08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਵਲੋਂ ਗ੍ਰਾਮ ਪੰਚਾਇਤ ਭਵਨ ਡਾਂਗਰਾ ਦਾ ਉਦਘਾਟਨ <br/>

ਅਜੀਤ ਡੈਸਕ 15-02-2026
ਟੋਹਾਣਾ/ਜਾਖ਼ਲ, 14 ਫਰਵਰੀ (ਮਨਜੀਤ ਸਿੰਘ)-ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਟੋਹਾਣਾ ਬਲਾਕ ਦੇ ਪਿੰਡ ਡਾਂਗਰਾ ਗ੍ਰਾਮ ਪੰਚਾਇਤ 'ਚ ਨਵੇਂ ਬਣੇ ਪੰਚਾਇਤ ਭਵਨ ਦਾ ਰਸਮੀ ਉਦਘਾਟਨ ਕੀਤਾ ਤੇ ਇਸ ਨੂੰ ੂ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ | ਪਿੰਡ ਵਾਸੀਆਂ ਨੇ ਰਵਾਇਤੀ ਅੰਦਾਜ਼ 'ਚ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਨਵੀਂ ਇਮਾਰਤ ਦੇ ਉਦਘਾਟਨ ਨੂੰ ਪਿੰਡ ਲਈ ਇਕ ਇਤਿਹਾਸਕ ਪਲ ਦੱਸਿਆ | ਆਪਣੇ ਸੰਬੋਧਨ 'ਚ ਸੰਸਦ ਮੈਂਬਰ ਬਰਾਲਾ ਨੇ ਕਿਹਾ ਕਿ ਇਹ ਨਵਾਂ ਪੰਚਾਇਤ ਭਵਨ ਪਿੰਡ ਦੇ ਪ੍ਰਸ਼ਾਸਨਿਕ ਕੰਮ ਨੂੰ ਹੋਰ ਸੰਗਠਿਤ ਅਤੇ ਪਾਰਦਰਸ਼ੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਇਹ ਜਨਤਕ ਸੁਣਵਾਈ ਪ੍ਰਕਿਰਿਆ ਨੂੰ ਮਜ਼ਬੂਤ ਕਰੇਗਾ, ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦੇ ਜਲਦੀ ਹੱਲ ਦੀ ਸਹੂਲਤ ਦੇਵੇਗਾ ਅਤੇ ਕੇਂਦਰ ਤੇ ਰਾਜ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਵੇਗਾ | ਉਨ੍ਹਾਂ ਕਿਹਾ ਕਿ ਮਜ਼ਬੂਤ ਪੰਚਾਇਤਾਂ ਇਕ ਮਜ਼ਬੂਤ ਭਾਰਤ ਦੀ ਨੀਂਹ ਹਨ | ਪਿੰਡ ਪੱਧਰ 'ਤੇ ਮਜ਼ਬੂਤ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਨਾਲ ਸਥਾਨਕ ਸਵੈ-ਸ਼ਾਸਨ ਮਜ਼ਬੂਤ ਹੁੰਦਾ ਹੈ ਤੇ ਵਿਕਾਸ ਵਿਚ ਜਨਤਾ ਦੀ ਭਾਈਵਾਲੀ ਵਧਦੀ ਹੈ | ਇਹ ਇਮਾਰਤ ਗ੍ਰਾਮ ਸਭਾ ਮੀਟਿੰਗਾਂ, ਸਮਾਜਿਕ ਸਮਾਗਮਾਂ ਤੇ ਵੱਖ-ਵੱਖ ਸਰਕਾਰੀ ਗਤੀਵਿਧੀਆਂ ਲਈ ਇਕ ਸੁਚੱਜੇ ਢੰਗ ਨਾਲ ਸੰਗਠਿਤ ਕੇਂਦਰ ਵਜੋਂ ਕੰਮ ਕਰੇਗੀ | ਸੰਸਦ ਮੈਂਬਰ ਨੇ ਕਿਹਾ ਕਿ ਪੇਂਡੂ ਵਿਕਾਸ ਸਰਕਾਰ ਲਈ ਇਕ ਪ੍ਰਮੁੱਖ ਤਰਜੀਹ ਹੈ ਅਤੇ ਪਿੰਡਾਂ ਵਿਚ ਬੁਨਿਆਦੀ ਢਾਂਚੇ ਦਾ ਵਿਸਥਾਰ ਜਾਰੀ ਰਹੇਗਾ | ਉਨ੍ਹਾਂ ਪਿੰਡ ਦੇ ਪੰਚਾਇਤ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਮਾਰਤ ਦੀ ਵਰਤੋਂ ਜਨਤਕ ਹਿਤ ਤੇ ਪਾਰਦਰਸ਼ਤਾ ਨਾਲ ਕਰਨ ਤਾਂ ਜੋ ਪਿੰਡ ਦੇ ਸਮੁੱਚੇ ਵਿਕਾਸ ਨੂੰ ਇਕ ਨਵੀਂ ਦਿਸ਼ਾ ਦਿੱਤੀ ਜਾ ਸਕੇ | ਉਨ੍ਹਾਂ ਨੇ ਇਸ ਨਵੇਂ ਤੋਹਫ਼ੇ ਲਈ ਸਾਰੇ ਪਿੰਡ ਵਾਸੀਆਂ ਨੂੰ ਦਿਲੋਂ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪੰਚਾਇਤ ਭਵਨ ਪਿੰਡ ਦੀ ਤਰੱਕੀ ਤੇ ਸੁਸ਼ਾਸਨ ਦਾ ਇਕ ਨਵਾਂ ਅਧਿਆਇ ਲਿਖੇਗਾ | ਇਸ ਮੌਕੇ ਸਰਪੰਚ ਉਰਮਿਲਾ ਮੂੰਡ, ਸਰਪੰਚ ਨੁਮਾਇੰਦੇ ਕੁਲਦੀਪ ਮੂੰਡ, ਬਲਰਾਜ ਨੰਬਰਦਾਰ, ਸੁਰਜੀਤ ਚੇਅਰਮੈਨ, ਜ਼ਿਲੇ੍ਹ ਸਿੰਘ ਬਰਾਲਾ, ਮਿੱਠੂ ਨੰਬਰਦਾਰ, ਪਿੰਡ ਡਾਂਗਰਾ ਦੇ ਸਮੂਹ ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦ ਦਵਿੰਦਰ ਸਿੰਘ ਕਾਲਜ 'ਚ 'ਕਰੀਅਰ ਦੀ ਯੋਜਨਾ ਕਿਵੇਂ ਬਣਾਈਏ' ਵਿਸ਼ੇ 'ਤੇ ਪ੍ਰੇਰਨਾਦਾਇਕ ਅਤੇ ਮਾਰਗ ਦਰਸ਼ਕ ਭਾਸ਼ਨ ਦ... ਅਗਲੀ ਖ਼ਬਰ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਖਾਈ ਵਿਖੇ ਮਾਪੇ-ਅਧਿਆਪਕ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।