12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਟੋਹਾਣਾ ਨੂੰ ਜ਼ਿਲ੍ਹਾ ਬਣਾਉਣ ਦੀ ਮੁਹਿੰਮ ਐਡਵੋਕੇਟ ਚੈਂਬਰ ਟੋਹਾਣਾ ਤੋਂ ਵੀ ਹੋਈ ਸ਼ੁਰੂ

ਅਜੀਤ ਡੈਸਕ 20-02-2026
ਟੋਹਾਣਾ/ਜਾਖ਼ਲ, 19 ਫ਼ਰਵਰੀ (ਮਨਜੀਤ ਸਿੰਘ) - ਟੋਹਾਣਾ ਨੂੰ ਜ਼ਿਲ੍ਹਾ ਬਣਾਉਣ ਦਾ ਮੁੱਦਾ ਐਡਵੋਕੇਟ ਚੈਂਬਰ, ਟੋਹਾਣਾ ਵਿਖੇ ਗੂੰਜਿਆ ਹੈ | ਇਸ ਵਿਚ ਵਕੀਲਾਂ ਨੇ ਵੀ ਦਸਤਖ਼ਤ ਕਰ ਕੇ ਸਮਰਥਨ ਪ੍ਰਗਟ ਕੀਤਾ ਹੈ | ਜਿਸ ਨਾਲ ਟੋਹਾਣਾ ਜ਼ਿਲ੍ਹੇ ਦੀ ਮੰਗ ਹੋਰ ਤੇਜ਼ ਹੋ ਗਈ ਹੈ | ਵਕੀਲਾਂ ਦੀ ਦਸਤਖ਼ਤ ਮੁਹਿੰਮ ਟੋਹਾਣਾ ਜ਼ਿਲ੍ਹਾ ਮੁਹਿੰਮ ਦੇ ਸਮਰਥਨ ਵਿਚ ਐਡਵੋਕੇਟ ਚੈਂਬਰ ਕੰਪਲੈਕਸ, ਟੋਹਾਣਾ ਵਿਖੇ ਇੱਕ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ | ਇਸ ਦੌਰਾਨ ਵਕੀਲਾਂ ਨੇ ਇੱਕਜੁੱਟ ਹੋ ਕੇ ਟੋਹਾਣਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਦਾ ਸਮਰਥਨ ਕੀਤਾ | ਟੋਹਾਣਾ ਨੂੰ ਜ਼ਿਲ੍ਹਾ ਬਣਾਉਣ ਦੇ ਮੁਹਿੰਮ ਦੇ ਹਿੱਸੇ ਵਜੋਂ ਜਨਤਕ ਹਿੱਸੇਦਾਰੀ ਵਧਾਉਣ ਅਤੇ ਸਰਕਾਰ ਨੂੰ ਇੱਕ ਮਜ਼ਬੂਤ ਸੰਦੇਸ਼ ਭੇਜਣ ਲਈ ਹਰ ਹਫ਼ਤੇ ਵੱਖ-ਵੱਖ ਥਾਵਾਂ 'ਤੇ ਦਸਤਖ਼ਤ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਸੰਤ ਬਾਬਾ ਨਰਾਇਣ ਸਿੰਘ ਮੋਨੀ ਦੀ ਯਾਦ ਵਿਚ ਪਿੰਡ ਢੇਰ ਵਿਚ 17ਵਾਂ ਸਾਲਾਨਾ ਕਬੱਡੀ ਕੱਪ ਕਰਵਾਇਆ ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਰਾਜ ਸਭਾ ਸੰਸਦ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ-ਅਨੀਤਾ ਦੇਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।