ਕਰਨਾਲ, 27 ਫਰਵਰੀ (ਗੁਰਮੀਤ ਸਿੰਘ ਸੱਗੂ)-ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਿੰਦ ਕੀ ਚਾਦਰ ਮੈਰਾਥਨ ਦੇ ਸਮਰਥਨ ਲਈ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਐਸ. ਡੀ. ਐਮ. ਪ੍ਰਦੀਪ ਕੁਮਾਰ ਨੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਕਰਨਾਲ ਦੇ ਲੋਕ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ 'ਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ | ਸਮਾਗਮ ਦੌਰਾਨ ਮਾਡਰਨ ਡੇਅਰੀਜ਼ ਲਿਮਟਿਡ, ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ, ਨਿਫਾ, ਤਪਨ ਨੀਲੋਖੇੜੀ, ਐਮ. ਡੀ. ਡੀ. ਬਾਲ ਭਵਨ, ਲਿਬਰਟੀ ਸ਼ੂਜ਼ ਲਿ., ਸਿੰਗਲਾ ਮੋਟਰਜ਼ ਪ੍ਰਾ. ਲਿ., ਓਸਵਾਲ ਪੰਪ, ਐਗਰਕੂਲ ਸੇਵਾ ਸੰਸਥਾ, ਕਰਨਾਲ ਜਾਗਿ੍ਤੀ ਮੰਚ, ਭਾਰਤ ਵਿਕਾਸ ਪ੍ਰੀਸ਼ਦ, ਕਿ੍ਸ਼ਨ, ਕਰਨ, ਅਭਿਮਨਿਊ, ਮਾਧਵ ਬ੍ਰਾਂਚ, ਰੈੱਡ ਰਿਬਨ ਯੂਥ ਕਲੱਬ, ਕਰਨ ਗੇਟ ਬਿਜ਼ਨਸ ਐਸੋਸੀਏਸ਼ਨ, ਜ਼ਿਲ੍ਹਾ ਕਰਨਾਲ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ, ਆਲ ਇੰਡੀਆ ਐਨਵਾਇਰਮੈਂਟ ਪ੍ਰੋਟੈਕਸ਼ਨ ਫੋਰਮ, ਯੈੱਸ ਅਸੀਂ ਕਰ ਸਕਦੇ ਹਾਂ, ਸ੍ਰੀ ਗੁਰੂ ਜੀਵਨ ਕਮੇਟੀ, ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੈਕਟਰ-7, ਸਰਵੋਦਿਆ ਸਮਾਜਿਕ ਸੰਸਥਾ, ਪਤੰਜਲੀ ਵਾਤਾਵਰਨ ਟੀਮ, ਕਰਨਾਲ ਅਨਾਜ ਮੰਡੀ ਆੜਤੀ ਐਸੋਸੀਏਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਰੋਟਰੀ ਕਲੱਬ ਕਰਨਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਰੋਹਤਾਸ਼ ਵਰਮਾ, ਮਨਜੀਤ ਕੁਮਾਰ ਸਰਪੰਚ ਮੰਗਲੌਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਤੇ ਰਜਨੀਸ਼ ਚੋਪੜਾ ਸ੍ਰੀ ਨਿਰਮਲ ਅਸਥਾਨ ਗੁਰੂ ਬਾਬਾ ਬੁੱਢਾ ਸਾਹਿਬ ਜੀ ਸੰਸਥਾਵਾਂ ਦੇ ਮੁਖੀਆਂ ਨੂੰ ਸਨਮਾਨਿਤ ਕੀਤਾ |