਸਟੇ੍ਰਸ਼ਨ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।