28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਨਰਸਰੀ ਦਾਖ਼ਲਾ ਪ੍ਰਕਿਰਿਆ 2 ਨੂੰ ਹੋਵੇਗੀ ਸ਼ੁਰੂ <br/>

ਅਜੀਤ ਡੈਸਕ 28-02-2026
ਨਵੀਂ ਦਿੱਲੀ, 27 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਸਕੂਲਾਂ ਵਿਚ ਨਰਸਰੀ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ | ਸਿੱਖਿਆ ਵਿਭਾਗ ਨੇ ਅਕਾਦਮਿਕ ਸੈਸ਼ਨ 2026-27 ਲਈ ਨਰਸਰੀ, ਕੇ. ਜੀ. ਅਤੇ ਜਮਾਤ 1 ਵਿਚ ਦਾਖ਼ਲੇ ਲਈ ਨਿਯਮ ਜਾਰੀ ਕੀਤੇ ਹਨ | ਜਿਹੜੇ ਮਾਪੇ ਆਪਣੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਚੰਗੇ ਸਕੂਲ ਵਿਚ ਪੜ੍ਹਾਉਣਾ ਚਾਹੁੰਦੇ ਹਨ, ਵਿਭਾਗ ਨੇ ਉਨ੍ਹਾਂ ਲਈ ਇਕ ਸਰਕੂਲਰ ਜਾਰੀ ਕਰ ਦਿੱਤਾ, ਜਿਸ ਵਿਚ ਪੂਰੀ ਪ੍ਰਕਿਰਿਆ ਨੂੰ ਦੱਸਿਆ ਗਿਆ ਹੈ |
ਨਰਸਰੀ ਵਿਚ ਦਾਖ਼ਲਾ ਪ੍ਰਕਿਰਿਆ ਦੀ ਸ਼ੁਰੂਆਤ 2 ਮਾਰਚ 2026 ਤੋਂ ਹੋ ਰਹੀ ਹੈ | ਇਸ ਦੇ ਲਈ ਸਿਰਫ਼ ਦਿੱਲੀ ਵਿਚ ਰਹਿਣ ਵਾਲੇ ਬੱਚੇ ਹੀ ਅਰਜ਼ੀ ਦੇ ਸਕਦੇ ਹਨ | ਸਕੂਲ ਦੇ ਨੇੜੇ ਰਹਿਣ ਵਾਲੇ ਬੱਚਿਆਂ ਨੂੰ ਜ਼ਿਆਦਾ ਪਹਿਲ ਦਿੱਤੀ ਜਾਵੇਗੀ | ਜੇਕਰ ਬੱਚਾ ਸਕੂਲ ਤੋਂ 1 ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦਾ ਹੈ ਤਾਂ ਉਸ ਨੂੰ ੂ ਸਭ ਤੋਂ ਪਹਿਲਾਂ ਮੌਕਾ ਮਿਲੇਗਾ | ਇਸ ਤੋਂ ਬਾਅਦ 3 ਕਿਲੋਮੀਟਰ ਦੇ ਦਾਇਰੇ ਵਿਚ ਰਹਿਣ ਵਾਲੇ ਬੱਚਿਆਂ ਨੂੰ ਪਹਿਲ ਦਿੱਤੀ ਜਾਵੇਗੀ | ਜੇਕਰ ਬੱਚਾ 3 ਕਿਲੋਮੀਟਰ ਤੋਂ ਦੂਰ ਰਹਿੰਦਾ ਹੈ ਤਾਂ ਹਲਫ਼ਨਾਮਾ ਦੇਣਾ ਪਵੇਗਾ ਕਿ ਉਹ ਬੱਚੇ ਦੇ ਲਈ ਸੁਰੱਖਿਅਤ ਆਉਣ-ਜਾਣ ਦਾ ਪ੍ਰਬੰਧ ਕਰਨਗੇ |
ਨਰਸਰੀ ਦਾਖ਼ਲਾ ਦੇ ਲਈ ਅਰਜ਼ੀ ਫਾਰਮ ਸਕੂਲਾਂ ਵਿਚ 2 ਮਾਰਚ ਤੋਂ 16 ਮਾਰਚ ਤੱਕ ਮਿਲਣਗੇ | 18 ਮਾਰਚ 2026 ਨੂੰ ਸਕੂਲ ਸਾਰੀਆਂ ਅਰਜ਼ੀਆਂ ਦੀ ਸੂਚੀ ਲਗਾਉਣਗੇ | ਇਨ੍ਹਾਂ ਵਿਚ ਜੇਕਰ ਕੋਈ ਗ਼ਲਤੀ ਜਾਂ ਕਮੀ ਹੋਵੇਗੀ ਤਾਂ ਉਹ ਦਿਖਾਈ ਜਾਵੇਗੀ | ਮਾਪੇ ਆਪਣੀਆਂ ਗ਼ਲਤੀਆਂ ਦੇਖ ਕੇ ਸੁਧਾਰ ਕਰ ਸਕਦੇ ਹਨ | ਇਸ ਤੋਂ ਬਾਅਦ 20 ਮਾਰਚ 2026 ਨੂੰ ਲਾਟਰੀ ਕੱਢੀ ਜਾਵੇਗੀ | ਲਾਟਰੀ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ ਤਾਂ ਕਿ ਕਿਸੇ ਨੂੰ ਕੋਈ ਸ਼ਿਕਾਇਤ ਨਾ ਹੋਵੇ | ਚੁਣੇ ਗਏ ਬੱਚਿਆਂ ਦੀ ਸੂਚੀ 23 ਮਾਰਚ ਨੂੰ ਸਕੂਲਾਂ ਦੇ ਨੋਟਿਸ ਬੋਰਡ 'ਤੇ ਲਗਾਈ ਜਾਵੇਗੀ | ਚੁਣੇ ਗਏ ਬੱਚਿਆਂ ਨੂੰ 24 ਮਾਰਚ ਤੋਂ 2 ਅਪ੍ਰੈਲ 2026 ਤੱਕ ਸਕੂਲ ਵਿਚ ਦਾਖ਼ਲਾ ਲੈਣਾ ਹੋਵੇਗਾ | ਜੇਕਰ ਕੋਈ ਸੀਟ ਖਾਲੀ ਰਹਿ ਜਾਂਦੀ ਹੈ ਤਾਂ ਵੇਟਿੰਗ ਸੂਚੀ ਬਣੇਗੀ | ਵੇਟਿੰਗ ਸੂਚੀ 'ਤੇ ਦਾਖ਼ਲਾ 4 ਅਪ੍ਰੈਲ ਤੋਂ 7 ਅਪ੍ਰੈਲ 2026 ਤੱਕ ਹੋਵੇਗਾ |

ਪਿਛਲੀ ਖ਼ਬਰ ਮਹਾਂ ਪੰਚਾਇਤ ਦੀ ਤਿਆਰੀ 'ਚ ਕਿਸਾਨਾਂ ਨੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਬਾਬਾ ਜੈ ਸਿੰਘ ਤੇ ਬਾਬਾ ਸੁੰਦਰ ਦਾਸ ਦੀ ਯਾਦ 'ਚ ਮੋਹਨ ਕੇ ਹਿਠਾੜ 'ਚ ਲੱਗਿਆ 2 ਰੋਜ਼ਾ ਸਾਲਾਨਾ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।