20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਾਬਾਲਗ ਨਾਲ ਜਬਰ ਜਨਾਹ ਕਰਨ ਤੇ ਅਸ਼ਲੀਲ ਵੀਡੀਓ ਪ੍ਰਸਾਰਿਤ ਕਰਨ ਦੇ ਦੋਸ਼ 'ਚ ਦੋਸ਼ੀ ਗਿ੍ਫ਼ਤਾਰ <br/>

ਫੜਿਆ ਦੋਸ਼ੀ ਪੁਲਿਸ ਹਿਰਾਸਤ 'ਚ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 21-02-2026
ਟੋਹਾਣਾ/ਜਾਖਲ, 20 ਫਰਵਰੀ (ਮਨਜੀਤ ਸਿੰਘ)-ਜਾਖਲ ਪੁਲਿਸ ਟੀਮ ਨੇ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਅਤੇ ਉਸ ਦੀਆਂ ਅਸ਼ਲੀਲ ਫ਼ੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕਰਨ ਦੇ ਦੋਸ਼ ਵਿਚ ਦੋਸ਼ੀ ਨੂੰ ਸਫਲਤਾਪੂਰਵਕ ਗਿ੍ਫ਼ਤਾਰ ਕੀਤਾ ਹੈ | ਜਾਖਲ ਪੁਲਿਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੀੜਤਾਂ ਨੇ ਆਪਣੀ ਮਾਂ ਦੀ ਮੌਜੂਦਗੀ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਦੋਸ਼ੀ ਮੋਨੂੰ ਸਿੰਘ ਪੁੱਤਰ ਗੋਬਿੰਦ ਵਾਸੀ ਚਾਂਦਪੁਰਾ ਨੇ ਉਸ ਨੰੂ ਇਕ ਜਗਾ 'ਤੇ ਲਿਜਾਇਆ, ਜ਼ਬਰਦਸਤੀ ਜਬਰ ਜਨਾਹ ਕੀਤਾ ਅਤੇ ਉਸ ਦੀਆਂ ਅਸ਼ਲੀਲ ਫ਼ੋਟੋਆਂ ਤੇ ਵੀਡੀਓ ਖਿੱਚੀਆਂ | ਦੋਸ਼ ਹੈ ਕਿ ਦੋਸ਼ੀ ਨੇ ਬਾਅਦ 'ਚ ਸਮਗਰੀ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਜਿਸ ਨਾਲ ਪੀੜਤਾਂ ਦੀ ਸਮਾਜਿਕ ਸਾਖ ਨੂੰ ਨੁਕਸਾਨ ਪਹੁੰਚਿਆ | ਸ਼ਿਕਾਇਤ ਦੇ ਆਧਾਰ 'ਤੇ ਜਾਖਲ ਪੁਲਿਸ ਸਟੇਸ਼ਨ ਵਿਖੇ ਐਫ. ਆਈ. ਆਰ. ਨੰਬਰ 20 ਮਿਤੀ 17.02.2026 ਨੂੰ ਭਾਰਤੀ ਦੰਡਾਵਲੀ ਦੀ ਧਾਰਾ 64(1), 137(2), ਪੋਕਸੋ ਐਕਟ ਦੀ ਧਾਰਾ 4, ਆਈਟੀ ਐਕਟ ਦੀ ਧਾਰਾ 66 ਈ, 67 ਏ, ਅਤੇ ਐਸਸੀ/ਐਸਟੀ ਐਕਟ ਦੀ ਧਾਰਾ 3(2)(ਵੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਜਾਂਚ ਸ਼ੁਰੂ ਕੀਤੀ ਗਈ ਸੀ | ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਮੋਨੂੰ ਸਿੰਘ ਪੁੱਤਰ ਗੋਬਿੰਦ ਵਾਸੀ ਚਾਂਦਪੁਰਾ ਨੂੰ ਗਿ੍ਫਤਾਰ ਕਰ ਲਿਆ | ਦੋਸ਼ੀ ਤੋਂ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ | ਦੋਸ਼ੀ ਨੂੰ ਨਿਯਮਾਂ ਅਨੁਸਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |

ਪਿਛਲੀ ਖ਼ਬਰ ਕਾਲਾਂਵਾਲੀ ਵਿਚ ਰੋਟਰੀ ਕਲੱਬ ਚੈਂਪੀਅਨਜ਼ ਦਾ ਗਠਨ <br/> ਅਗਲੀ ਖ਼ਬਰ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਨੂੰ ਰੋਕਣ ਲਈ ਕਿਸਾਨ ਜਥੇਬੰਦੀਆਂ ਨੇ ਨੜੈਲ ਵਿਖੇ ਲਗਾਇਆ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।