ਡੱਬਵਾਲੀ, 27 ਫਰਵਰੀ (ਇਕਬਾਲ ਸਿੰਘ ਸ਼ਾਂਤ)-ਡਾ. ਬੀ. ਆਰ. ਅੰਬੇਡਕਰ ਸਰਕਾਰੀ ਕਾਲਜ ਵਿਖੇ ਦੋ ਰੋਜ਼ਾ 17ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਗਾਜ਼ ਹੋਇਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਡਾ. ਅਸ਼ੋਕ ਸ਼ਰਮਾ ਸ਼ਾਮਿਲ ਹੋਏ, ਜਦਕਿ ਕਾਲਜ ਦੇ ਪਿੰ੍ਰਸੀਪਲ ਡਾ. ਵਿਕਰਮ ਬਾਂਸਲ ਨੇ ਪ੍ਰਧਾਨਗੀ ਕੀਤੀ | ਡੱਬਵਾਲੀ ਦੇ ਬੀਈਓ ਰਾਜਿੰਦਰ ਕੁਮਾਰ ਜਾਖੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਮੁੱਖ ਮਹਿਮਾਨ ਡਾ. ਅਸ਼ੋਕ ਸ਼ਰਮਾ ਨੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਪ੍ਰੇਰਣਾ ਦਿੱਤੀ | ਪਿ੍ੰਸੀਪਲ ਡਾ. ਵਿਕਰਮ ਬਾਂਸਲ ਨੇ ਪ੍ਰਤੀਭਾਗੀਆਂ ਨੂੰ ਖੇਡ ਭਾਵਨਾ ਨਾਲ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ | ਪਹਿਲੇ ਦਿਨ ਅਥਲੈਟਿਕ ਮੁਕਾਬਲਿਆਂ ਵਿਚ ਲਾਂਗ ਜੰਪ (ਲੜਕੇ) ਵਿਚ ਹਿਤੇਸ਼ ਨੇ ਪਹਿਲਾ, ਮੋਹਿਤ ਨੇ ਦੂਜਾ ਤੇ ਪ੍ਰਗਟ ਨੇ ਤੀਜਾ ਸਥਾਨ ਲਿਆ | ਲੜਕੀਆਂ ਵਰਗ ਵਿਚ ਰਿਤੂ, ਖੁਸ਼ੀਆਂ ਤੇ ਕਲਪਨਾ ਕ੍ਰਮਵਾਰ ਜੇਤੂ ਰਹੀਆਂ | ਸ਼ਾਟ ਪੁੱਟ (ਲੜਕੀਆਂ) 'ਚ ਰਿਤੂ ਅਵਲ ਤੇ ਸ਼ਾਲੂ ਦੂਜੇ ਸਥਾਨ 'ਤੇ ਰਹੀ | ਜੈਵਲਿਨ ਥਰੋ ਵਿਚ ਰਿਤੂ, ਸਾਹਿਲ ਤੇ ਅਮਰੋ ਕ੍ਰਮਵਾਰ ਜੇਤੂ ਰਹੀਆਂ | ਸ਼ਾਟ ਪੁੱਟ (ਲੜਕੇ) ਵਿਚ ਕਰਨ ਨੇ ਪਹਿਲਾ, ਸੁਖਦੀਪ ਨੇ ਦੂਜਾ ਤੇ ਭੋਜਪੁਰੀਆ ਕੁਮਾਰ ਨੇ ਤੀਜਾ ਸਥਾਨ ਲਿਆ | 400 ਮੀਟਰ ਦੌੜ (ਲੜਕੀਆਂ) ਵਿਚ ਅਰਪਨਾ, ਸਾਹਿਲ ਤੇ ਸਨੇਹਾ ਵਰਮਾ ਕ੍ਰਮਵਾਰ ਜੇਤੂ ਰਹੀਆਂ, ਜਦਕਿ ਲੜਕੇ ਵਰਗ ਵਿਚ ਮੁਕੇਸ਼ ਕੁਮਾਰ ਨੇ ਪਹਿਲਾ, ਰਵਿੰਦਰ ਸਿੰਘ ਨੇ ਦੂਜਾ ਤੇ ਮੋਹਿਤ ਨੇ ਤੀਜਾ ਹਾਸਿਲ ਕੀਤਾ |