20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕਾਲਾਂਵਾਲੀ ਵਿਚ ਰੋਟਰੀ ਕਲੱਬ ਚੈਂਪੀਅਨਜ਼ ਦਾ ਗਠਨ <br/>

ਅਜੀਤ ਡੈਸਕ 21-02-2026
ਕਾਲਾਂਵਾਲੀ/ਸਿਰਸਾ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)-ਰੋਟਰੀ ਕਲੱਬ ਚੈਂਪੀਅਨਜ਼ ਕਾਲਾਂਵਾਲੀ ਦੇ ਗਠਨ 'ਤੇ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਇਕ ਚਾਰਟਰ ਪ੍ਰੈਜ਼ੈਂਟੇਸ਼ਨ ਸਮਾਰੋਹ ਕਰਵਾਇਆ | ਪ੍ਰੋਗਰਾਮ ਵਿਚ ਜ਼ਿਲ੍ਹਾ ਰੋਟਰੀ ਗਵਰਨਰ ਭੁਪੇਸ਼ ਮਹਿਤਾ ਮੁੱਖ ਮਹਿਮਾਨ ਸਨ ਜਦਕਿ ਥਾਣਾ ਮੁਖੀ ਸੁਨੀਲ ਸੋਢੀ ਅਤੇ ਸਮਾਜ ਸੇਵਕ ਰਾਜੇਸ਼ ਕਾਕਾ ਅਸੀਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇੇ ਮੁੱਖ ਮਹਿਮਾਨ ਜ਼ਿਲ੍ਹਾ ਰੋਟਰੀ ਗਵਰਨਰ ਭੁਪੇਸ਼ ਮਹਿਤਾ ਨੇ ਰੋਟਰੀ ਦੀਆਂ ਸੇਵਾ ਗਤੀਵਿਧੀਆਂ, ਸਮਾਜਿਕ ਜ਼ਿੰਮੇਵਾਰੀ ਤੇ ਨੌਜਵਾਨਾਂ ਦੀ ਭਾਗੀਦਾਰੀ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਰੋਟਰੀ ਕਲੱਬ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ | ਉਨ੍ਹਾਂ ਨਵੇਂ ਕਲੱਬ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਪ੍ਰਧਾਨ ਤੇ ਮੈਂਬਰਾਂ ਨੂੰ ਸਹੁੰ ਚੁਕਾਈ | ਪ੍ਰਧਾਨ ਡਾ. ਸੰਜੀਵ ਸਿੰਗਲਾ ਨੇ ਰੋਟਰੀ ਕਲੱਬ ਦੇ ਮੁੱਖ ਉਦੇਸ਼ ਦੀ ਰੂਪਰੇਖਾ ਦਿੰਦੇ ਹੋਏ ਕਿਹਾ ਕਿ ਭਵਿੱਖ ਵਿਚ, ਰੋਟਰੀ ਕਲੱਬ ਇਸ ਖੇਤਰ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਨੌਜਵਾਨਾਂ ਨੂੰ ਖੇਡਾਂ ਵਿਚ ਸ਼ਾਮਿਲ ਕਰਨ ਨੂੰ ਤਰਜੀਹ ਦੇਵੇਗਾ | ਇਸ ਉਦੇਸ਼ ਲਈ ਸ਼ਹਿਰ ਵਿਚ ਬੈਡਮਿੰਟਨ, ਬਾਸਕਟਬਾਲ ਤੇ ਵਾਲੀਬਾਲ ਵਰਗੀਆਂ ਖੇਡਾਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਕਲੱਬ ਦੇ ਸਲਾਹਕਾਰ ਅਸ਼ੋਕ ਸਿੰਗਲਾ ਨੇ ਹਾਜ਼ਰ ਲੋਕਾਂ ਦਾ ਸਵਾਗਤ ਕੀਤਾ, ਕਲੱਬ ਦੀਆਂ ਭਵਿੱਖ ਦੀਆਂ ਯੋਜਨਾਵਾਂ ਦਾ ਵੇਰਵਾ ਦਿੱਤਾ | ਉਨ੍ਹਾਂ ਨੇ ਸਮਾਜ ਸੇਵਾ ਨੂੰ ਯੋਜਨਾਬੱਧ ਢੰਗ ਨਾਲ ਅੱਗੇ ਵਧਾਉਣ ਲਈ ਪੰਜ ਪ੍ਰਮੁੱਖ ਵਿੰਗਾਂ ਸਿੱਖਿਆ, ਸਿਹਤ, ਖੇਡਾਂ, ਅਪਾਹਜਾਂ ਨੂੰ ਸਹਾਇਤਾ ਅਤੇ ਮਾਨਸਿਕਤਾ ਅਤੇ ਤੰਦਰੁਸਤੀ ਬਣਾਉਣ ਦਾ ਮਤਾ ਪੇਸ਼ ਕੀਤਾ ਅਤੇ ਮੈਂਬਰਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ | ਇਸ ਮੌਕੇ ਕਲੱਬ ਦੇ ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਮਿਗਲਾਨੀ, ਜ਼ਿਲ੍ਹਾ ਸਕੱਤਰ ਮੁਨੀਸ਼ ਮਹਿਤਾ, ਜਨਰਲ ਸਕੱਤਰ ਮਹੇਸ਼ ਆਜ਼ਾਦ, ਖਜ਼ਾਨਚੀ ਅਵਿਨਾਸ਼ ਗਰਗ, ਡਾ. ਨਰੇਸ਼ ਸਿੰਗਲਾ, ਡਾ. ਵਿਕਾਸ ਗਰਗ, ਕਸ਼ਮੀਰੀ ਲਾਲ ਗਰਗ, ਨਰਿੰਦਰ ਗਰਗ, ਡਾ. ਕਸ਼ਮੀਰ ਸਿੰਘ, ਕੌਂਸਲਰ ਨਿਤਿਨ ਗਰਗ, ਸੁਸ਼ਮਾ ਸਿੰਗਲਾ, ਸ਼ੈਲ ਗੁਪਤਾ, ਡਾ. ਹਰਪ੍ਰੀਤ ਸਿੱਧੂ, ਅਤੇ ਕਲੱਬ ਦੇ ਹੋਰ ਮੈਂਬਰ ਇਸ ਮੌਕੇ ਮੌਜੂਦ ਸਨ | ਅੰਤ ਵਿਚ ਪ੍ਰਾਜੈਕਟ ਚੇਅਰਮੈਨ ਲਵਲੀ ਗਰਗ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਠੋਸ ਕਦਮ ਚੁੱਕਣੇ ਚਾਹੀਦੇ-ਗਿੱਲ <br/> ਅਗਲੀ ਖ਼ਬਰ ਨਾਬਾਲਗ ਨਾਲ ਜਬਰ ਜਨਾਹ ਕਰਨ ਤੇ ਅਸ਼ਲੀਲ ਵੀਡੀਓ ਪ੍ਰਸਾਰਿਤ ਕਰਨ ਦੇ ਦੋਸ਼ 'ਚ ਦੋਸ਼ੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।