28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਬਾਬਾ ਜੈ ਸਿੰਘ ਤੇ ਬਾਬਾ ਸੁੰਦਰ ਦਾਸ ਦੀ ਯਾਦ 'ਚ ਮੋਹਨ ਕੇ ਹਿਠਾੜ 'ਚ ਲੱਗਿਆ 2 ਰੋਜ਼ਾ ਸਾਲਾਨਾ ਮੇਲਾ <br/>

ਮੇਲੇ ਦੌਰਾਨ ਸੰਗਤਾਂ ਦਾ ਮਨੋਰੰਜਨ ਕਰਦਾ ਹੋਇਆ ਗਾਇਕ ਪ੍ਰੀਤ ਹਰਪਾਲ, ਪੀਜੇ ਦੇ ਲੰਗਰ ਦੀ ਸ਼ੁਰੂਆਤ ਕਰਨ ਮੌਕੇ ਥਿੰਦ ਪਰਿਵਾਰ ਦੇ ਮੈਂਬਰ ਅਤੇ ਸਮੂਹ ਸੇਵਾਦਾਰ | ਤਸਵੀਰਾਂ : ਸੁਰਿੰਦਰ ਸਿੰਘ ਪੁਪਨੇਜਾ <br/> 28-02-2026
ਗੋਲੂ ਕਾ ਮੋੜ, 27 ਫਰਵਰੀ (ਸੁਰਿੰਦਰ ਸਿੰਘ ਪੁਪਨੇਜਾ)-ਫ਼ਿਰੋਜ਼ਪੁਰ ਫ਼ਾਜ਼ਿਲਕਾ ਮੁੱਖ ਮਾਰਗ 'ਤੇ ਸਥਿਤ ਮੇਲਿਆਂ ਦੇ ਨਾਂਅ ਨਾਲ ਜਾਣੇ ਜਾਂਦੇ ਪਿੰਡ ਮੋਹਨ ਕੇ ਹਿਠਾੜ ਵਿਖੇ ਬਾਬਾ ਜੈ ਸਿੰਘ ਤੇ ਬਾਬਾ ਸੁੰਦਰ ਦਾਸ ਦੀ ਯਾਦ 'ਚ 2 ਰੋਜ਼ਾ ਸਾਲਾਨਾ ਮੇਲਾ ਅਗਲੇ ਸਾਲ ਲਈ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਮੇਲੇ ਵਿਚ ਦੂਰ ਦੁਰਾਡੇ ਦੇ ਪਿੰਡਾਂ ਸ਼ਹਿਰਾਂ ਤੋਂ ਇਲਾਵਾ ਹਰਿਆਣੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਉਤਸ਼ਾਹ ਨਾਲ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ | ਮੇਲੇ ਦੌਰਾਨ ਪਹਿਲੇ ਦਿਨ ਕਬੱਡੀ ਦੇ ਮੁਕਾਬਲੇ ਕਰਵਾਏ ਗਏ | ਦੂਜੇ ਦਿਨ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਪੰਜਾਬੀ ਲੋਕ ਗਾਇਕ ਪ੍ਰੀਤ ਹਰਪਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਪ੍ਰੋਗਰਾਮ ਦੌਰਾਨ ਆਪਣੇ ਗੀਤਾਂ ਨਾਲ ਜੁੜੇ ਵੱਡੀ ਗਿਣਤੀ ਸਰੋਤਿਆਂ ਦਾ ਮਨੋਰੰਜਨ ਕਰਕੇ ਮਸਤ ਕੀਤਾ | ਮੇਲੇ ਦੌਰਾਨ ਜੰਗੀਰ ਚੰਦ ਥਿੰਦ ਤੇ ਕਸ਼ਮੀਰ ਚੰਦ (ਟਿੱਬੀ ਵਾਲੇ) ਪਿੰਡ ਮਿਰਜ਼ਾਪੁਰ ਸਿਰਸਾ ਦੇ ਪਰਿਵਾਰ ਨੇ ਸੰਗਤਾਂ ਲਈ ਪੀਜੇ ਦੇ ਲੰਗਰ ਲਗਾਏ ਗਏ | ਇਸ ਮੌਕੇ ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ ਹਰਬੰਸ ਲਾਲ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਦਾ ਅਨਿੱਖੜਵਾਂ ਅੰਗ ਹਨ | ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ | ਮੇਲੇ ਦੌਰਾਨ ਸਾਰਾ ਦਿਨ ਖੀਰ, ਕੜਾਹ, ਮਿਠਾਈਆਂ ਤੇ ਗੁਰੂ ਦਾ ਲੰਗਰ ਵਰਤਾਇਆ | ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਮੇਲੇ ਆਈਆਂ ਸਮੂਹ ਸੰਗਤਾਂ, ਪਿੰਡ ਦੇ ਵਿਦੇਸ਼ਾਂ 'ਚ ਵੱਸੇ ਨੌਜਵਾਨਾਂ, ਗ੍ਰਾਮ ਪੰਚਾਇਤ ਅਤੇ ਕਲੱਬ ਦੇ ਨੌਜਵਾਨਾ ਵਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ | ਇਸ ਮੌਕੇ ਅਮੋਲਕ ਰਾਜ ਸਾਬਕਾ ਪੰਚ, ਓਮ ਪ੍ਰਕਾਸ਼ ਨੰਬਰਦਾਰ, ਤਿਲਕ ਰਾਜ, ਰਿੰਕੂ ਥਿੰਦ, ਅਮਨ ਥਿੰਦ, ਲਾਡੀ ਥਿੰਦ, ਬਿੰਟਾ, ਪ੍ਰਭ ਦਿਆਲ, ਨੀਟੂ ਥਿੰਦ, ਸੋਹਣ ਥਿੰਦ, ਗੋਰਾ ਥਿੰਦ, ਵਿਜੇ ਥਿੰਦ, ਕਾਲਾ ਮੱਤੀ, ਸਤਪਾਲ ਜਈਆ, ਸੋਨੂੰ ਥਿੰਦ, ਕਾਲਾ ਥਿੰਦ, ਬਾਗ਼ ਸਵਾਮੀ, ਮੁਖਾ ਮੈਂਬਰ, ਜਗਦੀਸ਼ ਜਈਆ, ਪੱਪੂ ਮਿਰੋਕ, ਸਮੂਹ ਮੇਲਾ ਕਮੇਟੀ ਮੈਂਬਰ ਤੇ ਪੰਚਾਇਤ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਨਰਸਰੀ ਦਾਖ਼ਲਾ ਪ੍ਰਕਿਰਿਆ 2 ਨੂੰ ਹੋਵੇਗੀ ਸ਼ੁਰੂ <br/> ਅਗਲੀ ਖ਼ਬਰ ਦਫ਼ਤਰੀ ਕਰਮਚਾਰੀਆਂ 'ਤੇ ਲਾਠੀਚਾਰਜ ਦੀ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਵਲੋਂ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।