ਯਮੁਨਾਨਗਰ, 18 ਫਰਵਰੀ (ਗੁਰਦਿਆਲ ਸਿੰਘ ਨਿਮਰ)-ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੀ ਅਗਵਾਈ ਹੇਠ ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਨੇ ਰਿਸਰਚ ਪੇਪਰ ਰਾਈਟਿੰਗ ਅਤੇ ਜਰਨਲ ਪਬਲੀਕੇਸ਼ਨ ਸਪੋਰਟ 'ਤੇ ਇਕ ਸੈਸ਼ਨ ਕਰਵਾਇਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਨਾਮਵਰ ਜਰਨਲਾਂ 'ਚ ਗੁਣਵੱਤਾ ਵਾਲੀ ਖੋਜ ਲਿਖਣ ਅਤੇ ਪ੍ਰਕਾਸ਼ਨ ਦੀ ਪ੍ਰਕਿਰਿਆ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨਾ ਸੀ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਕਨਵੀਨਰ ਵਿਵੇਕ, ਰਿਸਰਚ ਐਂਡ ਡਿਵੈਲਪਮੈਂਟ ਸੈੱਲ ਕਨਵੀਨਰ ਡਾ. ਸੁਨੀਤਾ ਕੌਸ਼ਿਕ ਅਤੇ ਪ੍ਰੋਗਰਾਮ ਕੋਆਰਡੀਨੇਟਰ ਹਰਸ਼ ਸ਼ਰਮਾ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਮੁੱਖ ਬੁਲਾਰੇ ਵਜੋਂ ਇਨੋਵੇਸ਼ਨ ਅੰਬੈਸਡਰ ਡਾ. ਮਨਮੀਤ ਕੌਰ ਨੇ ਖੋਜ ਪੱਤਰ ਦੀ ਬਣਤਰ, ਹਵਾਲਾ ਲਿਖਣ, ਸਾਹਿਤਕ ਚੋਰੀ ਤੋਂ ਬਚਣ ਅਤੇ ਇਕ ਢੁਕਵੀਂ ਜਰਨਲ ਦੀ ਚੋਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋਜ ਪੱਤਰ ਜਮ੍ਹਾਂ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਕੇਅਰ) 'ਚ ਸੂਚੀਬੱਧ ਜਰਨਲਾਂ ਅਤੇ ਸਕੋਪਸ-ਸੂਚੀਬੱਧ/ਪੀਅਰ-ਸਮੀਖਿਆ ਕੀਤੇ ਜਰਨਲਾਂ ਦੀ ਸਮੀਖਿਆ ਕਰਨਾ ਜ਼ਰੂਰੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਖੋਜ ਲੇਖਣ 'ਚ ਸਪਸ਼ਟਤਾ, ਨਵੀਨਤਾ ਅਤੇ ਸਹੀ ਡੇਟਾ ਵਿਸ਼ਲੇਸ਼ਣ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਖਰੜੇ ਨੂੰ ਤਿਆਰ ਕਰਨ ਤੋਂ ਲੈ ਕੇ ਸਮੀਖਿਆ ਟਿੱਪਣੀਆਂ ਦੇ ਜਵਾਬ ਦੇਣ ਤੱਕ ਜਰਨਲ ਜਮ੍ਹਾਂ ਕਰਨ ਦੀ ਪੂਰੀ ਪ੍ਰਕਿਰਿਆ ਨੂੰ ਕਦਮ-ਦਰ-ਕਦਮ ਸਮਝਾਇਆ | ਇਸ ਤੋਂ ਇਲਾਵਾ 'ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਰੋਬੋਟਿਕਸ ਰਾਹੀਂ ਵਿਚਾਰਾਂ ਨੂੰ ਉੱਦਮਾਂ 'ਚ ਬਦਲਣਾ' ਵਿਸ਼ੇ 'ਤੇ ਇਕ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਇਸ ਦੌਰਾਨ ਡੈੱਲ ਸਾਫਟ ਦੇ ਸੰਸਥਾਪਕ ਬਿ੍ਜਪਾਲ ਨੇ ਦੱਸਿਆ ਕਿ ਅੱਜ ਦੇ ਡਿਜ਼ੀਟਲ ਯੁੱਗ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਸਿਰਫ ਤਕਨਾਲੋਜੀ ਖੇਤਰ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ, ਉਦਯੋਗ ਅਤੇ ਸੇਵਾ ਖੇਤਰਾਂ 'ਚ ਨਵੇਂ ਸਟਾਰਟਅੱਪ ਮੌਕੇ ਵੀ ਪੈਦਾ ਕਰ ਰਹੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਵੇਂ ਇਕ ਸਧਾਰਨ ਵਿਚਾਰ ਨੂੰ ਸਹੀ ਰਣਨੀਤੀ, ਤਕਨੀਕੀ ਗਿਆਨ ਅਤੇ ਸਟਾਰਟਅੱਪ ਈਕੋ-ਸਿਸਟਮ ਤੋਂ ਸਹਾਇਤਾ ਨਾਲ ਇਕ ਸਫਲ ਕਾਰੋਬਾਰੀ ਮਾਡਲ 'ਚ ਬਦਲਿਆ ਜਾ ਸਕਦਾ ਹੈ | ਇਸ ਸੈਸ਼ਨ ਨੂੰ ਸਫਲ ਬਣਾਉਣ 'ਚ ਡਾ. ਪਿ੍ਯੰਕਾ, ਵਿਵੇਕ ਚੋਪੜਾ, ਮੁਸਕਾਨ ਦਾ ਮਹੱਤਵਪੂਰਨ ਸਹਿਯੋਗ ਰਿਹਾ |