ਟੋਹਾਣਾ/ਜਾਖ਼ਲ, 27 ਫ਼ਰਵਰੀ (ਮਨਜੀਤ ਸਿੰਘ)-ਹਰਿਆਣਾ ਹੈਲਥ ਕੇਅਰ ਵਰਕਰ ਬੋਰਡ ਦੇ ਸਾਬਕਾ ਚੇਅਰਮੈਨ ਡਾ. ਰਿਸ਼ੀਪਾਲ ਸੈਣੀ ਦੀ ਅਗਵਾਈ ਹੇਠ ਹਰਿਆਣਾ ਭਰ 'ਚ ਪਿੰਡਾਂ, ਕਸਬਿਆਂ ਤੇ ਸ਼ਹਿਰਾਂ 'ਚ ਮੁੱਢਲੀ ਸਹਾਇਤਾ ਪ੍ਰਦਾਨ ਕਰ ਰਹੇ ਅਨੁਭਵੀ ਸਵਾਸਥ ਮਿੱਤਰਾਂ ਵਲੋਂ ਚਾਰ ਜ਼ਿਲਿ੍ਹਆਂ ਜੀਂਦ, ਫ਼ਤਿਹਾਬਾਦ, ਯਮੁਨਾਨਗਰ ਤੇ ਫ਼ਰੀਦਾਬਾਦ ਵਿਚ ਮੀਟਿੰਗਾਂ ਕੀਤੀਆਂ | ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਪ੍ਰਧਾਨ ਡਾ. ਸੁਰੇਸ਼ ਮਲਿਕ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਨਰਵਾਣਾ ਦੇ ਮੈਟਰੋ ਇੰਸਟੀਚਿਊਟ (ਹਰਿਆਲ ਚੌਕ) ਵਿਖੇ ਹੋਈ | ਪਿੰਡਾਂ 'ਚ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਵਾਲੇ ਸਵਾਸਥ ਮਿੱਤਰਾਂ 'ਤੇ ਸਰਕਾਰ ਦੇ ਨਿਯਮਤ ਛਾਪੇਮਾਰੀ ਨੂੰ ਰੋਕਣ ਲਈ, ਉਨ੍ਹਾਂ ਨੇ ਸਰਕਾਰ ਨੂੰ ਤਜਰਬੇ ਦੇ ਆਧਾਰ 'ਤੇ ਅਨੁਭਵੀ ਸਵਾਸਥ ਮਿੱਤਰਾਂ ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ | ਮੀਟਿੰਗ ਦੌਰਾਨ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਜਿਸ 'ਚ ਮੰਗ ਕੀਤੀ ਗਈ ਕਿ ਅਨੁਭਵੀ ਸਵਾਸਥ ਮਿੱਤਰਾਂ ਨੂੰ ਪਹਿਲ ਦੇ ਆਧਾਰ 'ਤੇ ਰਜਿਸਟਰ ਕੀਤਾ ਜਾਵੇ | ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੇ ਕਾਰਜਕਾਲ ਦੌਰਾਨ ਸਥਾਪਿਤ ਹਰਿਆਣਾ ਹੈਲਥ ਕੇਅਰ ਵਰਕਰ ਬੋਰਡ ਜੋਕਿ ਇਸ ਸਮੇਂ ਬੰਦ ਹੈ | ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੂੰ ਬੇਨਤੀ ਕੀਤੀ ਕਿ ਬੋਰਡ ਨੂੰ ਦੁਬਾਰਾ ਖੋਲਿ੍ਹਆ ਜਾਵੇ ਤਾਂ ਜੋ ਸਾਰੇ ਅਣਰਜਿਸਟਰਡ ਅਨੁਭਵੀ ਸਵਾਸਥ ਮਿੱਤਰਾਂ ਨੂੰ ਰਜਿਸਟਰ ਕੀਤਾ ਜਾ ਸਕੇ | ਮੀਟਿੰਗ 'ਚ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਜ਼ਿਲ੍ਹਾ ਜੀਂਦ ਦੇ ਪ੍ਰਧਾਨ ਡਾ. ਸੁਰੇਸ਼ ਮਲਿਕ, ਨਰਵਾਣਾ ਬਲਾਕ ਪ੍ਰਧਾਨ ਡਾ. ਦਿਲਬਾਗ ਸਿੰਘ ਮੋਰ, ਡਾ. ਮੇਜਰ ਵਿਰਕ, ਡਾ. ਮਨਜੀਤ ਨੈਨ, ਡਾ. ਮਹਾਂਵੀਰ ਸ਼ਰਮਾ, ਡਾ. ਰਣਧੀਰ ਨੈਨ, ਡਾ. ਰਿਛਪਾਲ ਰਸੀਦਾ, ਡਾ. ਰਾਜ ਮਹੇਰਾ, ਡਾ. ਅਮਿਤ, ਡਾ. ਫੂਲ ਸਿੰਘ ਦਨੋਦਾ, ਡਾ. ਕਿ੍ਸ਼ਨ ਨੈਣ, ਡਾ. ਸਤਪਾਲ ਪੁਰੀ, ਡਾ. ਦਰਸ਼ਨ ਪਾਲ ਨੈਨ ਹਾਜ਼ਰ ਸਨ | ਇਸ ਸਮੇਂ ਪਿੰਡ ਢਾਕਲ, ਸੀਸਰ, ਸਿੰਗਵਾਲ, ਬਿਰਨਾਨਾ, ਅਥੋ, ਗੁਰਥਲੀ, ਲੋਚਬ, ਰਾਜਗੜ੍ਹ, ਡੋਭੀ, ਅਮਰਗੜ੍ਹ, ਖਡਵਾਲ, ਨਹਿਰਾ, ਕਲੌਦਾ ਕਲਾਂ, ਕਲੌਦਾ ਖੁਰਦ, ਦਨੋਦਾ ਕਲਾਂ, ਦਨੋਦਾ ਖੁਰਦ, ਸੱਚਾ ਖੇੜਾ, ਸੁੰਦਰਪੁਰਾ, ਸੰਦੌੜ, ਬੜਜੰਲਾ, ਹਥੋ, ਇਸਮਾਈਲਪੁਰ, ਖਾਨਪੁਰ, ਕਰਮਗੜ੍ਹ, ਕਾਨ੍ਹਾ ਖੇੜਾ, ਪਿੱਪਲਥਾ, ਧਰੌਦੀ, ਭਾਣਾ, ਬ੍ਰਾਹਮਣ, ਗੁਰੂਸਰ, ਅੰਬਸਰ, ਸੁਰਜਾ ਖੇੜਾ, ਬੇਲਰਖਾ, ਉਝਾਣਾ, ਨੇਪਾਵਾਲਾ, ਕੋਇਲ, ਦਾਤਾ ਸਿੰਘ ਵਾਲਾ, ਹੰਸਦਹਾਰ, ਪਦਾਰਥ ਖੇੜਾ, ਗੜ੍ਹੀ, ਟੇਕ ਸਿੰਘ ਡਾਬੀ, ਨਰਾਇਣ ਗੜ੍ਹ, ਖਰਲ, ਪਿਹਲੀਆ, ਪਹੂਲੀਆ, ਰੇਹੜੀ ਵਾਲਾ ਖੁਰਦ, ਕਲਵਾਂ, ਸੁਲਹੇੜਾ, ਜੁਲਹੇੜਾ, ਦਬਲੈਣ, ਫਰੈਣ ਕਲਾਂ, ਫਰੈਣ ਖੁਰਦ, ਲੋਨ, ਧਮਤਾਨ ਸਾਹਿਬ, ਰੇਵਰ ਅਤੇ ਹੋਰ ਕਈ ਪਿੰਡਾਂ ਦੇ ਕਈ ਸੈਂਕੜੇ ਅਨੁਭਵੀ ਸਵਾਸਥ ਮਿੱਤਰਾਂ ਨੇ ਸ਼ਮੂਲੀਅਤ ਕੀਤੀ |