23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਦੁਕਾਨ ਦੇ ਗੱਲੇ 'ਚੋਂ ਨਕਦੀ ਚੋਰੀ ਕਰਦਾ ਚੋਰ ਮੌਕੇ 'ਤੇ ਕੀਤਾ ਕਾਬੂ

ਅਜੀਤ ਡੈਸਕ 16-02-2026
ਟੋਹਾਣਾ/ਜਾਖ਼ਲ, 15 ਫ਼ਰਵਰੀ (ਮਨਜੀਤ ਸਿੰਘ)-ਟੋਹਾਣਾ ਦੇ ਕੈਂਚੀ ਚੌਕ 'ਤੇ ਇਕ ਦੁਕਾਨ ਦੇ ਗੱਲੇ ਵਿਚੋਂ ਪੈਸੇ ਚੋਰੀ ਕਰਦਾ ਚੋਰ ਮੌਕੇ 'ਤੇ ਫੜਿਆ ਗਿਆ ਜਿਸ ਨੂੰ ਲੋਕਾਂ ਵਲੋਂ ਮੌਕੇ 'ਤੇ ਬੰਨ੍ਹ ਲਿਆ ਗਿਆ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ | ਇਸ ਸੰਬੰਧੀ ਦੁਕਾਨ ਦੇ ਮਾਲਕ ਦਿਨੇਸ਼ ਆਇਰਨ ਸਟੋਰ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਦੁਕਾਨ 'ਤੇ ਬਿਠਾ ਕੇ ਕਿਸੇ ਕੰਮ ਚਲਾ ਗਿਆ | ਲੜਕਾ ਦੇ ਅੰਦਰ ਪਿਛਲੇ ਪਾਸੇ ਸਾਮਾਨ ਦੀ ਸਾਂਭ ਸੰਭਾਲ ਕਰ ਰਿਹਾ ਸੀ ਕਿ ਚੋਰ ਨੇ ਗੱਲੇ ਵਿਚ ਲੱਗੀ ਚਾਬੀ ਨੂੰ ਘੁਮਾ ਕੇ ਗੱਲੇ 'ਚੋਂ ਪਏ ਨਕਦੀ ਚੋਰੀ ਕਰ ਲਈ | ਜਿਸ ਨੂੰ ਮੌਕੇ 'ਤੇ ਫੜ ਲਿਆ ਗਿਆ | ਦੁਕਾਨਦਾਰ ਵਲੋਂ 112 ਨੰਬਰ 'ਤੇ ਕਾਲ ਕੀਤੀ ਤੇ ਉਹ ਚੋਰ ਨੂੰ ਫੜ ਕੇ ਸਿਟੀ ਥਾਣੇ ਲੈ ਗਈ |

ਪਿਛਲੀ ਖ਼ਬਰ ਗੀਤਾ ਭਵਨ ਵਿਖੇ ਵਿਸ਼ਾਲ ਹਿੰਦੂ ਸੰਮੇਲਨ ਆਯੋਜਿਤ ਅਗਲੀ ਖ਼ਬਰ 'ਪੱਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸੰਮਤੀ' ਵਲੋਂ ਕਰਜ਼ਾ ਮੁਕਤੀ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।