ਕਾਲਾਂਵਾਲੀ/ਸਿਰਸਾ, 15 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸ੍ਰੀ ਗੀਤਾ ਭਵਨ ਕਾਲਾਂਵਾਲੀ 'ਚ ਸੰਤ ਸ੍ਰੀ ਸ੍ਰੀ 1008 ਡਾ. ਰਮੇਸ਼ ਨੰਦ ਮਹਾਰਾਜ ਦੀ ਦੇਖ-ਰੇਖ ਹੇਠ ਇਕ ਵਿਸ਼ਾਲ ਹਿੰਦੂ ਸੰਮੇਲਨ ਕੀਤਾ | ਵਿਭਾਗ ਇੰਚਾਰਜ ਕਿ੍ਸ਼ਨ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਡਾ. ਸੋਨੀ ਸ਼ਰਮਾ ਪ੍ਰੋਗਰਾਮ ਕੋਆਰਡੀਨੇਟਰ ਸਨ | ਸੰਘ ਸ਼ਹਿਰ ਦੇ ਪ੍ਰਧਾਨ ਸੁਭਾਸ਼ ਅਰੋੜਾ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਕਾਨਫਰੰਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਮੁੱਖ ਬੁਲਾਰੇ ਕਿ੍ਸ਼ਨ ਕੁਮਾਰ ਨੇ ਪੰਜ ਪਰਿਵਰਤਨਾਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਹ ਪੰਜ ਪਰਿਵਰਤਨ ਪਰਿਵਾਰਕ ਗਿਆਨ, ਵਾਤਾਵਰਨ ਸੁਰੱਖਿਆ, ਸਮਾਜਿਕ ਸਦਭਾਵਨਾ, ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣਾ ਤੇ ਨਾਗਰਿਕ ਫਰਜ਼ ਹਨ | ਪ੍ਰੋਗਰਾਮ ਦੇ ਅੰਤ ਵਿਚ ਸੰਤ ਸ੍ਰੀ ਸ੍ਰੀ 1008 ਡਾ. ਰਮੇਸ਼ ਨੰਦ ਮਹਾਰਾਜ ਨੇ ਆਪਣਾ ਆਸ਼ੀਰਵਾਦ ਦਿੱਤਾ | ਪ੍ਰਾਚੀਨ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਂਸਲ, ਨਰੇਸ਼ ਸਿੰਗਲਾ, ਪੀਰਖਾਨਾ ਮੰਦਰ ਕਮੇਟੀ ਤੋਂ ਮੋਹਨ ਲਾਲ ਜਿੰਦਲ, ਮਹਾਜਨ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਭੂਸ਼ਣ ਜਿੰਦਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਉਪ ਪ੍ਰਧਾਨ ਦਿਨੇਸ਼ ਜੈਨ, ਸੁਭਾਸ਼ ਅਰੋੜਾ, ਭਾਜਪਾ ਦੇ ਮੰਡਲ ਪ੍ਰਧਾਨ ਲਵਲੀ ਗਰਗ, ਮਹੇਸ਼ ਆਜ਼ਾਦ, ਜੀਵਨ ਗਰਗ, ਇੰਦਰਜੀਤ ਯਾਦਵ, ਯੁਵਾ ਮੰਚ ਦੇ ਪ੍ਰਧਾਨ ਚਰਨਦਾਸ ਚੰਨੀ, ਕੌਂਸਲਰ ਸੁਭਾਸ਼ ਸ਼ਰਮਾ, ਕੌਰ ਚੰਦ ਸ਼ਰਮਾ, ਘਨ ਸ਼ਿਆਮ ਦਾਸ ਸ਼ਰਮਾ ਤੇ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦੇ ਪ੍ਰੋਗਰਾਮ ਵਿਚ ਮੌਜੂਦ ਸਨ |