ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2027 ਵਿਚ ਸਟਾਲ ਬੁਕਿੰਗ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ <br/>
ਅਜੀਤ ਡੈਸਕ
19-02-2026
ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2027 16 ਤੋਂ 24 ਜਨਵਰੀ 2027 ਨੂੰ ਭਾਰਤ ਮੰਡਪਮ ਵਿਚ ਹਾਲ 2-6 ਵਿਚ ਹੋਵੇਗਾ | ਇਹ ਮੇਲਾ ਨੈਸ਼ਨਲ ਬੁੱਕ ਟਰੱਸਟ ਇੰਡੀਆ, ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਤਹਿਤ ਆਯੋਜਿਤ ਕਰ ਰਿਹਾ ਹੈ | ਇੰਡੀਆ ਟਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਸਹਿ-ਪ੍ਰਬੰਧਕ ਅਤੇ ਸਥਾਨ ਭਾਈਵਾਲ ਹੈ |
ਇਸ ਮੇਲੇ ਦੇ 54ਵੇਂ ਐਡੀਸ਼ਨ ਵਿਚ ਥੀਮ ਪੈਵੇਲੀਅਨ, ਬੱਚਿਆਂ ਦਾ ਪੈਵੇਲੀਅਨ, ਲੇਖਕਾਂ ਦਾ ਕੋਨਾ, ਅੰਤਰਰਾਸ਼ਟਰੀ ਸਮਾਗਮਾਂ ਦਾ ਕੋਨਾ, ਸੱਭਿਆਚਾਰਕ ਪ੍ਰੋਗਰਾਮ ਵਰਗੇ ਖਾਸ ਪ੍ਰੋਗਰਾਮ ਹੋਣਗੇ | ਬੀ 2 ਬੀ ਸ਼ਮੂਲੀਅਤ ਅਤੇ ਅਧਿਕਾਰਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਮੇਲੇ ਦੇ ਨਾਲ-ਨਾਲ ਸੀ. ਈ. ਓ. ਸਪੀਚ, ਇੰਟਰਨੈਸ਼ਨਲ ਪਬਲੀਸ਼ਿੰਗ ਕਾਨਫਰੰਸ ਅਤੇ ਨਵੀਂ ਦਿੱਲੀ ਰਾਈਟਸ ਟੇਬਲ ਵੀ ਆਯੋਜਿਤ ਕੀਤੇ ਜਾਣਗੇ |
ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ ਪਿਛਲੇ ਪੰਜ ਦਹਾਕਿਆਂ ਤੋਂ ਪ੍ਰਕਾਸ਼ਨ ਜਗਤ ਵਿਚ ਇਕ ਪ੍ਰਮੁੱਖ ਕੈਲੰਡਰ ਇਵੈਂਟ ਰਿਹਾ ਹੈ | ਭਾਰਤ ਦੁਨੀਆ ਭਰ ਵਿਚ ਪ੍ਰਕਾਸ਼ਨ ਦੇ ਵੱਡੇ ਦੇਸ਼ਾਂ ਵਿਚੋਂ ਇਕ ਹੈ | ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ ਪ੍ਰਦਰਸ਼ਕਾਂ ਨੂੰ ਵਪਾਰਕ ਮੌਕੇ ਤਲਾਸ਼ਣੇ, ਪੁਸਤਕਾਂ ਦਾ ਪ੍ਰਚਾਰ ਕਰਕੇ ਅਤੇ ਸਹਿ ਪ੍ਰਕਾਸ਼ਨ ਅਤੇ ਅਧਿਕਾਰਾਂ 'ਤੇ ਗੱਲਬਾਤ ਕਰਨ ਲਈ ਇਕ ਵੱਡਾ ਮੰਚ ਦਿੰਦਾ ਹੈ | ਜਿਹੜੇ ਪ੍ਰਕਾਸ਼ਕ, ਸੰਸਥਾਨ ਅਤੇ ਸੰਗਠਨ ਇਸ ਵਿਚ ਭਾਗ ਲੈਣਾ ਚਾਹੁੰਦੇ ਹਨ ਉਹ ਨਿਰਧਾਰਤ ਮਿਤੀਆਂ ਦੇ ਅੰਦਰ ਆਪਣਾ ਰਜਿਸਟ੍ਰੇਸ਼ਨ ਪੂਰਾ ਕਰਨ |